Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
har⒤chaᴺḋ-u-ree. ਅੱਧ ਅਸਮਾਨ ਵਿਚ ਨਜ਼ਰ ਦੇ ਛਲਾਵੇ ਕਾਰਨ ਦਿਸਦੀ ਮਥਿਆ ਨਗਰੀ, ਭਾਵ ਧੋਖਾ ਦੇਣ ਵਾਲਾ ਦ੍ਰਿਸ਼। ਇਸ ਸਬੰਧੀ ਪੌਰਾਣਿਕ ਵਾਰਤਾ ਹੈ ਕਿ ਤ੍ਰਿਸ਼ੰਕੂ ਦਾ ਪੁੱਤਰ ਰਾਜਾ ਹਰੀਚੰਦ ਆਪਣੇ ਪੁੰਨ ਦਾਨ ਅਤੇ ਹੋਰ ਪੁੰਨ-ਕਰਮਾਂ ਕਰਕੇ ਪਰਜਾ ਸਮੇਤ ਹੀ ਸਵਰਗ ਨੂੰ ਗਿਆ ਪਰ ਨਾਰਦ ਮੁਨੀ ਨੇ ਛਲ ਨਾਲ ਇਸ ਤੋਂ ਆਪਣੀ ਉਸਤਤ ਕਰਵਾਈ ਜਿਸ ਕਰਕੇ ਸਵਰਗ ਵਿਚੋਂ ਕੱਢਿਆ ਗਿਆ। ਉਪਰੋਂ ਡਿਦਿਆਂ ਡਿਗਦਿਆਂ ਇਸ ਨੇ ਆਪਣੀ ਭੁੱਲ ਉਪਰ ਪਛਤਾਵਾ ਕੀਤਾ ਜਿਸ ਕਰਕੇ ਆਪਣੇ ਸਾਥੀਆਂ ਸਮੇਤ ਅੱਧ ਅਸਮਾਨ ਵਿਚ ਹੀ ਰੁਕ ਗਿਆ। ਹੁਣ ਤੱਕ ਉਥੇ ਹੀ ਇਹ ਨਗਰ ਵਸਦਾ ਹੈ। ਇਸ ਨੂੰ ਗੰਧਰਬ ਨਗਰ (ਝਜਗ਼ਪਕ) ਵੀ ਕਹਿੰਦੇ ਹਨ। Panthm cilty, enchanted city, mirage. ਉਦਾਹਰਨ: ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥ Raga Aaasaa 5, 123, 1:2 (P: 402). ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥ (ਮਾਇਕ ਪਦਾਰਥਾਂ ਦੇ ਝੂਠੇ ਚਮਤਕਾਰ). Raga Aaasaa 5, Chhant 11, 2:4 (P: 460).
|
SGGS Gurmukhi-English Dictionary |
enchanted city, mirage, illusion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹਰਿਚੰਦਉਰੜੀ) ਦੇਖੋ- ਹਰਿਸਚੰਦ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|