Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺkraa. ਸ਼ਿਵਜੀ ਦੇ। Shivji’s. ਉਦਾਹਰਨ: ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥ Raga Dhanaasaree, Trilochan 1, 1:1 (P: 695).
|
SGGS Gurmukhi-English Dictionary |
god Shiva.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ਼ੰਕਰ ਦਾ ਬਹੁ ਵਚਨ. “ਸੰਕਰਾ ਨ ਜਾਨਹਿ ਭੇਵ.” (ਰਾਮ ਮਃ ੫) ਗ੍ਯਾਰਾਂ ਰੁਦ੍ਰ ਭੇਦ ਨ ਜਾਨੈ। 2. ਸ਼ਿਵ. 3. ਇੱਕ ਰਾਗ, ਜੋ ਬਿਲਾਵਲ ਠਾਟ ਦਾ ਸ਼ਾੜਵ (ਖਾੜਵ) ਹੈ. ਇਸ ਵਿੱਚ ਮੱਧਮ ਵਰਜਿਤ ਹੈ ਅਤੇ ਰਿਸ਼ਭ ਬਹੁਤ ਦੁਰਬਲ ਲਗਦਾ ਹੈ. ਸੰਕਰਾ ਬਿਹਾਗ ਨਾਲ ਬਹੁਤ ਮਿਲਦਾ ਹੈ. ਇਸ ਵਿੱਚ ਗਾਂਧਾਰ ਵਾਦੀ ਅਤੇ ਸ਼ੜਜ ਸੰਵਾਦੀ ਹੈ. ਆਰੋਹੀ- ਸ਼ ਰ ਗ ਪ ਪ ਨ ਸ਼. ਅਵਰੋਹੀ- ਸ਼ ਨ ਧ ਪ ਗ ਰ ਸ਼. ਗਾਉਣ ਦਾ ਵੇਲਾ ਅੱਧੀ ਰਾਤ ਹੈ. ਇਸਨੂੰ ਕਈ ਸੰਪੂਰਣ ਮੰਨਦੇ ਅਤੇ ਨਾਉਂ ਸ਼ੰਕਰਾਭਰਣ ਸੱਦਦੇ ਹਨ। 4. ਵਿ. ਕਲ੍ਯਾਣ ਕਰਤਾ. 5. ਸ਼ੰਕਰ ਦਾ. ਸ਼ੰਕਰ ਦੇ. “ਸੰਕਰਾ ਮਸਤਕਿ ਬਸਤਾ.” (ਧਨਾ ਤ੍ਰਿਲੋਚਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|