Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upārjanā. 1. ਕਰਨਾ, ਸੰਚਿਤ ਕਰਨਾ (ਮਹਾਨਕੋਸ਼); ਪ੍ਰਾਪਤ ਹੋਈ ਉਪਜੀ (ਸ਼ਬਦਾਰਥ, ਗੁਰੂ ਗ੍ਰੰਥ ਸਾਹਿਬ)। 2. ਪੈਦਾ ਕੀਤੀ ਹੋਈ, ਸ੍ਰਿਸ਼ਟੀ (ਮਹਾਨਕੋਸ਼), ਪੈਦਾ ਕੀਤੀ ਸ੍ਰਿਸ਼ਟੀ (ਗੁਰੂ ਗ੍ਰੰਥ)। 3. ਰੰਗਨਾ, ਚਿੱਤਰਨਾ, ਸ਼ਿੰਗਾਰਨਾ(ਮਹਾਨਕੋਸ਼), (ਸ਼ਬਦਾਰਥ ਨੇ ਇਥੇ ਵੀ ਅਰਥ 'ਸ੍ਰਿਸ਼ਟੀ' ਹੀ ਕੀਤਾ ਹੈ)। 1. accumulation; created. 2. creation. 3. To paint, to colour, to decorate. ਉਦਾਹਰਨਾ: 1. ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ Raga Maajh 5, Baaraa Maaha-Maajh, 13:1 (P: 136). 2. ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥ Raga Maaroo 5, Solhaa 8, 1:3 (P: 1079). 3. ਕੋਟਿ ਉਪਾਰਜਨਾ ਤੇਰੈ ਅੰਗ ॥ Raga Bhairo 5, Asatpadee 2, 2:3 (P: 1156).
|
SGGS Gurmukhi-English Dictionary |
[v.] (from Sk. Upārajana) create world, gain, benefit
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਉਪਾਰਜਨ) ਸੰ. ਉਪਰਾਗਨ. ਕ੍ਰਿ. ਰੰਗਣਾ. ਚਿਤ੍ਰਨਾ। 2. ਸਿੰਗਾਰਨਾ. “ਕੋਟਿ ਉਪਾਰਜਨਾ ਤੇਰੇ ਅੰਗ.” (ਭੈਰ ਅ: ਮਃ ੫) 3. ਸੰ. ਉਪਾਰਜਨ. ਜਮਾ ਕਰਨਾ. “ਫਲਗੁਣਿ ਅਨੰਦ ਉਪਾਰਜਨਾ.” (ਮਾਝ ਬਾਰਾਮਾਹਾ) 4. ਉਪਾਰਜਿਤ. ਪੈਦਾ ਕੀਤੀ ਹੋਈ- ਸ੍ਰਿਸ਼੍ਟੀ. ਮਖ਼ਲੂਕ਼ਾਤ. “ਸਿਮਰੈ ਸਗਲ ਉਪਾਰਜਨਾ.” (ਮਾਰੂ ਸੋਲਹੇ ਮਃ ੫) “ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ.” (ਮਾਲੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|