Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sékʰaa. 1. ਸੇਸ਼ਨਾਗ। 2. ਹੇ ਸੇਖ। 1. the serpent kind. 2. O’ Shiekh, O’ you religious scholar. ਉਦਾਹਰਨਾ: 1. ਸਨਕਾਦਿਕ ਨਾਰਦ ਮੁਨਿ ਸੇਖਾ ॥ Raga Gaurhee, Kabir, Asatpadee 36, 3:1 (P: 330). 2. ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ Raga Bihaagarhaa 4, Vaar 9ਸ, 3, 1:1 (P: 551).
|
SGGS Gurmukhi-English Dictionary |
1. the serpent king, the mythical thousand-headed cobra king.. 2. oh Sheikh, the religious scholar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਾਜ ਪਟਿਆਲਾ, ਨਜਾਮਤ ਬਰਨਾਲਾ ਵਿੱਚ ਇੱਕ ਪਿੰਡ, ਜੋ ਮੂਲੋਵਾਲ ਤੋਂ ਪੰਜ ਕੋਹ ਪੱਛਮ ਹੈ ਅਤੇ ਰੇਲਵੇ ਸਟੇਸ਼ਨ ਸੇਖੇ ਤੋਂ ਇੱਕ ਮੀਲ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਦੋ ਗੁਰੁਦ੍ਵਾਰੇ ਹਨ. ਪਿੰਡ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ, ਜਿੱਥੇ ਗੁਰੂ ਸਾਹਿਬ ਨੇ ਡੇਰਾ ਕੀਤਾ. ਇਸ ਨਾਲ ਰਿਆਸਤ ਪਟਿਆਲੇ ਵੱਲੋਂ ਚਾਰ ਹਲ ਦੀ ਜ਼ਮੀਨ ਹੈ. ਪਿੰਡ ਤੋਂ ਪੱਛਮ ਵੱਲ ਕਰੀਬ ਅੱਧ ਮੀਲ ਤੇ ਕੇਵਲ ਮੰਜੀ ਸਾਹਿਬ ਹੈ. ਇਸ ਥਾਂ ਗੁਰੂ ਸਾਹਿਬ ਇੱਕ ਮਾਈ ਦਾ ਪ੍ਰੇਮ ਦੇਖਕੇ ਦੁੱਧ ਛਕਣ ਠਹਿਰ ਗਏ ਸਨ. ਇਸ ਗੁਰੁਦ੍ਵਾਰੇ ਨਾਲ ਰਿਆਸਤ ਵੱਲੋਂ ਦੋ ਹਲ ਦੀ ਜ਼ਮੀਨ ਹੈ। 2. ਸ਼ੇਖ਼ ਨੂੰ ਸੰਬੋਧਨ. “ਸੇਖਾ! ਅੰਦਰਹੁ ਜੋਰੁ ਛਡਿ.” (ਮਃ ੩ ਵਾਰ ਬਿਹਾ) 3. ਸੰ. ਸ਼ੇਸ਼. ਨਤੀਜਾ. ਫਲ. ਪਰਿਣਾਮ. “ਕਹਿਤ ਸੁਨਤ ਕਿਛੁ ਸਾਂਤਿ ਨ ਉਪਜਤ, ਬਿਨ ਵਿਚਾਰ ਕਿਆ ਸੇਖਾ?” (ਸਾਰ ਮਃ ੫) 4. ਸੰ. ਸ਼ੇਸ਼ਾ. ਦੇਵਤਾ ਨੂੰ ਚੜ੍ਹਾਈ ਹੋਈ ਵਸਤੁ. ਭੇਟ. ਪੂਜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|