Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohilaa. 1. ਜਸ/ਕੀਰਤ/ਵਡਿਆਈ ਦਾ ਗੀਤ। 2. ਜਸ, ਵਡਿਆਈ। 3. ਖੁਸ਼ੀ ਦਾ ਗੀਤ। 1. song of praise/acclamation/eulogy. 2. praise, eulogy, acclamation. 3. song of rejoicing. ਉਦਾਹਰਨਾ: 1. ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ Raga Gaurhee 1, Sohlay, 1, 1:2 (P: 12). 2. ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥ Raga Soohee 3, 3, 1:1 (P: 769). ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ Raga Bilaaval 4, Vaar 13, Salok, 3, 2:1 (P: 854). ਏਹੁ ਸੋਹਿਲਾ ਸਬਦੁ ਸੁਹਾਵਾ ॥ Raga Raamkalee 2, ਅਨੰਦ 16:1 (P: 919). 3. ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ ॥ Raga Soohee 3, 5, 1:6 (P: 770).
|
SGGS Gurmukhi-English Dictionary |
1. song of rejoicing/bliss/celebration/praise. 2. rejoicing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. eulogy, panegyric usu. in verse, paean; a poem with 16 lines or stanzas; bedtime prayer of the Sikhs.
|
Mahan Kosh Encyclopedia |
(ਸੋਹਿਲੜਾ) ਨਾਮ/n. ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. “ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ.” (ਸੂਹੀ ਛੰਤ ਮਃ ੧) “ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ.” (ਅਨੰਦੁ) 2. ਸੁ (ਉੱਤਮ) ਹੇਲਾ (ਖੇਲ) ਹੈ ਜਿਸ ਵਿੱਚ ਅਜੇਹਾ ਕਾਵ੍ਯ। 3. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸੋਹਿਲਾ” ਸਿਰਲੇਖ ਹੇਠ ਪੰਜ ਸ਼ਬਦਾਂ ਦੀ ਇੱਕ ਖਾਸ ਬਾਣੀ,{431} ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. “ਸੁਪਤਨ ਸਮੇ ਸੋਹਿਲਾ ਰਰੈ.” (ਗੁਪ੍ਰਸੂ) “ਤਿਤੁ ਘਰਿ ਗਾਵਹੁ ਸੋਹਿਲਾ”- ਪਾਠ ਹੋਣ ਕਰਕੇ ਇਹ ਸੰਗ੍ਯਾ ਹੋਈ ਹੈ. ਮ੍ਰਿਤਕ ਸੰਸਕਾਰ ਸਮੇ ਕੜਾਹ ਪ੍ਰਸਾਦ ਵਰਤਾਉਣ ਵੇਲੇ ਸੋਹਿਲੇ ਦਾ ਪਾਠ ਭੀ ਕੀਤਾ ਜਾਂਦਾ ਹੈ. “ਸੋਹਿਲਾ ਪੜ੍ਹ ਪ੍ਰਸਾਦ ਵਰਤਾਈ। ਜੋ ਗੁਰੁ ਨਾਨਕ ਰੀਤਿ ਚਲਾਈ.” (ਗੁਵਿ ੬). Footnotes: {431} ਚਾਰ ਸਤਿਗੁਰਾਂ ਵੇਲੇ ਸੋਹਿਲੇ ਦੇ ੩ ਸ਼ਬਦ ਸਨ, ਗੁਰੂ ਅਰਜਨ ਸਾਹਿਬ ਨੇ ਪਿਤਾ ਗੁਰੂ ਜੀ ਦਾ ਅਤੇ ਆਪਣਾ ਸ਼ਬਦ ਨਾਲ ਮਿਲਾ ਕੇ ਪੰਜ ਸਬਦਾਂ ਦਾ ਸੋਹਿਲਾ ਨਿਯਤ ਕੀਤਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|