Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺḋéh. ਸ਼ਕ, ਸੰਸਾ, ਤੋਖਲਾ। doubt.
ਉਦਾਹਰਨ:
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥ Raga Gaurhee, Kabir, Baavan Akhree, 11:1 (P: 340).
ਸੋਈ ਸਹੀ ਸੰਦੇਹ ਨਿਵਾਰੈ ॥ Raga Gaurhee, Kabir, Baavan Akhree, 41:2 (P: 342).

SGGS Gurmukhi-English Dictionary
doubt.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. same as ਸ਼ੱਕ suspicion.

Mahan Kosh Encyclopedia

ਸ੍ਵਦੇਹ. ਆਪਣਾ ਸ਼ਰੀਰ. “ਜੇ ਜੇ ਸਹਿ ਜਾਤਨ ਸੰਦੇਹ.” (ਵਿਚਿਤ੍ਰ) ਜੋ ਜੋ ਆਪਣੇ ਸ਼ਰੀਰ ਤੇ ਤਾੜਨਾ ਸਹਾਰਦੇ ਹਨ। 2. ਸੰ. ਨਾਮ/n. (ਸੰ-ਦਿਹ੍‌) ਸੰਸਾ. ਸ਼ੱਕ। 3. ਇੱਕ ਅਰਥਾਲੰਕਾਰ. ਕਿਸੇ ਪਦਾਰਥ ਨੂੰ ਦੇਖਕੇ ਉਸ ਦੀ ਅਸਲੀਅਤ ਨਾ ਜਾਣੀ ਜਾਵੇ, ਕਿੰਤੂ ਸ਼ੱਕ ਬਣਿਆ ਰਹੇ, ਇਹ “ਸੰਦੇਹ” ਅਲੰਕਾਰ ਹੈ. ਇਸ ਵਿੱਚ ਕਿ ਕਿਧੌਂ ਕੈਧੌਂ ਅਥਵਾ ਜਾਂ ਆਦਿਕ ਪਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ. ਉਦਾਹਰਣ-
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?
ਕਿ ਇਹੁ ਮਨੁ ਅਵਰਨ ਸਦਾ ਅਵਿਨਾਸੀ?
ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ?
ਇਸੁ ਮਨ ਕਉ ਮਮਤਾ ਕਿਥਹੁ ਲਾਗੀ?
(ਮਲਾ ਮਃ ੩)
ਕਿਧੌਂ ਦੇਵਕੰਨ੍ਯਾ ਕਿਧੌਂ ਵਾਸਵੀ ਹੈ,
ਕਿਧੌਂ ਜੱਛਨੀ ਕਿੰਨਰੀ ਨਾਗਨੀ ਹੈ,
ਕਿਧੌਂ ਗੰਧ੍ਰਵੀ ਦੈਤਜਾ ਦੇਵਤਾ ਸੀ,
ਕਿਧੌਂ ਸੂਰਜਾ ਸੁੱਧ ਸੋਧੀ ਸੁਧਾ ਸੀ,
ਕਿਧੌਂ ਚਿਤ੍ਰ ਕੀ ਪੁਤ੍ਰਿਕਾ ਸੀ ਬਨੀ ਹੈ,
ਕਿਧੌਂ ਸੰਖਿਨੀ ਚਿਤ੍ਰਿਨੀ ਪਦਮਿਨੀ ਹੈ,
ਕਿਧੌਂ ਰਾਗ ਪੂਰੇ ਭਰੀ ਰਾਗਮਾਲਾ,
ਬਰੀ ਰਾਮ ਤੈਸੇ ਸਿਯਾ ਆਜ ਬਾਲਾ.
(ਰਾਮਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits