Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achiᴺṯ. 1. ਬਿਨਾ ਫਿਕਰ ਦੇ, ਸਹਿਜੇ ਹੀ, ਸੁਤੇ ਸਿਧ, ਅਚੇਤ ਹੀ, ਅਚਾਨਕ। 2. ਨਿਸਚਿੰਤਤਾ, ਬੇਫ਼ਿਕਰੀ, ਅਚਿੰਤਤਾਈ। 3. ਬੇਫ਼ਿਕਰ, ਨਚਿੰਤ, ਚਿੰਤਾ ਰਹਿਤ। 4. ਜਿਸ ਦਾ ਚਿੰਤਨ ਨਾ ਕੀਤਾ ਜਾ ਸਕੇ, ਜੋ ਖ਼ਿਆਲ ਵਿਚ ਨਹੀਂ ਆਉਂਦਾ (ਮਹਾਨਕੋਸ਼), ਪ੍ਰਭੂ। 1. suddenly, instantly, unexpectedly. 2. contentment, smugness. 3. contented, satiafied. 4. incomprehensible. ਉਦਾਹਰਨਾ: 1. ਅਚਿੰਤ ਨਾਮੁ ਵਸਿਆ ਮਨਿ ਆਈ ॥ Raga Bilaaval 3, 6, 1:2 (P: 768). ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥ Raga Sorath 3, Asatpadee 1, 5:1 (P: 638). 2. ਬ੍ਰਹਮ ਗਿਆਨੀ ਕੈ ਹੋਇ ਅਚਿੰਤ ॥ Raga Gaurhee 5, Sukhmanee 8, 6:3 (P: 273). 3. ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥ Raga Bihaagarhaa 5, Asatpadee 8, 4:5 (P: 547). 4. ਅਚਿੰਤ ਹਮਾਰੈ ਕਾਰਜ ਪੂਰੇ ॥ Raga Bhairo 5, Asatpadee 3, 3:1 (P: 1157).
|
SGGS Gurmukhi-English Dictionary |
[Sk. adj.] thoughtless, careless, carefree
SGGS Gurmukhi-English Data provided by
Harjinder Singh Gill, Santa Monica, CA, USA.
|
English Translation |
abj. Free from worry or anxiety, carefree; adv. without care or concern, unconcernedly; unexpectedly, without warning, surprisingly.
|
Mahan Kosh Encyclopedia |
ਵਿ. ਚਿੰਤਾ ਰਹਿਤ. ਬੇਫ਼ਿਕਰ. “ਅਚਿੰਤ ਹਸਤ ਬੈਰਾਗੀ.” (ਸਾਰ ਮਃ ੫) 2. ਅਚਿੰਤ੍ਯ. ਜਿਸ ਦਾ ਚਿੰਤਨ ਨਾ ਹੋ ਸਕੇ. ਜੋ ਖਿਆਲ ਵਿੱਚ ਨਹੀਂ ਆਉਂਦਾ. “ਅਚਿੰਤ ਹਮਾਰੇ ਕਾਰਜ ਪੂਰੇ.” (ਭੈਰ ਅ: ਮਃ ੫) 3. ਖ਼ਿਆਲ ਤੋਂ ਬਾਹਰ. ਵਿਸਮਰਣ. “ਚਿੰਤਾਮਣੀ ਅਚਿੰਤ ਕਰਾਏ.” (ਭਾਗੁ) ਗੁਰੁਚਰਣ ਪ੍ਰਾਪਤ ਕਰਕੇ ਚਿੰਤਾਮਣੀ ਦਾ ਚਿੰਤਨ ਭੁੱਲਜਾਂਦਾ ਹੈ। 4. ਕ੍ਰਿ. ਵਿ. ਅਚਾਨਕ. ਸੰਕਲਪ ਕੀਤੇ ਬਿਨਾ. “ਅਚਿੰਤ ਕੰਮ ਕਰਹਿ ਪ੍ਰਭੁ ਤਿਨ ਕੇ ਜਿਨਿ ਹਰਿ ਕਾ ਨਾਮ ਪਿਆਰਾ.” (ਸੋਰ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|