Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺḋʰi-aa. 1. ਸ਼ਾਮ। 2. ਪਾਠ-ਪੂਜਾ ਦਾ ਕਰਮ। 3. ਮਾਰਿਆ। 4. ਖਿਚਿਆ। 1. evening, dusk, sunset. 2. saying prayer ritually; ritual prayer/adoration. 3. shot, aimed, pointed at. 4. drew, aimed, pulled. ਉਦਾਹਰਨਾ: 1. ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥ Raga Gaurhee, Kabir, 5, 1:1 (P: 324). 2. ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥ Raga Sorath 3, 10, 2:2 (P: 603). ਪੜਿ ਪੁਸਤਕ ਸੰਧਿਆ ਬਾਦੰ ॥ (ਸੰਧਿਆ ਕਰਦੇ). Raga Aaasaa 1, Vaar 14, Salok, 1, 2:1 (P: 470). ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥ Raga Bihaagarhaa 4, Vaar 23, Salok, 3, 1:1 (P: 553). 3. ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਵਾਰ ॥ Raga Kaanrhaa 4, Vaar 13, Salok, 4, 1:1 (P: 1317). 4. ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥ Raga Kaanrhaa 4, Vaar 13, Salok, 4, 1:2 (P: 1318).
|
SGGS Gurmukhi-English Dictionary |
1. prayer(s) (generally refers to evening prayer). 2. (arrow) aimed at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. evening, sunset time, dusk, twilight, nightfall; evening prayer by Hindus.
|
Mahan Kosh Encyclopedia |
ਦੇਖੋ- ਸੰਧਾਨ ਅਤੇ ਸੰਧਾਨੀ. “ਸਰ ਸੰਧਿਆ ਗਾਵਾਰ.” (ਮਃ ੪ ਵਾਰ ਕਾਨ) ਤੀਰ ਸਿੰਨ੍ਹਿਆ। 2. ਸੰਝ. “ਸੰਧਿਆ ਪ੍ਰਾਤੁ ਇਸਨਾਨ ਕਰਾਹੀ.” (ਗਉ ਕਬੀਰ) 3. ਸੰ. सन्ध्या. ਸੰਧ੍ਯਾ. ਸੂਰਜ ਨਿਕਲਣ ਤੋਂ ਸੱਠ ਪਲ (ਇੱਕ ਘੜੀ) ਪਹਿਲਾਂ ਅਤੇ ਸੱਠ ਪਲ ਸੂਰਯ ਨਿਕਲਣ ਪਿੱਛੋਂ, ਸੂਰਯ ਦੀ ਟਿੱਕੀ ਡੁੱਬਣ ਤੋਂ ਸੱਠ ਪਲ ਪਹਿਲਾਂ ਅਤੇ ਸੱਠ ਪਲ ਟਿੱਕੀ ਡੁੱਬਣ ਪਿਛੋਂ, ਇਹ ਦੋ ਦੋ ਘੜੀ ਦਾ ਵੇਲਾ ਸੰਧ੍ਯਾ ਕਾਲ ਹੈ. ਸਵੇਰ ਦੀ ਪ੍ਰਾਤ: ਸੰਧ੍ਯਾ ਅਤੇ ਸੰਝ ਦੀ ਸਾਯੰ ਸੰਧ੍ਯਾ ਆਖੀ ਜਾਂਦੀ ਹੈ. ਦੋਪਹਰ ਵੇਲੇ ਦਾ (ਅਰਥਾਤ- ਬਾਰਾਂ ਬਜਣ ਤੋਂ ੨੨ ਮਿਨਟ ਪਹਿਲਾਂ ਅਤੇ ੨੨ ਮਿਨਟ ਪਿੱਛੋਂ ਦਾ) ਸਮਾਂ ਭੀ ਸੰਧ੍ਯਾ ਕਾਲ ਹੈ, ਜਿਸ ਦੀ ਮਧ੍ਯਾਨ੍ਹ ਸੰਧ੍ਯਾ ਸੰਗ੍ਯਾ ਹੈ. ਸਵੇਰ ਦੀ ਸੰਧ੍ਯਾ ਪੂਰਵ ਵੱਲ ਮੁਖ ਕਰਕੇ, ਮਧ੍ਯਾਨ੍ਹ ਦੀ ਉੱਤਰ ਮੁਖ ਕਰਕੇ, ਸੰਝ ਦੀ ਪੱਛਮ ਉੱਤਰ ਦੀ ਕੋਣ ਵੱਲ ਮੁਖ ਕਰਕੇ ਕਰਨੀ ਚਾਹੀਏ. ਸੰਧ੍ਯਾ ਕਰਨ ਵੇਲੇ ਗਾਯਤ੍ਰੀ ਜਪ, ਸੂਰਯ ਆਦਿ ਦੇਵ ਤਰਪਣ ਅਤੇ ਪ੍ਰਾਣਾਯਾਮ ਕਰਨਾ ਜ਼ਰੂਰੀ ਹੈ. ਦ੍ਵਿਜਾਤੀਆਂ ਦੇ ਨਿੱਤ ਕਰਮ ਵਿੱਚ ਸੰਧ੍ਯਾ ਉਪਾਸਨਾ ਪ੍ਰਧਾਨ ਕਰਮ ਹੈ. ਦ੍ਵਾਦਸ਼ੀ, ਅਮਾਵਸ, ਪੂਰਣਮਾਸੀ, ਸੰਕ੍ਰਾਂਤਿ ਅਤੇ ਸ਼੍ਰਾੱਧ ਦੇ ਦਿਨ ਸੰਝ ਵੇਲੇ ਦੀ ਸੰਧ੍ਯਾ ਨਹੀਂ ਕਰਨੀ ਚਾਹੀਏ. (ਅਨ੍ਹਿਕ ਤਤ੍ਵ). “ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੈ ਦੁਖੁ ਪਾਇਆ.” (ਸੋਰਠਿ ਮਃ ੩) “ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤ ਆਵੈ.” (ਮਃ ੩ ਵਾਰ ਬਿਹਾ) ਸਿੱਖ ਧਰਮ ਵਿੱਚ ਅਮ੍ਰਿਤ ਵੇਲੇ ਜਪ ਜਾਪੁ ਆਦਿ ਦਾ ਅਤੇ ਸੰਝ ਨੂੰ ਸੋਦਰ ਪਾਠ ਕਰਤਾਰ ਦੇ ਪ੍ਰੇਮ ਵਿੱਚ ਲੀਨ ਹੋਕੇ ਕਰਨਾ ਸੰਧ੍ਯਾ ਕਰਮ ਹੈ, ਅਰ ਕਿਸੇ ਖ਼ਾਸ ਦਿਸ਼ਾ ਵੱਲ ਮੁਖ ਕਰਨ ਦੀ ਆਗ੍ਯਾ ਨਹੀਂ ਹੈ। 4. ਸੀਮਾ. ਹੱਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|