Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺirārī. 1. ਨਿਰਾਲੀ, ਅਦਭੁਤ। 2. ਵਖ ਵਖ। 3. ਵਖਰੀ ਭਾਵ ਦੂਰ। 1. singular, special, unequal. 2. different, separate. 3. far from, detached, concealed. ਉਦਾਹਰਨਾ: 1. ਸਹਜ ਕੀ ਅਕਥ ਕਥਾ ਹੈ ਨਿਰਾਰੀ ॥ Raga Gaurhee, Kabir, 36, 1:1 (P: 333). 2. ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥ Raga Raamkalee 1, 5, 7, 3:3 (P: 884). 3. ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥ Raga Maaroo 3, Solhaa, 6, 13:2 (P: 1049). ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥ (ਵਖ/ਦੂਰ ਹੋਣਾ). Raga Tukhaaree 1, Chhant 4, 4:5 (P: 1112). ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥ (ਵੱਖ, ਦੂਰ, ਲੁਕਾਕੇ). ਸਪੁ 5, 6:2 (P: 1388).
|
Mahan Kosh Encyclopedia |
(ਨਿਰਾਰਾ, ਨਿਰਾਰੋ) ਵਿ. ਜੋ ਰਲਿਆ ਹੋਇਆ ਨਹੀਂ. ਨਿਰਾਲਾ, ਨਿਰਾਲੀ ਅਸੰਗ. ਅਲਗ. “ਬੇਦ ਕਤੇਬ ਤੇ ਰਹਿਤ ਨਿਰਾਰਾ.” (ਗਉ ਕਬੀਰ) “ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ.” (ਆਸਾ ਛੰਤ ਮਃ ੫) 2. ਵਿ. ਵਿਲਕ੍ਸ਼ਣ. ਅ਼ਜੀਬ. “ਤਿਨ ਕੀ ਕਥਾ ਨਿਰਾਰੀ.” (ਬਿਲਾ ਕਬੀਰ) 3. ਖ਼ਾਸ. “ਜਨ ਕੋ ਅੰਗ ਨਿਰਾਰੋ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|