Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjam⒤. 1. ਮਰਯਾਦਾ ਵਿਚ, ਜੁਗਤੀ ਵਿਚ। 2. ਰਹਿਣੀ, ਜੀਵਨ ਜੁਗਤ,। 3. ਸੰਜਮੀ, ਪਵਿਤਰ। 4. ਢੰਗ, ਤਰੀਕਾ, ਜੁਗਤ। 5. ਯੋਗ ਦੀ ਇਕ ਕਿਰਿਆ। 6. ਪਰਹੇਜ਼, ਜ਼ਬਤ। 1. in discipline, in decorum/propriety. 2. disciplined life. 3. disciplined, pure. 4. means, way. 5. yogic discipline. 6. self-restraint, self-constraint. ਉਦਾਹਰਨਾ: 1. ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥ Raga Sireeraag 3, Asatpadee 25, 6:2 (P: 70). ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥ (ਨਿਯਮ ਅਨੁਸਾਰ). Raga Vadhans 4, Vaar 14, Salok, 3, 1:4 (P: 591). 2. ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥ Raga Sireeraag 1, Pahray 2, 5:3 (P: 76). ਉਦਾਹਰਨ: ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥ (ਸਚ ਦੀ ਰਹਿਣੀ ਵਿਚ). Raga Gaurhee 1, 9, 3:1 (P: 153). 3. ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥ Raga Maajh 1, Vaar 4, Salok, 1, 2:1 (P: 138). 4. ਕਾਮੁ ਕ੍ਰੋਧ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥ Raga Aaasaa 5, 51, 1:1 (P: 384). ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ Raga Aaasaa 1, Vaar 7ਸ, 1, 2:3 (P: 466). ਉਦਾਹਰਨ: ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥ Raga Kaliaan 4, Asatpadee 1, 1:1 (P: 1323). 5. ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥ Raga Basant 3, 12, 2:2 (P: 1175). 6. ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ (ਪਰਹੇਜ਼ ਨਾਲ). Raga Soohee 3, Chhant 6, 1:4 (P: 771).
|
SGGS Gurmukhi-English Dictionary |
1. self-discipline, self-restraint/control. 2. way, method, discipline, austerity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰਯਮ (ਉਪਾਯ) ਨਾਲ. ਯਤਨ ਤੋਂ. “ਹਉਮੈ ਕਿਥਹੁ ਉਪਜੈ, ਕਿਤੁ ਸੰਜਮਿ ਇਹੁ ਜਾਇ?” (ਵਾਰ ਆਸਾ) “ਨਹਿ ਜਾਇ ਸਹਿਸਾ ਕਿਤੈ ਸੰਜਮਿ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|