Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
TẖagUlī. ਠਗ ਬੂਟੀ ਜਿਸ ਨਾਲ ਬੇਹੋਸ਼ ਕਰ ਕੇ ਠਗ ਠਗਦੇ ਹਨ, ਇਕ ਨਸ਼ੀਲੀ ਭੂਟੀ (ਗੁਰਬਾਣੀ ਵਿਚ 'ਮਾਇਆ''ਮੋਹ''ਤੇ 'ਭਗਤੀ' ਨੂੰ 'ਠਗਉਰੀ' ਕਿਹਾ ਗਿਆ ਹੈ) । intoxicanting herb with the trickster use to cheat people (in Gurbani 'Maya', 'Moh' and 'Bhagati' have been designated as 'thagauree'). ਉਦਾਹਰਨ: ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥ Raga Sireeraag 1, Asatpadee 13, 1:3 (P: 61).
|
SGGS Gurmukhi-English Dictionary |
[Var.] From Thagaura
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਠਗਉਰੀ) ਨਾਮ/n. ਠਗਮੂਰੀ. ਠਗਬੂਟੀ. ਉਹ ਨਸ਼ੇ ਵਾਲੀ ਵਸਤੁ, ਜਿਸ ਨਾਲ ਬੇਹੋਸ਼ ਕਰਕੇ ਠਗ ਧਨ ਲੁਟਦਾ ਹੈ. “ਬਿਖੈ ਠਗਉਰੀ ਜਿਨਿ ਜਿਨਿ ਖਾਈ.” (ਗਉ ਮਃ ੫) “ਜਿਨਿ ਠਗਉਲੀ ਪਾਈਆ.” (ਅਨੰਦੁ) 2. ਠਗਮੂਰੀ ਦੇ ਸਮਾਨ ਪ੍ਰੇਮ ਸ਼੍ਰੱਧਾ ਆਦਿ ਸ਼ੁਭਗੁਣਾਂ ਨਾਲ, ਆਪਣੇ ਪ੍ਰੀਤਮ ਦਾ ਮਨ ਚੁਰਾਉਣਾਰੂਪ ਸਾਧਨ ਭੀ ਠਗਉਰੀ ਵਰਣਨ ਕੀਤਾ ਹੈ. “ਮਾਨੁ ਤਿਆਗਿ ਕਰਿ ਭਗਤਿ ਠਗਉਰੀ.” (ਗਉ ਛੰਤ ਮਃ ੫) “ਪ੍ਰੇਮ ਠਗਉਰੀ ਪਾਇ.” (ਸ੍ਰੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|