Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haᴺs. 1. ਚਿੱਟਾ ਵਾਲ (ਭਾਵ)। 2. ਗੁਰਮੁਖ, ਵਿਵੇਕ ਬੁੱਧ ਵਾਲੇ, ਨਿਰਮਲ ਬੁੱਧ ਵਾਲੇ (ਭਾਵ)। 3. ਆਤਮਾ (ਭਾਵ)। 4. ਸਿਖ (ਭਾਵ)। 5. ਬਤਖ ਦੀ ਜਾਤੀ ਦਾ ਇਕ ਪੰਛੀ ਜੋ ਨਿਰਮਲਤਾ ਤੇ ਬਿਬੇਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। 1. swan viz., grey hair. 2. swan viz., Guru oriented/ virtuous/ pious man. 3. swan viz., soul. 4. swan viz., sikh (suggestive meaning). 5. swan, water fowl. ਉਦਾਹਰਨਾ: 1. ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥ Raga Sireeraag 1, Pahray 2, 3:1 (P: 75). 2. ਊਜਲ ਮੋਤੀ ਚੂਗਹਿ ਹੰਸ ॥ Raga Aaasaa 1, 12, 1:3 (P: 352). ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥ Raga Aaasaa 1, Chhant 4, 1:5 (P: 438). 3. ਕਾਂਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ॥ Raga Goojree 3, Vaar 7ਸ, 3, 1:1 (P: 510). ਕਾਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ Raga Vadhans 1, Alaahnneeaan 1, 1:4 (P: 579). 4. ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ Raga Dhanaasaree 1, Asatpadee 1, 3:3 (P: 685). 5. ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥ Raga Raamkalee 5, 6, 2:1 (P: 884). ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ Raga Raamkalee 3, Vaar 21, Salok, 1, 1:1 (P: 956).
|
SGGS Gurmukhi-English Dictionary |
1. swan. 2. superior/superb being, Guru oriented, virtuous. 4. grey hair.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. swan; fig. soul, spirit.
|
Mahan Kosh Encyclopedia |
ਸੰ. ਨਾਮ/n. ਬੱਤਕ ਦੀ ਕਿਸਮ ਦਾ ਇੱਕ ਪੰਛੀ, ਜਿਸ ਦੇ ਪੰਖ (ਖੰਭ) ਚਿੱਟੇ, ਪੈਰ ਅਤੇ ਚੁੰਜ ਗੁਲਾਬੀ ਹੁੰਦੇ ਹਨ.{540} Swan. Lygnus minor. ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਸ ਦੀ ਚੁੰਜ ਵਿੱਚ ਖਟਾਸ ਹੁੰਦਾ ਹੈ, ਜਦ ਦੁੱਧ ਵਿੱਚ ਪਾਉਂਦਾ ਹੈ ਤਦ ਪਾਣੀ ਅਲਗ ਹੋਜਾਂਦਾ ਹੈ. ਇਸੇ ਦ੍ਰਿਸ਼੍ਟਾਂਤ ਨੂੰ ਲੈਕੇ ਸਤ੍ਯ ਅਸਤ੍ਯ ਦਾ ਵਿਵੇਕ ਕਰਨ ਵਾਲੇ ਨੂੰ ਭੀ ਹੰਸ ਸੱਦੀਂਦਾ ਹੈ. ਹੰਸ ਨੂੰ ਮੋਤੀ ਚੁਗਣ ਵਾਲਾ ਭੀ ਅਨੇਕ ਕਵੀਆਂ ਨੇ ਲਿਖਿਆ ਹੈ. “ਜੈਸੇ ਮਾਨਸਰ ਤ੍ਯਾਗ ਹੰਸ ਆਨ ਸਰ ਜਾਤ, ਖਾਤ ਨ ਮੁਕਤਫਲ ਭੁਗਤਿ ਜੁ ਗਾਤ ਕੀ.” (ਭਾਗੁ ਕ) “ਪੰਛਨਿ ਮੇ ਹੰਸ ਮ੍ਰਿਗਰਾਜਨ ਮੇ ਸਾਰਦੂਲ.” (ਭਾਗੁ ਕ) 2. ਸੂਰਜ. “ਮਹਿਮਾ ਜਾ ਕੀ ਨਿਰਮਲ ਹੰਸ.” (ਭੈਰ ਅ: ਮਃ ੫) ਦੇਖੋ- ਹੰਸ ਵੰਸ। 3. ਜੀਵਾਤਮਾ. ਰੂਹ. “ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿਜਾਇ?” (ਮਃ ੩ ਵਾਰ ਗੂਜ ੧) 4. ਵਿਵੇਕੀ. ਅਵਧੂਤ. ਸਤ੍ਯ ਅਸਤ੍ਯ ਦਾ ਵਿਚਾਰ ਕਰਨ ਵਾਲਾ. “ਸਿਖ ਹੰਸ ਸਰਵਰਿ ਇਕਠੇ ਹੋਏ.” (ਵਾਰ ਰਾਮ ੨ ਮਃ ੫) “ਹੰਸਾ ਵੇਖ ਤਰੰਦਿਆਂ ਬਗਾਂ ਭਿ ਆਇਆ ਚਾਉ.” (ਮਃ ੩ ਵਾਰ ਵਡ) 5. ਇੱਕ ਰਾਜਾ, ਜੋ ਜਰਾਸੰਧ ਦਾ ਮਿਤ੍ਰ ਸੀ। 6. ਚਿੱਟੇ ਕੇਸ਼, ਜਿਨ੍ਹਾਂ ਦਾ ਰੰਗ ਹੰਸ ਜੇਹਾ ਹੈ. “ਹੰਸ ਉਲਥੜੇ ਆਇ.” (ਸ੍ਰੀ ਮਃ ੫ ਪਹਰੇ) 7. ਹੰਸ ਪ੍ਰਾਣਾਯਾਮ. ਇਸ ਦੀ ਰੀਤਿ ਹੈ ਕਿ ਸ੍ਵਾਸ ਦੇ ਅੰਦਰ ਜਾਣ ਸਮੇ “ਹੰ” ਅਤੇ ਬਾਹਰ ਜਾਣ ਸਮੇ “ਸ” ਦਾ ਜਾਪ ਹੋਵੇ.{541} ਦੇਖੋ- ਅਜਪਾ ੩ ਅਤੇ ਹੰਸਾ ੩। 8. ਹੰਸ ਅਵਤਾਰ. ਦੇਖੋ- ਹੰਸਾਵਤਾਰ। 9. ਵਿਸ਼ਨੁ। 10. ਸ਼ਿਵ। 11. ਘੋੜਾ। 12. ਕਰਤਾਰ. ਵਾਹਗੁਰੂ। 13. ਇੱਕ ਛੰਦ, ਜਿਸ ਦਾ ਲੱਛਣ ਹੈ- ਦੋ ਚਰਣ, ਪ੍ਰਤਿ ਚਰਣ- ੧੫ ਮਾਤ੍ਰਾ. ਸੱਤ ਅਤੇ ਅੱਠ ਮਾਤ੍ਰਾ ਤੇ ਵਿਸ਼੍ਰਾਮ. ਅੰਤ ਗੁਰੁ ਲਘੁ. ਉਦਾਹਰਣ- ਜਹਿ ਤਹਿ ਬਢਾ ਪਾਪ ਕਾ ਕਰਮ, ਜਗ ਤੇ ਘਟਾ ਧਰਮ ਕਾ ਭਰਮ (ਕਲਕੀ) (ਅ) ਕੇਸ਼ਵਦਾਸ ਨੇ ਹੰਸ ਛੰਦ ਦੇ ਆਦਿ ਭਗਣ ऽ।। ਦਾ ਹੋਣਾ ਵਿਧਾਨ ਕੀਤਾ ਹੈ, ਯਥਾ- ਆਵਤ ਜਾਤ ਰਾਜ ਕੇ ਲੋਗ. ਮੂਰਤਧਾਰੀ ਮਾਨਹੁ ਭੋਗ. ××× (ਰਾਮਚੰਦ੍ਰਿਕਾ) (ੲ) ਦੇਖੋ- ਹੰਸਕ. (ਸ) ਦੇਖੋ- ਦੋਹਰੇ ਦਾ ਰੂਪ ੧੧. 14. ਕਾਮਦੇਵ। 15. ਪ੍ਰਾਤ। 16. ਵਿ. ਉੱਤਮ. ਸ਼੍ਰੇਸ਼੍ਠ. Footnotes: {540} ਕਾਲੇ ਪੰਖਾਂ ਵਾਲੇ ਭੀ ਹੰਸ ਹੋਇਆ ਕਰਦੇ ਹਨ. Black swan. Lygnus atratus. {541} हकारेण तु सूर्यः स्यात सकारेणेंदु रुच्य ते सूर्या चन्द्र समो योगान्हं सत्व पदमाप्यते.
Mahan Kosh data provided by Bhai Baljinder Singh (RaraSahib Wale);
See https://www.ik13.com
|
|