Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧel. ਤਿਲਾਂ ਦੀ ਚਿਕਨਾਈ ਕਿਉਂਕਿ ਸਭ ਤੋਂ ਪਹਿਲਾਂ ਤਿਲਾਂ ਤੋਂ ਤੇਲ ਕੱਢਿਆ ਮੰਨਿਆ ਜਾਂਦਾ ਹੈ, ਇਸ ਲਈ ਇਸ ਦਾ ਨਾਂ 'ਤੇਲ' ਪੈ ਗਿਆ । oil. ਉਦਾਹਰਨ: ਬਿਨੁ ਤੇਲ ਦੀਵਾ ਕਿਉ ਜਲੈ ॥ Raga Sireeraag 1, 33, 1:1 (P: 25).
|
SGGS Gurmukhi-English Dictionary |
[P. n.] Oil
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. oil; petroleum. (2) n.f. dew, see ਤ੍ਰੇਲ.
|
Mahan Kosh Encyclopedia |
(ਤੇਲੁ) ਸੰ. ਤੈਲ. ਨਾਮ/n. ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਸੱਦੀਦਾ ਹੈ. “ਤੇਲ ਜਲੇ ਬਾਤੀ ਠਹਰਾਨੀ.” (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. “ਦੀਪਕੁ ਬਾਂਧਿ ਧਰਿਓ ਬਿਨੁ ਤੇਲ.” (ਰਾਮ ਕਬੀਰ) ਭਾਵ- ਗ੍ਯਾਨਦੀਪਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|