Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohnee. ਸੁੰਦਰ। beautiful, graceful. ਉਦਾਹਰਨ: ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ Raga Aaasaa 5, 12, 1:1 (P: 374).
|
Mahan Kosh Encyclopedia |
ਦੇਖੋ- ਸੋਹਣੀ. ਸੁੰਦਰੀ. “ਸੋਹਨੀ ਸਰੂਪਿ ਸੁਜਾਨ ਬਿਚਖਨਿ.” (ਆਸਾ ਮਃ ੫) 2. ਨਾਮ/n. ਮੇਹੀਵਾਲ ਨਾਲ ਪ੍ਰੀਤਿ ਕਰਨ ਵਾਲੀ ਇੱਕ ਇਸਤ੍ਰੀ. “ਰਾਵੀ ਤੀਰ ਜਾਟ ਇਕ ਰਹੈ। ਮੇਹੀਵਾਲ ਨਾਮ ਜਗ ਕਹੈ। ਨਿਰਖ ਸੋਹਨੀ ਵਸਿ ਹ੍ਵੈਗਈ.” (ਚਰਿਤ੍ਰ ੧੦੧) ਸੋਹਨੀ ਘੜਾ ਛਾਤੀ ਹੇਠ ਰੱਖਕੇ ਨਿੱਤ ਨਦੀ ਤਰਕੇ ਮੇਹੀਵਾਲ ਪਾਸ ਜਾਂਦੀ ਸੀ ਅਰ ਘਰ ਨੂੰ ਵਾਪਸ ਆਉਣ ਸਮੇਂ ਝਾੜਾਂ ਵਿੱਚ ਘੜਾ ਲੁਕਾਆਉਂਦੀ ਸੀ. ਇਸ ਦੇ ਸੰਬੰਧੀਆਂ ਨੇ ਇਹ ਭੇਦ ਜਾਣਕੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ. ਜਦ ਉਸ ਨਾਲ ਨਦੀ ਵਿੱਚ ਪ੍ਰੇਵਸ਼ ਹੋਈ ਤਾਂ ਘੜਾ ਗਲ ਗਿਆ ਅਤੇ ਸੋਹਨੀ ਡੁੱਬ ਮੋਈ. ਇਸ ਦਾ ਇਹ ਹਾਲ ਸੁਣਕੇ ਮੇਹੀਵਾਲ ਭੀ ਨਦੀ ਵਿੱਚ ਡੁੱਬਕੇ ਮਰ ਗਿਆ. ਦੇਖੋ- ਸੋਣ੍ਹੀ। 3. ਮਾਰੂਠਾਟ ਦੀ ਸ਼ਾੜਵ ਰਾਗਿਣੀ, ਜਿਸ ਵਿੱਚ ਪੰਚਮ ਵਰਜਿਤ ਹੈ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਇਨਾਂ ਦੋਹਾਂ ਸੁਰਾਂ ਦੀ ਸੰਗਤਿ ਇਸ ਦਾ ਮਨੋਹਰ ਸਰੂਪ ਬਣਾ ਦਿੰਦੀ ਹੈ. ਗਾਂਉਣ ਦਾ ਵੇਲਾ ਰਾਤ ਦਾ ਪਿਛਲਾ ਪਹਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|