Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏe. 1. ਦੇਂਦਾ ਹੈ, ਪ੍ਰਦਾਨ ਕਰਦਾ ਹੈ। 2. ਲਾ ਕੇ। 3. ਦੁਆਰਾ, ਬਦਲੇ। 4. ਦਾ, ਦੇ। 5. ਦੇ ਕੇ। 6. ਥਾਂ ਤੇ (ਭਾਵ)। 7. (ਪਿਛੋਂ) ਜਾ ਕੇ (ਭਾਵ)। 8. ਦੇ/ਰੱਖ ਕੇ (ਭਾਵ)। 9. ਹਵਾਲੇ ਕਰਕੇ, ਸਪੁਰਦ ਕਰਕੇ, ਦੇ ਕੇ। 10. ਹੀ (ਭਾਵ)। 11. ਦੇ ਕੇ ਭਾਵ ਖਾ ਕੇ। 12. 'ਦੇਵ' ਦਾ ਸੰਖੇਪ। 13. ਦੈਵੀ। 1. grants, blesses, gives. 2. applying. 3. giving. 4. of; whose. 5. instructing; lending. 6. at (first place). 7. later, afterwards. 8. giving, laying. 9. giving in custody. 10. before hand. 11. giving. 12. abbreviation of 'dyv'. 13. angelic.
ਉਦਾਹਰਨਾ:
1. ਦੇਦਾ ਦੇ ਲੈਦੇ ਥਕਿ ਪਾਹਿ ॥ Japujee, Guru Nanak Dev, 3:11 (P: 2).
ਚਹੁ ਵਰਨਾ ਕਉ ਦੇ ਉਪਦੇਸੁ ॥ (ਦੇਦਾ/ਪ੍ਰਦਾਨ ਕਰਦਾ ਹੈ). Raga Gaurhee 5, Sukhmanee 9, 4:9 (P: 274).
2. ਦੇ ਸਾਬੂਣੁ ਲਈਐ ਓਹੁ ਧੋਇ ॥ Japujee, Guru Nanak Dev, 20:4 (P: 4).
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥ Raga Maajh 1, Vaar 22, Salok, 2, 1:2 (P: 148).
3. ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ Raga Sireeraag 1, 12, 2:2 (P: 18).
ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ (ਦੇ ਕੇ, ਆਸਰੇ ਦੁਆਰਾ). Raga Sireeraag 5, 75, 2:3 (P: 43).
ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥ Raga Aaasaa 1, Asatpadee 17, 7:2 (P: 420).
4. ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ (ਦਾ ਬੀਜ). Raga Sireeraag 1, 13, 2:2 (P: 19).
ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥ Raga Sireeraag 5, 89, 4:1 (P: 49).
ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥ Raga Maajh 1, Vaar 7:1 (P: 141).
5. ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ Raga Sireeraag 1, Asatpadee 5, 6:2 (P: 56).
ਉਦਾਹਰਨ:
ਦੇ ਕੰਨੁ ਸੁਣਹੁ ਅਰਦਾਸਿ ਜੀਉ ॥ (ਕੰਨ ਦੇ ਕੇ ਭਾਵ ਧਿਆਨ ਲਾ ਕੇ). Raga Sireeraag 5, Asatpadee 29, 12:2 (P: 74).
6. ਪਹਿਲੋ ਦੇ ਤੈਂ ਰਿਜਕੁ ਸਮਾਹਾ ॥ Raga Maajh 1, Asatpadee 35, 6:1 (P: 130).
7. ਪਿਛੋ ਦੇ ਤੈਂ ਜੰਤੁ ਉਪਾਹਾ ॥ (ਜਾ ਕੇ). Raga Maajh 1, Asatpadee 35, 6:2 (P: 130).
ਪਹਿਲਾ ਫਾਹਾ ਪਾਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥ ਅਸਾ 3, Patee, 5:2 (P: 435).
8. ਦੇ ਦੇ ਨੀਵ ਦਿਆਲ ਉਸਾਰੀ ਭਸਮੰਦਰ ਕੀ ਢੇਰੀ ॥ Raga Gaurhee 1, 13, 5:1 (P: 155).
9. ਮਨੁ ਦੇ ਲੀਆ ਰਹਿਸ ਗੁਣ ਗਾਈ ॥ Raga Gaurhee 1, Asatpadee 2, 3:3 (P: 221).
10. ਅਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ ॥ Raga Aaasaa 1, Asatpadee 11, 5:1 (P: 417).
11. ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥ (ਸਚ ਦਾ ਭੋਜਨ ਦੇ ਕੇ) (ਭਾਵ ਖਾ ਕੇ). Raga Aaasaa 1, ਆਸਾ 20, 2:2 (P: 421).
12. ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥ Raga Aaasaa, Kabir, 4, 1:2 (P: 476).
13. ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ Raga Raamkalee, Balwand & Sata, Vaar 1:2 (P: 966).

SGGS Gurmukhi-English Dictionary
[P. prep.] Of; v. give, grant
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. giant, ogre, demon; genitive particle, pl. of ਦਾ. (2) v. from. imperative of ਦੇਣਾ, give, hand over.

Mahan Kosh Encyclopedia

ਦੈਵੀ ਦਾ ਸੰਖੇਪ. “ਦੋ ਗੁਨਾ ਸਤਿ ਭੈਣ ਭਰਾਵਹੈ.” (ਵਾਰ ਰਾਮ ੩) ਦੈਵੀ ਸੰਪੱਤਿ ਦੇ ਗੁਣ ਨਜ਼ਦੀਕੀ ਸੰਬੰਧੀ ਹਨ। 2. ਦੇਵੀ ਦਾ ਸੰਖੇਪ. “ਬੀਚਿ ਨਕਟ ਦੇ ਰਾਨੀ.” (ਆਸਾ ਕਬੀਰ) “ਤਬ ਵਿਚਿਤ੍ਰ ਦੇ ਸਸਤ੍ਰ ਪ੍ਰਹਾਰੇ.” (ਚਰਿਤ੍ਰ ੫੨) ਵਿਚਿਤ੍ਰ ਦੇਵੀ ਨੇ ਸ਼ਸਤ੍ਰ ਚਲਾਏ। 3. ਦਿੰਦਾ ਹੈ. “ਗੁਣ ਵੰਤਿਆ ਗੁਣੁ ਦੇ.” (ਜਪੁ) 4. ਕ੍ਰਿ. ਵਿ. ਦੇਕੇ. “ਬਿਨਉ ਸੁਨਹੁ ਦੇ ਕਾਨ.” (ਗਉ ਮਃ ੪) 5. ਸੰਬੰਧ ਬੋਧਕ ਪ੍ਰਤ੍ਯਯ. ਕਾ. ਕੇ. ਦਾ. “ਲੱਤਾਂ ਵੱਲ ਖੁਦਾਇ ਦੇ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits