Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Séṫ. 1. ਨਾਲ, ਸਮੇਤ। 2. ਚਿਟਾ, ਸੁਫੈਦ। 3. ਮੁੜਕੇ ਤੋਂ ਉਪਜਣ ਵਾਲੇ। 1. with. 2. white. 3. sweat-born. ਉਦਾਹਰਨਾ: 1. ਪ੍ਰਭ ਕੀ ਦਰਗਹ ਸੋਭਾ ਸੇਤ ॥ Raga Gaurhee 5, 79, 1:4 (P: 179). 2. ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ Raga Goojree 1, Asatpadee 1, 7:1 (P: 503). 3. ਅੰਡ ਬਿਨਾਸੀ, ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥ Raga Saarang 5, 6, 2:1 (P: 1204).
|
SGGS Gurmukhi-English Dictionary |
1. with. 2. white. 3. sweat-born creatures.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼੍ਵੇਤ. ਵਿ. ਚਿੱਟਾ. ਸਫੇਦ. “ਸਿਆਹਉ ਹੋਆ ਸੇਤ.” (ਬਾਰਹਮਾਹਾ ਮਾਝ) ਭਾਵ- ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ- ਸ਼੍ਵਿਤ। 2. ਸਹਿਤ. ਸਾਥ. ਨਾਲ. “ਪ੍ਰਭ ਕੀ ਦਰਗਹ ਸੋਭਾ ਸੇਤ.” (ਗਉ ਮਃ ੫) 3. ਸੰ. ਸ਼ੈਤ੍ਯ. ਨਾਮ/n. ਸ਼ੀਤਲਤਾ। 4. ਸ਼ਾਂਤਿਭਾਵ. “ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ.” (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤਭਾਵ ਤਿਆਗ ਦਿੰਦੀ ਹੈ। 5. ਦੇਖੋ- ਸੇਤੁ। ਸੇਤਜ (ਸ੍ਵੇਦਜ) ਦਾ ਸੰਖੇਪ. “ਉਤਭੁਜ ਸੇਤ ਬਿਨਾਧਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|