Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sareeraᴺg. ਉਤਕ੍ਰਿਸ਼ਟ ਪ੍ਰੇਮੀ, ਪ੍ਰਭੂ, ਸ੍ਰੀ (ਲਛਮੀ) ਨਾਲ ਰੰਗ (ਆਨੰਦ) ਕਰਨ ਵਾਲਾ, ਵਿਸ਼ਨੂੰ ਭਾਵ ਹਰਿ। lover of eminance, Lord, sublime spouse, one who enjoys Lakhashmi, Vishnu. ਉਦਾਹਰਨ: ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥ Raga Sireeraag 5, Chhant 2, 4:4 (P: 80).
|
SGGS Gurmukhi-English Dictionary |
lover/ husband of deity Lakshmi; i.e., Lord Vishnu; i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. श्रीरङ्ग. ਨਾਮ/n. ਸ਼੍ਰੀ (ਲੱਛਮੀ) ਤੋਂ ਰੰਗ (ਨਾਚ) ਕਰਾਉਣ ਵਾਲਾ ਕਰਤਾਰ. ਵਾਹਗੁਰੂ. “ਨਾਮੇ ਸ੍ਰੀਰੰਗ ਭੇਟਲ ਸੋਈ.” (ਭੈਰ ਨਾਮਦੇਵ) 2. ਵਿਸ਼ਨੁ। 3. ਮਦਰਾਸ ਦੇ ਤ੍ਰਿਚਨਾਪਲੀ (Trichinopoly) ਜਿਲੇ ਵਿੱਚ ਤ੍ਰਿਚਨਾਪਲੀ ਤੋਂ ਦੋ ਮੀਲ ਉੱਤਰ, ਕਾਵੇਰੀ ਨਦੀ ਦੇ ਦ੍ਵੀਪ ਵਿੱਚ ਇੱਕ ਬਸਤੀ, ਜਿਸ ਵਿੱਚ ਸ਼੍ਰੀਰੰਗ ਦਾ ਮੰਦਿਰ ਹੈ. ਇਸ ਮੰਦਿਰ ਦੀਆਂ ਸੱਤ ਦੀਵਾਰਾਂ ਹਨ. ਬਾਹਰ ਦੀ ਕੰਧ ੧੦੨੪ ਗਜ ਲੰਮੀ ਅਤੇ ੮੪੦ ਗਜ ਚੌੜੀ ਹੈ. ਗਹਿਣੇ ਅਤੇ ਰਤਨ ਸਾਰੇ ਭਾਰਤ ਦੇ ਹਿੰਦੂਮੰਦਿਰਾਂ ਨਾਲੋਂ ਇੱਥੇ ਕੀਮਤੀ ਹਨ. ਇਸ ਮੰਦਿਰ ਦੇ ਨਾਉਂ ਕਰਕੇ ਹੀ ਦ੍ਵੀਪ ਅਤੇ ਬਸਤੀ ਦਾ ਨਾਉਂ ਸ਼੍ਰੀਰੰਗ ਹੋ ਗਿਆ ਹੈ. ਸ਼੍ਰੀਰੰਗ ਦੇ ਪਰਮਭਗਤ ਰਾਮਾਨੁਜ ਦਾ ਦੇਹਾਂਤ ਇਸੇ ਥਾਂ ਹੋਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|