Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hath. 1. ਕਰ, ਦਸਤ, ਸਰੀਰ ਦਾ ਇਕ ਅੰਗ। 2. ਮਿਣਤੀ ਦੀ ਇਕਾਈ। 1. hand, hands, organ of body. 2. unit of measure. ਉਦਾਹਰਨਾ: 1. ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ (‘ਹੱਥ ਦੇ’ ਮਹਾਵਰਾ ਹੈ, ਸਹਾਰਾ/ਓਟ ਦੇ ਕੇ). Raga Sireeraag 5, 75, 2:3 (P: 43). ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥ (ਹੱਥ ਅੱਡਣਾ, ਅਰਥਾਤ ਮੰਗਣਾ). Raga Sireeraag 4, Vaar 8:5 (P: 85). ਹਥ ਮਰੋੜੈ ਤਨੁ ਕਪੈ ਸਿਆਹਹੁ ਹੋਆ ਸੇਤੁ ॥ Raga Maajh 5, Baaraa Maaha-Maajh, 7:6 (P: 134). ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ (ਹੱਥਾਂ ਨਾਲ). Raga Aaasaa, Kabir, 15, 2:1 (P: 479). 2. ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੈ ਚਾਰਿ ॥ Salok, Kabir, 218:2 (P: 1376).
|
SGGS Gurmukhi-English Dictionary |
1. hand, hands. 2. in the hands, under control of. 3. unit of measure. 4. touch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਹਸ੍ਤ. ਨਾਮ/n. ਹੱਥ. ਹਾਥ. ਕਰ. ਪਾਣਿ. ਦਸ੍ਤ. “ਹਥ ਦੇਇ ਆਪਿ ਰਖੁ.” (ਵਾਰ ਰਾਮ ੨ ਮਃ ੫) 2. ਸੰ. ਹਥ. ਪ੍ਰਹਾਰ. ਆਘਾਤ. ਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|