Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haree-aa. 1. ਹਰਾ ਹੋਇਆ, ਪ੍ਰਫੁਲਿਤ ਹੋਇਆ। 2. ਹਰੀ/ਪ੍ਰਭੂ ਦਾ। 3. ਦੂਰ ਕਰਨ ਵਾਲਾ। 1. rejuvenated, bloomed. 2. God. 3. dispeller. ਉਦਾਹਰਨਾ: 1. ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥ (ਹਰਾ ਹੋਇਆ/ਪ੍ਰਫੁੱਲਤ ਹੋਇਆ). Raga Soohee 5, Chhant 4, 2:5 (P: 779). 2. ਜਹ ਕੀਰਤਨੁ ਹਰੀਆ ॥ (ਹਰੀ/ਪ੍ਰਭੂ ਦਾ). Raga Bihaagarhaa 5, 1, 4:2 (P: 537). 3. ਸੁਖਦਾਈ ਦੂਖ ਬਿਡਾਰਨ ਹਰੀਆ ॥ Raga Maajh 5, 22, 1:1 (P: 100).
|
SGGS Gurmukhi-English Dictionary |
1. bloomed, rejuvenated. 2. God, of God. 3. dispeller, remover.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਹਰਣ ਵਾਲਾ. ਚੁਰਾਉਣ ਵਾਲਾ. “ਹਰੀਆ ਕਿ ਜਾਂ ਵ ਤਨ ਕੇ.” (ਰਾਮਾਵ) ਜਾਨ ਅਤੇ ਜਿਸਮ ਦੇ ਹਰੀਆ। 2. ਪ੍ਰਤ੍ਯ. ਵਾਨ. ਵਾਲਾ. “ਦੂਖ ਬਿਡਾਰਨ ਹਰੀਆ.” (ਮਾਝ ਮਃ ੫) 3. ਨਾਮ/n. ਕੁਮੁਦਿਨੀ, ਜੋ ਹਰਿ (ਚੰਦ੍ਰਮਾ) ਨੂੰ ਦੇਖਕੇ ਖਿੜਦੀ ਹੈ. “ਚੰਦ੍ਰਮਾ ਚਰ੍ਹੇ ਤੇ ਜ੍ਯੋਂ ਬਿਰਾਜੈਂ ਸੇਤ ਹਰੀਆ.” (ਕ੍ਰਿਸਨਾਵ) 4. ਵਿ. ਪ੍ਰਫੁੱਲਿਤ. ਸਰਸਬਜ਼. “ਮਨਿ ਮਉਲੈ ਤਨੁ ਹਰੀਆ.” (ਸੂਹੀ ਛੰਤ ਮਃ ੫) 5. ਤ੍ਰਿਤੀਯਾ ਵਿਭਕ੍ਤਿ. ਹਰਿ ਨੇ. ਕਰਤਾਰ ਨੇ. “ਨਿਰਗੁਣ ਹਰੀਆ ਸਰਗੁਣ ਧਰੀਆ.” (ਸੂਹੀ ਮਃ ੫ ਪੜਤਾਲ) ਨਿਰਗੁਣ ਹਰੀ ਨੇ ਸਗੁਣ ਰੂਪ ਧਾਰਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|