Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺḋʰ⒤. 1. ਸੰਗਤਿ। 2. ਮੇਲ, ਮਿਲਾਪ। 3. ਸਥਿਤ (ਮਹਾਨਕੋਸ਼) (‘ਸ਼ਬਦਾਰਥ’ ਇਥੇ ਵੀ ਅਰਥ ‘ਮੇਲ’ ਕਰਦਾ ਹੈ ਤਿੰਨ ਗੁਣਾਂ ਦੇ ਮੇਲ ਵਿਚ ਭਾਵ ਸੰਸਾਰ ਵਿਚ)। 4. ਸੰਧਿਆ, ਪਾਠ ਪੂਜਾ, ਉਹ ਪਾਠ ਪੂਜਾ ਜੋ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਕੀਤੀ ਜਾਂਦੀ ਹੈ। 1. music. 2. union, joined together; performer of religious rites. 3. confluence. 4. vesper prayer, prayer which is done at dusk. ਉਦਾਹਰਨਾ: 1. ਗੁਰਮੁਖ ਸੰਧਿ ਮਿਲੈ ਮਨੁ ਮਾਨੈ ॥ Raga Gaurhee 1, Asatpadee 16, 7:2 (P: 228). 2. ਅਰਧ ਉਰਧ ਕੀ ਸੰਧਿ ਕਿਉ ਜਾਨੈ ॥ Raga Gaurhee 1, Asatpadee 16, 7:1 (P: 228). ਗੁਰ ਚੇਲੇ ਕੀ ਸੰਧਿ ਮਿਲਾਏ ॥ Raga Raamkalee 1, 5, 4:2 (P: 877). ਕੋ ਗਿਰਹੀ ਕਰਮਾ ਕੀ ਸੰਧਿ ॥ (ਕਰਮਾਂ ਦੀ ਮਿਟਾਉਣ ਵਾਲੇ ਭਾਵ ਕਰਮ ਕਾਂਡੀ). Raga Basant 3, 3, 3:3 (P: 1169). 3. ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ (ਸੰਸਾਰ ਵਿਚ ਸਥਿਤ). Raga Bilaaval, Kabir, 11, 2:1 (P: 857). 4. ਬਰਤ ਸੰਧਿ ਸੋਚ ਚਾਰ ॥ Raga Saarang 5, 131, 2:1 (P: 1229).
|
SGGS Gurmukhi-English Dictionary |
1. union, confluence, joining together of. 2. indulged in. 3. evening prayer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਸੁਲਹ. ਮੇਲ। 2. ਦੋ ਵਸਤੂਆਂ ਨੂੰ ਜੋੜਨ ਦੀ ਕ੍ਰਿਯਾ। 3. ਸ਼ਰੀਰ ਦੀ ਹੱਡੀਆਂ ਦੇ ਜੋੜ ਵਾਲੀ ਥਾਂ। 4. ਵ੍ਯਾਕਰਣ ਅਨੁਸਾਰ ਦੋ ਸ਼ਬਦਾਂ ਦੇ ਮਿਲਾਪ ਤੋਂ ਅੱਖਰ ਦਾ ਵਿਕਾਰ, ਜੈਸੇ- ਸੁਰ-ਇੰਦ੍ਰ ਦਾ ਸੁਰੇਂਦ੍ਰ ਆਦਿ।{473} 5. ਸੰਨ੍ਹ. ਪਾੜ. ਨਕਬ. “ਭਜਤ ਸੰਧਿ ਕੋ ਤਜ ਸਦਨ.” (ਚਰਿਤ੍ਰ ੧੦੪) 6. ਸੰਗਤਿ. ਮਿਲਾਪ. “ਗੁਰਮੁਖਿ ਸੰਧਿ ਮਿਲੈ ਮਨ ਮਾਨੈ.” (ਗਉ ਅ: ਮਃ ੧) 7. ਭੇਦ. “ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ.” (ਬਿਲਾ ਕਬੀਰ) ਗ੍ਯਾਤਾ ਗ੍ਯਾਨ ਗੇਯ ਆਦਿ ਭੇਦਾਂ ਵਿੱਚ ਘਟ ਘਟ ਪ੍ਰਕਾਸ਼ਕ ਵੇਖਿਆ ਹੈ। 8. ਭਗ. ਯੋਨਿ। 9. ਦੋ ਸਮਿਆਂ ਦਾ ਮੇਲ. ਸੰਧ੍ਯਾ. “ਬਰਤ ਸੰਧਿ ਸੋਚ ਚਾਰ.” (ਸਾਰ ਮਃ ੫ ਪੜਤਾਲ) ਵ੍ਰਤ, ਸੰਧ੍ਯਾਕਰਮ ਅਤੇ ਸ਼ੌਚਾਚਾਰ. Footnotes: {473} ਸੰਧਿ ਦੇ ਤਿੰਨ ਭੇਦ ਹਨ- ਸ੍ਵਰ ਸੰਧਿ. ਜਿਵੇਂ- ਦਸ਼ਮ ਈਸ- ਦਸ਼ਮੇਸ਼, ਵ੍ਯੰਜਨ ਸੰਧਿ. ਜਿਵੇਂ- ਜਗਤ੍ ਗੁਰੁ-ਜਗਦ੍ਗੁਰੁ, ਵਿਸਰਗ ਸੰਧਿ. ਜਿਵੇਂ- ਨਿ: ਅੰਤਰ-ਨਿਰੰਤਰ.
Mahan Kosh data provided by Bhai Baljinder Singh (RaraSahib Wale);
See https://www.ik13.com
|
|