Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haree. 1. ਜੋ ਪਕੀ ਨਹੀਂ, (ਫਸਲ)। 2. ਪ੍ਰਭੂ। 3. ਦੂਰ ਕੀਤੀ। 4. ਰਾਮ ਚੰਦਰ ਜੀ (ਭਾਵ)। 1. green, unripe. 2. the Lord/God. 3. effaced. 4. Ram Chander (suggestive meaning). ਉਦਾਹਰਨਾ: 1. ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥ Raga Sireeraag 5, 74, 2:1 (P: 43). ਹਰੀ ਅੰਗੂਰੀ ਗਦਹਾ ਚਰੈ ॥ (ਨਵੀਂ ਫੁਟੀ/ਕੂਲੀ). Raga Gaurhee, Kabir, 14, 1:1 (P: 326). 2. ਨਾਨਕ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥ Raga Maajh 5, Din-Rain, 3:7 (P: 137). 3. ਦੁਰਮਤਿ ਹਰੀ ਸੇਵਾ ਕਰੀ ਭੇਟੀ ਸਾਧ ਕ੍ਰਿਪਾਲ ॥ Raga Gaurhee 5, Thitee, 12 Salok:1 (P: 299). ਮਨ ਮੇਰੇ ਕੀ ਤਪਤਿ ਹਰੀ ॥ Raga Aaasaa 5, 95, 1:4 (P: 394). 4. ਦਾਧੀਲੇ ਲੰਕਾ ਗੜ੍ਹ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥ Raga Dhanaasaree, Trilochan, 1, 5:1 (P: 695).
|
SGGS Gurmukhi-English Dictionary |
The Lord
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m God. (2) adj.f. same as ਹਰਾ green.
|
Mahan Kosh Encyclopedia |
ਵਿ. ਹਰਣ ਕੀਤੀ. ਦੂਰ ਕੀਤੀ. ਮਿਟਾਈ. “ਨਾਨਕ ਤਪਤ ਹਰੀ.” (ਆਸਾ ਮਃ ੫) 2. ਹਰਿਤ. ਸਬਜ਼. “ਹਰੀ ਨਾਹੀ ਨਹ ਡਡੁਰੀ.” (ਸ੍ਰੀ ਮਃ ੫) 3. ਨਾਮ/n. ਇੱਕ ਜੱਟ ਗੋਤ੍ਰ. ਦੇਖੋ- ਹਰੀ ਕੇ। 4. ਸ਼ੇਰ. ਸਿੰਘ. “ਹਰੀ ਮਨਹੁ ਲਖ ਸਤ੍ਰੁਨ ਕਰੀ.” (ਗੁਪ੍ਰਸੂ) ਦੇਖੋ- ਹਰਿ। 5. ਸੰ. ਹ੍ਰੀ. ਲੱਜਾ. ਸ਼ਰਮ। 6. ਲਕ੍ਸ਼ਮੀ. “ਹਰੀ ਬਿਸਨੁ ਲੇਖੇ.” (ਰਾਮਾਵ) ਲਕ੍ਸ਼ਮੀ ਨੇ ਰਾਮ ਨੂੰ ਵਿਸ਼ਨੁ ਜਾਣਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|