Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Keḏārā. 1. ਇਕ ਤੀਰਥ। 2. ਇਕ ਰਾਗ ਜੋ ਅਧੀ ਰਾਤ ਨੂੰ ਗਾਇਆ ਜਾਂਦਾ ਹੈ। ਗ੍ਰੀਖਮ ਰੁਤ ਦਾ ਰਾਗ ਹੈ ਅਤੇ ਖੁਸ਼ੀ ਤੇ ਵੈਰਾਗ ਦਾ ਰਾਗ ਮੰਨਿਆ ਜਾਂਦਾ ਹੈ। 1. one of the places of pilgrimage. 2. one of the Ragas which is sung at mid night. ਉਦਾਹਰਨਾ: 1. ਗੰਗਾ ਜਮੁਨਾ ਕੇਲ ਕੇਦਾਰਾ ॥ Raga Maaroo 1, Solhaa 2, 9:1 (P: 1022). 2. ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥ Raga Maaroo 3, Vaar 2, Salok, 3, 1:1 (P: 1087).
|
Mahan Kosh Encyclopedia |
ਦੇਖੋ- ਕੇਦਾਰ 3. “ਗੰਗਾ ਜਮਨਾ ਕੇਲ ਕੇਦਾਰਾ.” (ਮਾਰੂ ਸੋਲਹੇ ਮਃ ੧) 2. ਕਲ੍ਯਾਣ ਠਾਟ ਦਾ ਇੱਕ ਸੰਪੂਰਣ ਰਾਗ ਹੈ. ਇਸ ਵਿੱਚ ਮੱਧਮ ਸ਼ੁੱਧ ਅਤੇ ਤੀਵ੍ਰ ਦੋਵੇਂ ਲਗਦੇ ਹਨ. ਨਿਸ਼ਾਦ ਭੀ ਦੋਵੇਂ ਹਨ. ਸ਼ੁੱਧ ਮੱਧਮ ਵਾਦੀ ਅਤੇ ਸ਼ੜਜ ਸੰਵਾਦੀ ਹੈ. ਤੀਵ੍ਰ ਮੱਧਮ ਅਤੇ ਗਾਂਧਾਰ ਦੁਰਬਲ ਹਨ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ. ਸ਼ਰਗਮ- ਨ ਸ਼ ਮ, ਗ ਪ, ਮੀ ਪ ਧ ਨਾ ਧ ਪ, ਸ਼ ਨਾ ਧ ਪ, ਮੀ ਪ ਧ ਪ ਮ, ਰ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਦਾਰੇ ਦਾ ਤੇਈਹਵਾਂ ਨੰਬਰ ਹੈ। 3. ਦੇਖੋ- ਕਿਦਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|