Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sampat. ਰਤਨਪੇਟੀ, ਡਬਾ; ਡਬਾ ਜਿਸ ਵਿਚ ਸਾਲਗ੍ਰਾਮ ਰੱਖਦੇ ਹਨ। casket of mind, heart-can. ਉਦਾਹਰਨ: ਸਸਿ ਬਿਗਾਸ ਸੰਪਟ ਨਹੀ ਆਵਾ ॥ Raga Gaurhee, Kabir, Baavan Akhree, 7:2 (P: 340).
|
SGGS Gurmukhi-English Dictionary |
contained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. सम्पुट- ਸੰਪੁਟ. ਨਾਮ/n. ਪੁਟ (ਢਕਣ) ਦੀ ਕ੍ਰਿਯਾ। 2. ਡੱਬਾ। 3. ਸੰਦੂਕ। 4. ਪੜਦਾ. ਆਵਰਣ. ਭਾਵ- ਮਿਚ ਜਾਣ ਦਾ ਭਾਵ. “ਕਕਾ ਕਿਰਣਿ ਕਮਲ ਮਹਿ ਪਾਵਾ। ਸਸਿ ਬਿਗਾਸ ਸੰਪਟ ਨਹੀ ਆਵਾ.” (ਗਉ ਬਾਵਨ ਕਬੀਰ) ਜਦ ਰਿਦੇਕਮਲ ਵਿੱਚ ਕਿਰਣਿ (ਸੂਰਜਆਤਮਗ੍ਯਾਨ) ਦਾ ਪ੍ਰਕਾਸ਼ ਹੋਇਆ, ਤਦ ਸਸਿ (ਚੰਦ੍ਰਮਾ-ਮਾਇਆ ਦੇ ਚਮਤਕਾਰ) ਨਾਲ ਰਿਦਾਕਮਲ ਮਿਚਦਾ ਨਹੀਂ। 5. ਮੰਤ੍ਰ ਦੇ ਆਦਿ ਅਤੇ ਅੰਤ ਕਿਸੇ ਪਦ ਦੇ ਜੋੜਨ ਦੀ ਕ੍ਰਿਯਾ. ਦੇਖੋ- ਸੰਪੁਟਪਾਠ। 6. ਦੋ ਬਰਤਨਾਂ ਵਿੱਚ ਰੱਖਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਯਾ. ਦੇਖੋ- ਸੰਪੁਟ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|