Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺni-aasee. ਤਿਆਗੀ, ਸੰਨਿਆਸਧਾਰੀ। ascetic. ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥ Raga Sireeraag 3, Asatpadee 22, 5:1 (P: 67).
|
SGGS Gurmukhi-English Dictionary |
[Var.] From Samniāsa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. संन्यासिन्- ਸੰਨ੍ਯਾਸੀ. ਵਿ. ਤਿਆਗੀ। 2. ਸੰਨ੍ਯਾਸ ਆਸ਼੍ਰਮ ਧਾਰਨ ਵਾਲਾ.{475} “ਸੰਨਿਆਸੀ ਹੋਇਕੈ ਤੀਰਥਿ ਭ੍ਰਮਿਓ.” (ਮਾਰੂ ਮਃ ੫) ਦੇਖੋ- ਦਸ ਨਾਮ ਸੰਨ੍ਯਾਸੀ. Footnotes: {475} ਦੇਖੋ- ਚਾਰ ਆਸ਼੍ਰਮ. ਮਹਾਭਾਰਤ ਦੇ ਅਨੁਸ਼ਾਸਨ ਪਰਵ ਵਿੱਚ ਚਾਰ ਪ੍ਰਕਾਰ ਦੇ ਸੰਨ੍ਯਾਸੀ ਲਿਖੇ ਹਨ: चतुर्विधा भिज्ञवस्ते कुटीचक वहूदकौ । हंसः परमहंसशूच योऽत्र पशूचात स उत्त्र। ਅਰਥਾਤ- ਚਾਰ ਤਰਾਂ ਦੇ ਸੰਨਿਆਸੀ ਹਨ- ਕੁਟੀਚਕ, ਵਹੂਦਕ, ਹੰਸ ਅਤੇ ਪਰਮਹੰਸ. ਪਹਿਲੇ ਨਾਲੋਂ ਪਿਛਲਾ ਉੱਤਮ ਹੈ ਇਸ ਵਿਸ਼ੇ ਦੇਖੋ- ਵਿਸ਼ਨੁਸਿਮ੍ਰਿਤੀ ਦਾ ਚੌਥਾ ਅਧ੍ਯਾਯ.
Mahan Kosh data provided by Bhai Baljinder Singh (RaraSahib Wale);
See https://www.ik13.com
|
|