Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parī. 1. ਸੁੰਦਰ ਇਸਤ੍ਰੀ ਭਾਵ ਰਾਗਨੀ। 2. ਹੋਈ, ਪਈ। 3. ਗਈ। 4. ਡਿਗੀ। 5. ਹੋ ਗਈ, ਹੋਈ ਭਾਵ ਪਈ। 6. ਭਈ, ਹੋ ਗਈ। 7. ਪਈ ਭਾਵ ਤੁਰ ਪਈ। 1. beautiful woman, consort of measure. 2. became. 3. auxiliary verb. 4. taken, escaped. 5. set. 6. became. 7. followed. ਉਦਾਹਰਨਾ: 1. ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ Japujee, Guru Nanak Dev, 27:3 (P: 6). 2. ਭਨਤਿ ਨਾਨਕ ਮੇਰੀ ਪੂਰੀ ਪਰੀ ॥ Raga Gaurhee 5, 123, 4:2 (P: 190). ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥ (ਭਾਵ ਸਫਲਤਾ ਮਿਲੀ). Raga Gaurhee 5, Baavan Akhree, 18:8 (P: 253). ਸਮਝਿ ਪਰੀ ਤਉ ਬਿਸਰਿਓ ਗਾਵਨੁ ॥ (ਸਮਝੀ). Raga Aaasaa, Kabir, 11, 3:2 (P: 478). ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥ (ਪਈ). Raga Nat-Naraain 4, 4, 3:2 (P: 976). 3. ਕਾਣਿ ਕਢਨ ਤੇ ਛੂਟਿ ਪਰੀ ॥ Raga Aaasaa 5, 53, 2:2 (P: 384). 4. ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹ੍ਹਾਰੈ ਪਰੀ ॥ Raga Goojree 5, 18, 2:1 (P: 499). 5. ਸਾਂਝ ਪਰੀ ਦਹ ਦਿਸ ਅੰਧਿਆਰਾ ॥ Raga Soohee Ravidas, 2, 3:2 (P: 794). 6. ਐਸੀ ਹੋਇ ਪਰੀ ॥ Raga Saarang 5, 137, 1:1 (P: 1230). 7. ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ Salok, Kabir, 16, 5:1 (P: 1373).
|
SGGS Gurmukhi-English Dictionary |
[P. n.] Fairy, lovely woman
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. fairy, nymph, elf, sprite; fig, very beautiful or graceful woman.
|
Mahan Kosh Encyclopedia |
ਪਈ. ਪੜੀ. “ਕਹੁ ਨਾਨਕ ਮੇਰੀ ਪੂਰੀ ਪਰੀ” (ਬਿਲਾ ਮਃ ੫) 2. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. “ਕਿਸੂ ਪਰੀ ਕੇ ਪੰਖਨ ਲ੍ਯਾਯੋ.” (ਗੁਵਿ ੧੦) 3. ਪੜੀ. ਡਿਗੀ। 4. ਡਿਗੀ ਹੋਈ. “ਪਰੀ ਮੁਦ੍ਰਿਕਾ ਪਾਈ.” (ਚਰਿਤ੍ਰ ੬੪) 5. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। 6. ਸੁੰਦਰ ਇਸਤ੍ਰੀ. “ਕੇਤੇ ਰਾਗ ਪਰੀ ਸਿਉ ਕਹੀਅਨਿ.” (ਜਪੁ) ਇਸ ਥਾਂ ਪਰੀ ਤੋਂ ਭਾਵ- ਰਾਗਿਣੀ ਹੈ। 7. ਅਪਸਰਾ. ਹੂਰ. “ਗਨ ਫਿਰੀ ਪਰੀ ਅਸਮਾਨ ਆਇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|