Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
héṫ. 1. ਪਿਆਰ, ਹਿਤ। 2. ਮੋਹ। 3. ਲਈ, ਵਾਸਤੇ, ਖਾਤਰ। 1. with love, honourably. 2. love, lust, attachment. 3. for the sake of. ਉਦਾਹਰਨਾ: 1. ਹਰਿ ਕੀ ਸੇਵਾ ਨਿਰਮਲ ਹੇਤ ॥ Raga Gaurhee 5, 79, 1:3 (P: 178). 2. ਬਿਨਸਿ ਜਾਹਿ ਮਾਇਆ ਕੇ ਹੇਤ ॥ Raga Gaurhee 5, Asatpadee 6, 4:2 (P: 238). ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥ Raga Maaroo 1, 12, 5:1 (P: 993). 3. ਭਗਤਿ ਹੇਤ ਗਾਵੈ ਰਵਿਦਾਸਾ ॥ Raga Sorath Ravidas, 5, 5:2 (P: 659). ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ Raga Maaroo, Kabir, 10, 2:1 (P: 1105).
|
English Translation |
(1) n.m. love, affection, fondness; partiality. (2) prep. for, the sake of, on account of, with a view to.
|
Mahan Kosh Encyclopedia |
ਪਿਆਰ. ਦੇਖੋ- ਹਿਤ. “ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ.” (ਗਉ ਮਃ ੫) 2. ਕਾਰਣ. ਸਬਬ. ਦੇਖੋ- ਹੇਤੁ. “ਹੇਤ ਰੋਗ ਕਾ ਸਗਲ ਸੰਸਾਰਾ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|