Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pā-ī. 1. ਨਿਸਚਿਤ ਕੀਤੀ, ਅਨੁਮਾਨੀ। 2. ਪ੍ਰਾਪਤ ਕੀਤੀ, ਹਾਸਲ ਕੀਤੀ, ਮਿਲੀ। 3. ਭਾਵ ਜਾਣੀ, ਲਖੀ। 4. ਕੀਤੀ। 5. ਧਰੀ, ਸਥਿਤ ਕੀਤੀ। 6. ਪਾਵਾਂ, ਪ੍ਰਾਪਤ ਕਰਾਂ। 7. ਪੈਰੀਂ, ਚਰਨੀ। 8. ਪਾਈ, ਰਖੀ। 9. ਕਰ ਦਿੱਤੀ। 10. ਦਿੱਤੀ। 11. ਰਚੀ, ਖਿਲਾਰੀ। 12. ਡੇਗੀ, ਪਾ ਦਿਤੀ। 13. ਪੈਂਦਾ ਹੈ। 14. ਪਈ, ਪੈਂਦੀ। 15. ਜੁਲਾਹੇ ਦੀ ਪੈਰਾਂ ਦੀ ਖੜਾਂ, ਪਊਏ। 16. ਪਨਘੜੀ ਦੀ ਪਿਆਲੀ ਜਿਸ ਦੇ ਥੱਲੇ ਛੇਕ ਹੁੰਦਾ ਹੈ ਜਿਸ ਰਾਹੀਂ ਪਾਣੀ ਪਿਆਲੀ ਵਿਚ ਭਰਦਾ ਰਹਿੰਦਾ ਹੈ ਤੇ ਜਦ ਪਿਆਲੀ ਭਰ ਜਾਂਦੀ ਹੈ ਤਾਂ ਡੁਬ ਜਾਂਦੀ ਹੈ। 17. ਪਹਿਨਾਂ, ਪਾਵਾਂ। 18. ਭਾਵ ਕੀਤੀ ਹੋਈ। 19. ਭਾਵ ਲਈ। 20. ਕੀਤੀ (ਮੁਹਾਵਰੇ ਵਿਚ)। 21. ਪਏ, ਗਏ। 22. ਭਾਵ ਮਿਲਿਆ, ਸਕੀ। 23. ਭਾਈ, ਚੰਗੀ ਲਗੀ। 1. appraised, fixed. 2. obtained. 3. got. 4. make, blessed. 5. infused. 6. find, got. 7. feet. 8, auxiliary verb (accepted); predestined. 9. got, blessed with. 10. auxiliary verb (threw away). 11. staged. 12. make them fall; threw. 13. auxiliary verb (taken into account). 14. get. 15. footwear of weaver. 16. cup having hole in the middle through which water remain filling in it. whenever it is full it drowns. 17. wears. 18. granted. 19. realized. 20. auxiliary verb, grows. 21. grows. 22. access to stay. 23. liked.
ਉਦਾਹਰਨਾ:
1. ਸਭ ਕੀਮਤਿ ਮਿਲਿ ਕੀਮਤਿ ਪਾਈ ॥ Raga Aaasaa 1, Sodar, 2, 2:2 (P: 9).
2. ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ Raga Goojree 4, Sodar, 4, 4:1 (P: 10).
ਪੂਰੈ ਗੁਰਿ ਸਭ ਸੋਝੀ ਪਾਈ ॥ Raga Gaurhee 3, Asatpadee 3, 1:2 (P: 230).
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥ (ਮਿਲੀ). Raga Soohee 4, 10, 5:2 (P: 734).
3. ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥ Raga Sireeraag 1, 28, 2:2 (P: 24).
4. ਲੇਵੈ ਦੇਵੈ ਢਿਲ ਨ ਪਾਈ ॥ (ਭਾਵ ਕਰਦਾ). Raga Sireeraag 1, 30, 1:2 (P: 25).
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥ Raga Maajh 5, 34, 1:3 (P: 104).
5. ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ Raga Sireeraag 3, 45, 2:1 (P: 31).
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥ Raga Maaroo 5, 4, 3:1 (P: 999).
6. ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥ Raga Sireeraag 3, 60, 4:4 (P: 37).
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨ ॥ Raga Gaurhee 4, Vaar 22, Salok, 4, 1:4 (P: 313).
7. ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥ Raga Maajh 5, 23, 1:3 (P: 101).
8. ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥ Raga Gaurhee 3, 32, 1:2 (P: 161).
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥ Raga Maaroo 3, Solhaa 1, 15:3 (P: 1044).
9. ਤਾਪ ਗਏ ਪਾਈ ਪ੍ਰਭਿ ਸਾਂਤਿ ॥ Raga Gaurhee 5, 128, 1:1 (P: 191).
10. ਮਹਾ ਕਸਾਬਿ ਛੁਰੀ ਸਟਿ ਪਾਈ ॥ Raga Raamkalee 5, 50, 2:2 (P: 898).
11. ਮਾਇਆ ਮੋਹਿ ਨਟਿ ਬਾਜੀ ਪਾਈ ॥ Raga Gaurhee 3, Asatpadee 3, 5:1 (P: 230).
ਬਾਜੀਗਰਿ ਜੈਸੇ ਬਾਜੀ ਪਾਈ ॥ Raga Soohee 5, 1, 1:1 (P: 736).
12. ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥ Raga Gaurhee 4, Vaar 13, Salok, 4, 1:6 (P: 307).
ਸੰਤਾ ਸੰਗਤਿ ਨਰਕਿ ਨ ਪਾਈ ॥ (ਸੁਟੀ ਜਾਂਦੀ). Raga Maaroo 5, Asatpadee 8, 8:2 (P: 1020).
13. ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥ Raga Aaasaa 1, 16, 2:2 (P: 353).
14. ਕਹਾ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ Raga Aaasaa 1, 12, 2:2 (P: 417).
ਜਾ ਕੈ ਅੰਤਰਿ ਦਰਦੁ ਨ ਪਾਈ ॥ (ਪਈ, ਉਠੀ). Raga Soohee Ravidas, 1, 1:2 (P: 793).
15. ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥ Raga Aaasaa, Kabir, 36, 3:1 (P: 484).
16. ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ Raga Vadhans 1, Alaahnneeaan 1, 1:2 (P: 579).
17. ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ Raga Bilaaval 4, Asatpadee 4, 1:1 (P: 835).
ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥ (ਪਹਿਣੀਆਂ ਹਨ). Raga Raamkalee 3, Vaar 11 Salok 1, 2:10 (P: 952).
18. ਸਤਿਗੁਰੁ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥ Raga Raamkalee, Baba Sundar, Sad, 2:5 (P: 923).
19. ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥ Raga Nat-Naraain 5, 2, 2:1 (P: 978).
ਐਸੀ ਜਾਨਿ ਪਾਈ ॥ Raga Maaroo 5, 20, 1:1 (P: 1005).
20. ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥ Raga Maaroo 5, 13, 3:1 (P: 1002).
21. ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥ Raga Maaroo 1, Asatpadee 6, 5:3 (P: 1012).
22. ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥ Raga Saarang 5, 17, 1:2 (P: 1207).
23. ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥ Raga Parbhaatee 1, 14, 1:3 (P: 1331).

SGGS Gurmukhi-English Dictionary
[1. P. n.] 1. measure of capacity used for grain. 2. From Pâi
SGGS Gurmukhi-English Data provided by Harjinder Singh Gill, Santa Monica, CA, USA.

English Translation
n.f. pie (an Indian coin now obsolete), 1/192th of a rupee; pie (a dish); a measure of grain by volume, roughly eight kilograms in weight (now obsolete).

Mahan Kosh Encyclopedia

ਪ੍ਰਾਪਤ ਕੀਤੀ. ਹਾਸਿਲ ਕਰੀ. “ਪਾਈ ਨਵਨਿਧਿ ਹਰਿ ਕੈ ਨਾਇ.” (ਓਅੰਕਾਰ) 2. ਨਾਮ/n. ਅੰਨ ਮਿਣਨ ਦਾ ਪੈਮਾਨਾ, ਜੋ ੨੫ ਅਤੇ ੩੨ ਸੇਰ ਅਨਾਜ ਦਾ ਹੁੰਦਾ ਹੈ। 3. ਪਨਘੜੀ ਦੀ ਪਿਆਲੀ. ਉਹ ਕਟੋਰੀ, ਜਿਸ ਦੇ ਥੱਲੇ ਛੇਕ ਹੁੰਦਾ ਹੈ. ਇਹ ਭਰਕੇ ਡੁਬ ਜਾਂਦੀ ਹੈ. “ਮੁਹਲਤ ਪੁੰਨੀ ਪਾਈ ਭਰੀ.” (ਵਡ ਅਲਾਹਣੀ ਮਃ ੧) 4. ਪੈਸੇ ਦਾ ਤੀਜਾ ਹਿੱਸਾ। 5. ਜੁਲਾਹੇ ਦੇ ਪੈਰਾਂ ਦੀ ਖੜਾਉਂ, ਜਿਸ ਨੂੰ ਪਹਿਨਕੇ ਖੱਡੀ ਵਿੱਚ ਬੈਠਦਾ ਹੈ. “ਪਾਈ ਜੋਰਿ ਬਾਤ ਇਕ ਕੀਨੀ.” (ਆਸਾ ਕਬੀਰ) ਖੜਾਵਾਂ ਦੀ ਜੋੜੀ ਇਹ ਹੈ ਕਿ ਦ੍ਵੈਤ ਮਿਟਾਕੇ ਏਕਤਾ ਦੀ ਗੱਲ ਕੀਤੀ ਹੈ। 6. ਕ੍ਰਿ. ਵਿ. ਪੈਰੀਂ. “ਜੋ ਪਾਥਰ ਕੀ ਪਾਈ ਪਾਇ.” (ਭੈਰ ਕਬੀਰ) 7. ਦੇਖੋ- ਪਾਯੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits