Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺḋʰ-u-raa. ਸੰਧੂਰ (ਮਹਾਨਕੋਸ਼) ਨਾਰੀਅਲ ਜੋ ਸਤੀ ਹਥ ਵਿਚ ਪਕੜ ਕੇ ਸਤੀ ਹੁੰਦੀ ਹੈ। ਪਾਨ ਦਾ ਬੀੜਾ ਜੋ ਯੋਧੇ ਯੁੱਧ ਵਿਚ ਲੈਂਦੇ ਹਨ (ਕੋਸ਼) ਖੰਡਾ ਜੋ ਸੂਰਮੇ ਯੁੱਧ ਵਾਸਤੇ ਪਕੜਦੇ ਹਨ (ਬਾਣੀ ਪ੍ਰਕਾਸ਼) । red lead, challenge. ਉਦਾਹਰਨ: ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥ Raga Gaurhee, Kabir, 68, 1:2 (P: 338).
|
SGGS Gurmukhi-English Dictionary |
red-colored coconut (ਸੰਧੂਰ = red oxide of lead or mercury), that a Satee holds in her hand before jumping into her husband’s funeral pyre; challenge of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. सन्धिराग- ਸੰਧਿਰਾਗ. ਸਿੰਦੂਰ. ਸੰਧੂਰ.{472} “ਅਬ ਤਉ ਜਰੇ ਮਰੇ ਸਿਧਿ ਪਾਈਐ, ਲੀਨੋ ਹਾਥਿ ਸੰਧਉਰਾ.” (ਗਉ ਕਬੀਰ) ਦੇਖੋ- ਸਿਧਉਰਾ। 2. ਸੰਧੂਰੀਆ ਰਾਗ. ਦੇਖੋ- ਸੰਧੂਰੀਆ 2. “ਬਾਜਤ ਰਾਗ ਸੰਧਉਰਾ.” (ਸਲੋਹ). Footnotes: {472} ਸੰਧੂਰ ਦਾ ਨਾਉਂ ਸੰਧਿਰਾਗ ਇਸ ਲਈ ਹੈ ਕਿ ਇਸਤ੍ਰੀਆਂ ਕੇਸਾਂ ਦੀ ਚੀਰਣੀ ਕੱਢਕੇ ਇਸ ਦਾ ਰੰਗ ਸੰਧਿ ਵਿੱਚ ਦਿੰਦੀਆਂ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|