Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lāgī. 1. ਲਗੀ, ਰੁਚਿਤ ਹੋਈ। sprout. “ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥” ਸਿਰੀ ੧, ੧੮, ੧*:੨ (੨੦) “ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥” ਸਿਰੀ ੧, ੧੮, ੧*:੨ (੨੦) “ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥” (ਲਗੀ ਹੈ) ਸਿਰੀ ੫, ੮੪, ੨:੨ (੪੭). 2. ਲਗੀ, ਅਨੁਭਵ ਹੋਈ, ਜਾਪੀ। felt. “ਗੁਰਮੁਖਿ ਬਾਣੀ ਮੀਠੀ ਲਾਗੀ ॥” ਗਉ ੩, ਅਸ ੭, ੬:੧ (੨੩੨). 3. ਲਗੀ, ਚੰਬੜੀ। stuck. “ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥” ਗਉ ੪, ਕਰ ੧, , ੩:੧ (੨੩੪) “ਲਾਗੀ ਮੈਲੁ ਮਿਟੈ ਸਚ ਨਾਇ ॥” (ਲਗੀ ਹੋਈ) ਆਸਾ ੧, ੧੩, ੧:੩ (੩੫੨). 4. ਜੁੜੀ, ਜੁੜ ਗਈ। glued. “ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥” ਗਉ ੫, ਸੁਖ ੧੦, ੬:੨ (੨੭੬). 5. ਲਗੀ ਹੋਈ, ਵਜੀ ਹੋਈ। struck. “ਲਾਗੀ ਹੋਈ ਸੁ ਜਾਨੈ ਪੀਰ ॥” ਗਉ ਕਬ, ੨੧, ੧*:੧ (੩੨੭). 6. ਛੂੰਹਦੀ, ਪੋਂਹਦੀ। touch. “ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥” ਗਉ ਕਬ, ੫੩, ੪:੧ (੩੩੫) “ਗੁਰੂ ਕੀ ਸੇਵਾ ਦੂਖੁ ਨ ਲਾਗੀ ॥” ਗੋਂਡ ੫, ੯, ੪:੨ (੮੬੫). 7. ਸਹਾਇਕ ਕਿਰਿਆ। supplement verb. “ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥” ਆਸਾ ੧, ਵਾਰ ੧ ਸ, ੧, ੧:੨ (੪੬੩). 8. ਲਗ ਗਈ, ਜੁਟ ਗਈ। to cliuck. “ਜਿਤੁ ਲਾਈ ਤਿਤੁ ਲਾਗੀ ॥” ਸੋਰ ਕਬ, ੫, ੩:੪ (੬੫੫). 9. ਪਰਵਾਨ ਹੋਈ। accepted. “ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥” ਤਿਲੰ ੧, ੪, ੧:੫ (੭੨੨). 10. (ਆ) ਪੁਜੀ। approached. “ਅਉਘਟ ਕੀ ਘਟ ਲਾਗੀ ਆਇ ॥” ਭੈਰ ਨਾਮ, ੧੦, ੨੧:੨ (੧੧੬੬).

English Translation
n.m. village menial working for customary payment.

Mahan Kosh Encyclopedia

ਵਿ. ਲੱਗੀ ਹੋਈ. “ਲਾਗੀ ਪ੍ਰੀਤਿ ਨ ਤੂਟੈ ਮੂਲੇ.” (ਮਾਝ ਮਃ ੫) 2. ਨਾਮ/n. ਗ੍ਰਿਹਸਥੀਆਂ ਦੇ ਆਸਰੇ ਲੱਗਕੇ ਗੁਜ਼ਾਰਾ ਕਰਨ ਵਾਲੇ ਬ੍ਰਾਹਮਣ, ਨਾਈ, ਝੀਉਰ ਆਦਿ ਕੰਮੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits