Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅੰਧ ਕੂਪ ਤੇ ਕੰਢੈ ਚਾੜੇ  

अंध कूप ते कंढै चाड़े ॥  

Anḏẖ kūp ṯe kandẖai cẖāṛe.  

You pulled me out of the deep, dark well onto the dry ground.  

ਅੰਨ੍ਹੇ ਖੂਹ ਵਿਚੋਂ ਤੂੰ ਮੈਨੂੰ ਸੁੱਕੇ ਕਿਨਾਰੇ ਉਤੇ ਖਿੱਚ ਲਿਆ ਹੈ।  

ਕੂਪ = ਖੂਹ। ਅੰਧ ਕੂਪ ਤੇ = ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਤੋਂ।
ਪਰਮਾਤਮਾ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਉੱਤੇ ਚੜ੍ਹਾ ਦੇਂਦਾ ਹੈ,


ਕਰਿ ਕਿਰਪਾ ਦਾਸ ਨਦਰਿ ਨਿਹਾਲੇ  

करि किरपा दास नदरि निहाले ॥  

Kar kirpā ḏās naḏar nihāle.  

Showering Your Mercy, You blessed Your servant with Your Glance of Grace.  

ਆਪਣੀ ਮਿਹਰ ਧਾਰ ਕੇ, ਤੂੰ ਆਪਣੇ ਸੇਵਕਾਂ ਨੂੰ ਆਪਣੀ ਰਹਿਮਤ ਦੀ ਨਜ਼ਰ ਨਾਲ ਤੱਕਿਆਂ ਹੈ।  

ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ। ਕਰਿ = ਕਰ ਕੇ।
ਆਪਣੇ ਜਿਨ੍ਹਾਂ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ।


ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਆਵਣਿਆ ॥੪॥  

गुण गावहि पूरन अबिनासी कहि सुणि तोटि न आवणिआ ॥४॥  

Guṇ gāvahi pūran abẖināsī kahi suṇ ṯot na āvaṇi▫ā. ||4||  

I sing the Glorious Praises of the Perfect, Immortal Lord. By speaking and hearing these Praises, they are not used up. ||4||  

ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।  

ਸੁਣਿ = ਸੁਣ ਕੇ ॥੪॥
ਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। (ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ॥੪॥


ਐਥੈ ਓਥੈ ਤੂੰਹੈ ਰਖਵਾਲਾ  

ऐथै ओथै तूंहै रखवाला ॥  

Aithai othai ṯūʼnhai rakẖvālā.  

Here and hereafter, You are our Protector.  

ਏਥੇ ਅਤੇ ਉਥੇ ਤੂੰ ਹੀ ਰਖਿਆ ਕਰਨ ਵਾਲਾ ਹੈ।  

xxx
ਹੇ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ।


ਮਾਤ ਗਰਭ ਮਹਿ ਤੁਮ ਹੀ ਪਾਲਾ  

मात गरभ महि तुम ही पाला ॥  

Māṯ garabẖ mėh ṯum hī pālā.  

In the womb of the mother, You cherish and nurture the baby.  

ਮਾਂ ਦੇ ਪੇਟ ਅੰਦਰ ਤੂੰ ਹੀ ਬੱਚੇ ਨੂੰ ਪਾਲਦਾ-ਪੋਸਦਾ ਹੈ।  

ਗਰਭ ਮਹਿ = ਪੇਟ ਵਿਚ।
ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ।


ਮਾਇਆ ਅਗਨਿ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥  

माइआ अगनि न पोहै तिन कउ रंगि रते गुण गावणिआ ॥५॥  

Mā▫i▫ā agan na pohai ṯin ka▫o rang raṯe guṇ gāvaṇi▫ā. ||5||  

The fire of Maya does not affect those who are imbued with the Lord's Love; they sing His Glorious Praises. ||5||  

ਮੋਹਨੀ ਦੀ ਅੱਗ ਉਨ੍ਹਾਂ ਉਤੇ ਅਸਰ ਨਹੀਂ ਕਰੇਗੀ, ਜੋ ਪ੍ਰਭੂ ਦੇ ਪਰੇਮ ਅੰਦਰ ਰੰਗੇ ਹੋਏ ਉਸ ਦੀ ਕੀਰਤੀ ਗਾਇਨ ਕਰਦੇ ਹਨ।  

ਰੰਗ ਰਤੇ = ਪ੍ਰੇਮ-ਰੰਗ ਵਿਚ ਰੰਗੇ ਹੋਏ ॥੫॥
ਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੫॥


ਕਿਆ ਗੁਣ ਤੇਰੇ ਆਖਿ ਸਮਾਲੀ  

किआ गुण तेरे आखि समाली ॥  

Ki▫ā guṇ ṯere ākẖ samālī.  

What Praises of Yours can I chant and contemplate?  

ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਮੈਂ ਬਿਆਨ ਅਤੇ ਚੇਤੇ ਕਰਾਂ?  

ਸਮਾਲੀ = ਸਮਾਲੀਂ, ਮੈਂ ਸੰਭਾਲਾਂ, ਮੈਂ ਚੇਤੇ ਕਰਾਂ।
ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਚੇਤੇ ਕਰਾਂ?


ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ  

मन तन अंतरि तुधु नदरि निहाली ॥  

Man ṯan anṯar ṯuḏẖ naḏar nihālī.  

Deep within my mind and body, I behold Your Presence.  

ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੈਨੂੰ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ।  

ਤੁਧੁ = ਤੈਨੂੰ ਹੀ। ਨਦਰਿ ਨਿਹਾਲੀ = ਨਜ਼ਰ ਨਾਲ ਮੈਂ ਵੇਖਦਾ ਹਾਂ।
ਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ।


ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਜਾਨਣਿਆ ॥੬॥  

तूं मेरा मीतु साजनु मेरा सुआमी तुधु बिनु अवरु न जानणिआ ॥६॥  

Ŧūʼn merā mīṯ sājan merā su▫āmī ṯuḏẖ bin avar na jānṇi▫ā. ||6||  

You are my Friend and Companion, my Lord and Master. Without You, I do not know any other at all. ||6||  

ਤੂੰ ਮੇਰਾ ਮਿਤ੍ਰ ਮੇਰਾ ਯਾਰ ਅਤੇ ਮੇਰਾ ਮਾਲਕ ਹੈਂ। ਤੇਰੇ ਬਾਝੋਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ।  

xxx॥੬॥
ਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ। ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ (ਤੇਰੇ ਵਰਗਾ ਮਿਤ੍ਰ) ਨਹੀਂ ਸਮਝਦਾ ॥੬॥


ਜਿਸ ਕਉ ਤੂੰ ਪ੍ਰਭ ਭਇਆ ਸਹਾਈ  

जिस कउ तूं प्रभ भइआ सहाई ॥  

Jis ka▫o ṯūʼn parabẖ bẖa▫i▫ā sahā▫ī.  

O God, that one, unto whom You have given shelter,  

ਜਿਸ ਦਾ ਸਹਾਇਕ ਤੂੰ ਬਣਿਆ ਹੈ, ਹੇ ਸੁਆਮੀ!  

ਸਹਾਈ = ਮਦਦਗਾਰ।
ਹੇ ਪ੍ਰਭੂ! ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ,


ਤਿਸੁ ਤਤੀ ਵਾਉ ਲਗੈ ਕਾਈ  

तिसु तती वाउ न लगै काई ॥  

Ŧis ṯaṯī vā▫o na lagai kā▫ī.  

is not touched by the hot winds.  

ਉਸ ਨੂੰ ਕਦੇ ਗਰਮ ਹਵਾ ਤੱਕ ਨਹੀਂ ਲੱਗ ਸਕਦੀ।  

ਕਾਈ = ਕੋਈ।
ਉਸ ਨੂੰ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦਾ।


ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥  

तू साहिबु सरणि सुखदाता सतसंगति जपि प्रगटावणिआ ॥७॥  

Ŧū sāhib saraṇ sukẖ▫ḏāṯa saṯsangaṯ jap pargatāvaṇi▫ā. ||7||  

O my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||  

ਤੂੰ ਸਾਡੀ ਪਨਾਹ ਤੇ ਆਰਾਮ ਦੇਣਹਾਰ ਸੁਆਮੀ ਹੈ। ਸਾਧ ਸੰਗਤ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਤੂੰ ਸਨਮੁਖ ਹੋ ਜਾਂਦਾ ਹੈ।  

ਸਰਣਿ = {शरण्य = A protector} ਰੱਖਿਆ ਕਰਨ ਦੇ ਸਮਰੱਥ। ਜਪਿ = ਜਪ ਕੇ ॥੭॥
ਤੂੰ ਹੀ ਉਸ ਦਾ ਮਾਲਕ ਹੈ, ਤੂੰ ਹੀ ਉਸ ਦਾ ਰਾਖਾ ਹੈਂ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ। ਸਾਧ ਸੰਗਤ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ ॥੭॥


ਤੂੰ ਊਚ ਅਥਾਹੁ ਅਪਾਰੁ ਅਮੋਲਾ  

तूं ऊच अथाहु अपारु अमोला ॥  

Ŧūʼn ūcẖ athāhu apār amolā.  

You are Exalted, Unfathomable, Infinite and Invaluable.  

ਤੂੰ ਬੁਲੰਦ, ਬੇ-ਥਾਹ, ਬੇਅੰਤ ਅਤੇ ਅਨਮੋਲ ਹੈ।  

xxx
ਹੇ ਪ੍ਰਭੂ! (ਆਤਮਕ ਜੀਵਨ ਵਿਚ) ਤੂੰ (ਸਭ ਜੀਵਾਂ ਤੋਂ) ਉੱਚਾ ਹੈਂ। ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।


ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ  

तूं साचा साहिबु दासु तेरा गोला ॥  

Ŧūʼn sācẖā sāhib ḏās ṯerā golā.  

You are my True Lord and Master. I am Your servant and slave.  

ਤੂੰ ਸੱਚਾ ਸੁਆਮੀ ਹੈ। ਮੈਂ ਤੇਰਾ ਸੇਵਕ ਤੇ ਗੁਲਾਮ ਹਾਂ।  

ਸਾਚਾ = ਸਦਾ-ਥਿਰ ਰਹਿਣ ਵਾਲਾ। ਗੋਲਾ = ਗ਼ੁਲਾਮ।
ਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)। ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ।


ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥  

तूं मीरा साची ठकुराई नानक बलि बलि जावणिआ ॥८॥३॥३७॥  

Ŧūʼn mīrā sācẖī ṯẖakurā▫ī Nānak bal bal jāvaṇi▫ā. ||8||3||37||  

You are the King, Your Sovereign Rule is True. Nanak is a sacrifice, a sacrifice to You. ||8||3||37||  

ਤੂੰ ਪਾਤਸ਼ਾਹ ਹੈ ਤੇ ਸੱਚੀ ਹੈ ਤੇਰੀ ਪਾਤਸ਼ਾਹੀ। ਨਾਨਕ ਤੇਰੇ ਉਤੋਂ ਸਦਕੇ ਅਤੇ ਘੋਲੀ ਜਾਂਦਾ ਹੈ।  

ਮੀਰਾ = ਮਾਲਕ। ਸਾਚੀ = ਸਦਾ ਕਾਇਮ ਰਹਿਣ ਵਾਲੀ। ਠਕੁਰਾਈ = ਮਾਲਕੀ ॥੮॥
ਹੇ ਨਾਨਕ! (ਆਖ ਕਿ ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈ, ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ ॥੮॥੩॥੩੭॥


ਮਾਝ ਮਹਲਾ ਘਰੁ  

माझ महला ५ घरु २ ॥  

Mājẖ mėhlā 5 gẖar 2.  

Maajh, Fifth Mehl, Second House:  

ਮਾਝ, ਪੰਜਵੀਂ ਪਾਤਸ਼ਾਹੀ।  

xxx
xxx


ਨਿਤ ਨਿਤ ਦਯੁ ਸਮਾਲੀਐ  

नित नित दयु समालीऐ ॥  

Niṯ niṯ ḏa▫yu samālī▫ai.  

Continually, continuously, remember the Merciful Lord.  

ਸਦਾ ਤੇ ਹਮੇਸ਼ਾਂ ਲਈ ਤੂੰ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕਰ।  

ਦਯੁ = {दय् = to love} ਪਿਆਰ ਕਰਨ ਵਾਲਾ ਪਰਮਾਤਮਾ।
ਸਦਾ ਹੀ ਉਸ ਪਰਮਾਤਮਾ ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ।


ਮੂਲਿ ਮਨਹੁ ਵਿਸਾਰੀਐ ਰਹਾਉ  

मूलि न मनहु विसारीऐ ॥ रहाउ ॥  

Mūl na manhu visārī▫ai. Rahā▫o.  

Never forget Him from your mind. ||Pause||  

ਕਦਾਚਿਤ ਭੀ ਤੂੰ ਉਸ ਨੂੰ ਆਪਣੇ ਚਿਤੋਂ ਨਾਂ ਭੁਲਾ! ਠਹਿਰਾਉ।  

ਮੂਲਿ ਨ = ਕਦੇ ਨਾਹ।
ਉਸ ਨੂੰ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ॥ ਰਹਾਉ॥


ਸੰਤਾ ਸੰਗਤਿ ਪਾਈਐ  

संता संगति पाईऐ ॥  

Sanṯā sangaṯ pā▫ī▫ai.  

Join the Society of the Saints,  

ਸਾਧ ਸੰਗਤ ਨੂੰ ਪਰਾਪਤ ਹੋ,  

xxx
ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਪਰਮਾਤਮਾ ਦਾ ਨਾਮ ਮਿਲਦਾ ਹੈ।


ਜਿਤੁ ਜਮ ਕੈ ਪੰਥਿ ਜਾਈਐ  

जितु जम कै पंथि न जाईऐ ॥  

Jiṯ jam kai panth na jā▫ī▫ai.  

and you shall not have to go down the path of Death.  

ਜਿਸ ਦੁਆਰਾ ਤੂੰ ਮੌਤ ਦੇ ਰਸਤੇ ਨਹੀਂ ਜਾਵੇਗਾਂ।  

ਜਿਤੁ = ਜਿਸ (ਸਾਧ ਸੰਗਤ) ਦੀ ਰਾਹੀਂ। ਪੰਥਿ = ਰਸਤੇ ਉੱਤੇ। ਜਮ ਕੈ ਪੰਥਿ = ਜਮਾਂ ਦੇ ਰਾਹ ਤੇ, ਉਸ ਰਾਹ ਤੇ ਜਿੱਥੇ ਜਮਾਂ ਨਾਲ ਵਾਹ ਪਏ, ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ।
ਸਾਧ ਸੰਗਤ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ।


ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਲਾਗੈ ਗਾਲਿ ਜੀਉ ॥੧॥  

तोसा हरि का नामु लै तेरे कुलहि न लागै गालि जीउ ॥१॥  

Ŧosā har kā nām lai ṯere kulėh na lāgai gāl jī▫o. ||1||  

Take the Provisions of the Lord's Name with you, and no stain shall attach itself to your family. ||1||  

ਰੱਬ ਦੇ ਨਾਮ ਦਾ ਸਫਰ-ਖਰਚ ਪਰਾਪਤ ਕਰ! ਐਕਰ ਤੇਰੀ ਵੰਸ਼ ਨੂੰ ਕੋਈ ਕਲੰਕ ਨਹੀਂ ਲਗੇਗਾ।  

ਤੋਸਾ = ਰਸਤੇ ਦਾ ਖ਼ਰਚ। ਕੁਲਹਿ = ਕੁਲ ਨੂੰ। ਗਾਲਿ = ਗਾਲ, ਕਲੰਕ, ਬਦਨਾਮੀ ॥੧॥
(ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦਾ ਨਾਮ ਖ਼ਰਚ (ਆਪਣੇ ਪੱਲੇ ਬੰਨ੍ਹ) ਲੈ, (ਇਸ ਤਰ੍ਹਾਂ) ਤੇਰੀ ਕੁਲ ਨੂੰ (ਭੀ) ਕੋਈ ਬਦਨਾਮੀ ਨਹੀਂ ਆਵੇਗੀ ॥੧॥


ਜੋ ਸਿਮਰੰਦੇ ਸਾਂਈਐ  

जो सिमरंदे सांईऐ ॥  

Jo simranḏe sāʼn▫ī▫ai.  

Those who meditate on the Master  

ਜਿਹੜੇ ਮਾਲਕ ਦਾ ਅਰਾਧਨ ਕਰਦੇ ਹਨ,  

ਸਾਂਈਐ = ਸਾਈਂ ਨੂੰ।
ਜੇਹੜੇ ਮਨੁੱਖ ਖਸਮ-ਪਰਮਾਤਮਾ ਦਾ ਸਿਮਰਨ ਕਰਦੇ ਹਨ,


ਨਰਕਿ ਸੇਈ ਪਾਈਐ  

नरकि न सेई पाईऐ ॥  

Narak na se▫ī pā▫ī▫ai.  

shall not be thrown down into hell.  

ਉਹ ਦੋਜ਼ਕ ਵਿੱਚ ਨਹੀਂ ਪਾਏ ਜਾਂਦੇ।  

ਨਰਕਿ = ਨਰਕ ਵਿਚ। ਸੇਈ = ਉਹਨਾਂ ਨੂੰ। ਪਾਈਐ = ਪਾਇਆ ਜਾਂਦਾ।
ਉਹਨਾਂ ਨੂੰ ਨਰਕ ਵਿਚ ਨਹੀਂ ਪਾਇਆ ਜਾਂਦਾ।


ਤਤੀ ਵਾਉ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥  

तती वाउ न लगई जिन मनि वुठा आइ जीउ ॥२॥  

Ŧaṯī vā▫o na lag▫ī jin man vuṯẖā ā▫e jī▫o. ||2||  

Even the hot winds shall not touch them. The Lord has come to dwell within their minds. ||2||  

ਜਿਨ੍ਹਾਂ ਦੇ ਅੰਤਰ ਆਤਮੇ ਸਾਹਬਿ ਨੇ ਆ ਕੇ ਵਾਸਾ ਕਰ ਲਿਆ ਹੈ ਉਹਨਾਂ ਨੂੰ ਗਰਮ ਹਵਾ ਭੀ ਨਹੀਂ ਛੂੰਹਦੀ।  

ਮਨਿ = ਮਨ ਵਿਚ। ਵੁਠਾ = ਵੁੱਠਾ, ਵੱਸਿਆ ॥੨॥
ਜਿੰਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥


ਸੇਈ ਸੁੰਦਰ ਸੋਹਣੇ  

सेई सुंदर सोहणे ॥  

Se▫ī sunḏar sohṇe.  

They alone are beautiful and attractive,  

ਉਹ ਹਨ ਸੁਨੱਖੇ ਤੇ ਖੂਬਸੂਰਤ ਹਨ,  

xxx
ਉਹੀ ਮਨੁੱਖ ਸੋਹਣੇ ਸੁੰਦਰ (ਜੀਵਨ ਵਾਲੇ) ਹਨ,


ਸਾਧਸੰਗਿ ਜਿਨ ਬੈਹਣੇ  

साधसंगि जिन बैहणे ॥  

Sāḏẖsang jin baihṇe.  

who abide in the Saadh Sangat, the Company of the Holy.  

ਜਿਹੜੇ ਸਤਿਸੰਗਤ ਅੰਦਰ ਵਸਦੇ ਹਨ।  

ਬੈਹਣੇ = ਬਹਣ-ਖਲੋਣ।
ਜਿਨ੍ਹਾਂ ਦਾ ਬਹਣ ਖਲੋਣ ਸਾਧ ਸੰਗਤ ਵਿਚ ਹੈ।


ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥  

हरि धनु जिनी संजिआ सेई ग्मभीर अपार जीउ ॥३॥  

Har ḏẖan jinī sanji▫ā se▫ī gambẖīr apār jī▫o. ||3||  

Those who have gathered in the wealth of the Lord's Name-they alone are deep and thoughtful and vast. ||3||  

ਜਿਨ੍ਹਾਂ ਨੇ ਰੱਬ ਦੇ ਨਾਮ ਦੀ ਦੌਲਤ ਜਮ੍ਹਾਂ ਕੀਤੀ ਹੈ ਉਹ ਡੂੰਘੀ ਸੋਚ ਵਾਲੇ ਅਤੇ ਅਤਿ ਉਤਕ੍ਰਿਸ਼ਟਤ ਹਨ।  

ਸੰਜਿਆ = ਸਿੰਚਿਆ, ਇਕੱਠਾ ਕੀਤਾ। ਗੰਭੀਰ = ਡੂੰਘੇ ਜਿਗਰੇ ਵਾਲੇ ॥੩॥
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹ ਬੇਅੰਤ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੩॥


ਹਰਿ ਅਮਿਉ ਰਸਾਇਣੁ ਪੀਵੀਐ  

हरि अमिउ रसाइणु पीवीऐ ॥  

Har ami▫o rasā▫iṇ pīvī▫ai.  

Drink in the Ambrosial Essence of the Name,  

ਤੂੰ ਖੁਸ਼ੀ ਦੇ ਘਰ ਨਾਮ ਅੰਮ੍ਰਿਤ ਨੂੰ ਪਾਨ ਕਰ,  

ਅਮਿਉ = ਨਾਮ-ਅੰਮ੍ਰਿਤ। ਰਸਾਇਣੁ = {रस अय} ਰਸਾਂ ਦਾ ਘਰ।
ਪਰਮਾਤਮਾ ਦਾ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ, (ਇਹ ਨਾਮ-ਅੰਮ੍ਰਿਤ) ਸਾਰੇ ਰਸਾਂ ਦਾ ਸੋਮਾ ਹੈ।


ਮੁਹਿ ਡਿਠੈ ਜਨ ਕੈ ਜੀਵੀਐ  

मुहि डिठै जन कै जीवीऐ ॥  

Muhi diṯẖai jan kai jīvī▫ai.  

and live by beholding the face of the Lord's servant.  

ਅਤੇ ਤੂੰ ਸਾਈਂ ਦੇ ਗੋਲੇ ਦਾ ਮੁਖੜਾ ਵੇਖ ਕੇ ਜੀਊਦਾ ਰਹਿ।  

ਮੁਹਿ ਡਿਠੈ = ਜੇ ਮੂੰਹ ਵੇਖ ਲਿਆ ਜਾਏ। ਜੀਵੀਐ = ਆਤਮਕ ਜੀਵਨ ਮਿਲੇ।
ਪਰਮਾਤਮਾ ਦੇ ਸੇਵਕ ਦਾ ਦਰਸਨ ਕੀਤਿਆਂ ਆਤਮਕ ਜੀਵਨ ਮਿਲਦਾ ਹੈ,


ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥  

कारज सभि सवारि लै नित पूजहु गुर के पाव जीउ ॥४॥  

Kāraj sabẖ savār lai niṯ pūjahu gur ke pāv jī▫o. ||4||  

Let all your affairs be resolved, by continually worshipping the Feet of the Guru. ||4||  

ਸਦਾ ਹੀ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਨ ਦੁਆਰਾ ਆਪਣੇ ਸਾਰੇ ਕੰਮ ਰਾਸ ਕਰ ਲੈ।  

ਸਭਿ = ਸਾਰੇ। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ ॥੪॥
(ਇਸ ਵਾਸਤੇ ਤੂੰ ਭੀ) ਸਦਾ ਗੁਰੂ ਦੇ ਪੈਰ ਪੂਜ (ਗੁਰੂ ਦੀ ਸਰਨ ਪਿਆ ਰਹੁ, ਤੇ ਇਸ ਤਰ੍ਹਾਂ) ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈ ॥੪॥


ਜੋ ਹਰਿ ਕੀਤਾ ਆਪਣਾ  

जो हरि कीता आपणा ॥  

Jo har kīṯā āpṇā.  

Whom the Lord has made His Own.  

ਜਿਸ ਨੂੰ ਵਾਹਿਗੁਰੂ ਨੇ ਆਪਣਾ ਨਿੱਜ ਦਾ ਬਣਾ ਲਿਆ ਹੈ,  

ਜੋ = ਜਿਸ ਨੂੰ।
ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਸੇਵਕ) ਬਣਾ ਲਿਆ ਹੈ,


ਤਿਨਹਿ ਗੁਸਾਈ ਜਾਪਣਾ  

तिनहि गुसाई जापणा ॥  

Ŧinėh gusā▫ī jāpṇā.  

he alone meditates on the Lord of the World.  

ਕੇਵਲ ਉਹੀ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦਾ ਹੈ।  

ਤਿਨਹਿ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ ਿ ਉੱਡ ਗਈ ਹੈ}।
ਉਸ ਨੇ ਹੀ ਖਸਮ-ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਹੈ।


ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥  

सो सूरा परधानु सो मसतकि जिस दै भागु जीउ ॥५॥  

So sūrā parḏẖān so masṯak jis ḏai bẖāg jī▫o. ||5||  

He alone is a warrior, and he alone is the chosen one, upon whose forehead good destiny is recorded. ||5||  

ਉਹ ਹੀ ਯੋਧਾ ਹੈ ਅਤੇ ਉਹ ਹੀ ਮੁਖੀਆਂ ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।  

ਸੂਰਾ = ਸੂਰਮਾ। ਮਸਤਕਿ = ਮੱਥੇ ਉਤੇ ॥੫॥
ਜਿਸ ਮਨੁੱਖ ਦੇ ਮੱਥੇ ਉੱਤੇ (ਪ੍ਰਭੂ ਦੀ ਇਸ ਦਾਤ ਦਾ) ਭਾਗ ਜਾਗ ਪਏ, ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ) ਸੂਰਮਾ ਬਣ ਜਾਂਦਾ ਹੈ ਉਹ (ਮਨੁੱਖਾਂ ਵਿਚ) ਸ੍ਰੇਸ਼ਟ ਮਨੁੱਖ ਮੰਨਿਆ ਜਾਂਦਾ ਹੈ ॥੫॥


ਮਨ ਮੰਧੇ ਪ੍ਰਭੁ ਅਵਗਾਹੀਆ  

मन मंधे प्रभु अवगाहीआ ॥  

Man manḏẖe parabẖ avgāhī▫ā.  

Within my mind, I meditate on God.  

ਆਪਣੇ ਅੰਤਸ਼ਕਰਨ ਅੰਦਰ ਮੈਂ ਮਾਲਕ ਦਾ ਸਿਮਰਨ ਕੀਤਾ ਹੈ।  

ਮੰਧੇ = {मध्य} ਵਿਚਿ। ਅਵਗਾਹੀਆ = {अवगाह, to bathe one self into, to plunge} ਚੁੱਭੀ ਲਾਣੀ ਚਾਹੀਦੀ ਹੈ।
ਆਪਣੇ ਮਨ ਵਿਚ ਹੀ ਚੁੱਭੀ ਲਾਉ ਤੇ ਪ੍ਰਭੂ ਦਾ ਦਰਸਨ ਕਰੋ।


ਏਹਿ ਰਸ ਭੋਗਣ ਪਾਤਿਸਾਹੀਆ  

एहि रस भोगण पातिसाहीआ ॥  

Ėhi ras bẖogaṇ pāṯisāhī▫ā.  

For me, this is like the enjoyment of princely pleasures.  

ਮੇਰੇ ਲਈ ਇਹ ਬਾਦਸ਼ਾਹੀ ਦੀਆਂ ਰੰਗ-ਰਲੀਆਂ ਮਾਨਣ ਦੀ ਤਰ੍ਹਾਂ ਹੈ।  

ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}।
ਇਹੀ ਹੈ ਦੁਨੀਆ ਦੇ ਸਾਰੇ ਰਸਾਂ ਦੇ ਭੋਗ ਇਹੀ ਹੈ ਦੁਨੀਆ ਦੀਆਂ ਬਾਦਸ਼ਾਹੀਆਂ।


ਮੰਦਾ ਮੂਲਿ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥  

मंदा मूलि न उपजिओ तरे सची कारै लागि जीउ ॥६॥  

Manḏā mūl na upji▫o ṯare sacẖī kārai lāg jī▫o. ||6||  

Evil does not well up within me, since I am saved, and dedicated to truthful actions. ||6||  

ਬਦੀ ਕਦਾਚਿੱਤ ਮੇਰੇ ਅੰਦਰ ਪੈਦਾ ਹੀ ਨਹੀਂ ਹੁੰਦੀ। ਨਿਆਇਕਾਰੀ ਅਮਲ ਕਮਾਉਣ ਦੁਆਰਾ ਮੈਂ ਪਾਰ ਉਤਰ ਗਿਆ ਹਾਂ।  

xxx॥੬॥
(ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਵੇਖ ਲਿਆਾ, ਉਹਨਾਂ ਦੇ ਮਨ ਵਿਚ) ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ, ਉਹ ਸਿਮਰਨ ਦੀ ਸੱਚੀ ਕਾਰ ਵਿਚ ਲੱਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੬॥


ਕਰਤਾ ਮੰਨਿ ਵਸਾਇਆ  

करता मंनि वसाइआ ॥  

Karṯā man vasā▫i▫ā.  

I have enshrined the Creator within my mind;  

ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾ ਲਿਆ ਹੈ,  

ਮੰਨਿ = ਮਨਿ ਵਿਚ।
ਜਿਸ ਮਨੁੱਖ ਨੇ ਕਰਤਾਰ ਨੂੰ ਆਪਣੇ ਮਨ ਵਿਚ ਵਸਾ ਲਿਆ,


ਜਨਮੈ ਕਾ ਫਲੁ ਪਾਇਆ  

जनमै का फलु पाइआ ॥  

Janmai kā fal pā▫i▫ā.  

I have obtained the fruits of life's rewards.  

ਅਤੇ ਮੈਂ ਜੀਵਨ ਦਾ ਮੇਵਾ ਪਰਾਪਤ ਕਰ ਲਿਆ ਹੈ।  

xxx
ਉਸ ਨੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ।


ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥  

मनि भावंदा कंतु हरि तेरा थिरु होआ सोहागु जीउ ॥७॥  

Man bẖāvanḏā kanṯ har ṯerā thir ho▫ā sohāg jī▫o. ||7||  

If your Husband Lord is pleasing to your mind, then your married life shall be eternal. ||7||  

ਹੇ ਪਤਨੀ! ਜੇਕਰ ਵਾਹਿਗੁਰੂ ਪਤੀ ਤੇਰੇ ਚਿੱਤ ਨੂੰ ਚੰਗਾ ਲੱਗ ਜਾਵੇ ਤਾਂ ਤੇਰਾ ਵਿਆਹੁਤਾ ਜੀਵਨ ਸਦੀਵੀ ਸਥਿਰ ਹੋ ਜਾਵੇਗਾ।  

ਭਾਵੰਦਾ = ਪਸੰਦ। ਥਿਰੁ = ਕਾਇਮ ॥੭॥
(ਹੇ ਜੀਵ-ਇਸਤ੍ਰੀ!) ਜੇ ਤੈਨੂੰ ਕੰਤ-ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਏ ਤਾਂ ਤੇਰਾ ਇਹ ਸੁਹਾਗ ਸਦਾ ਲਈ (ਤੇਰੇ ਸਿਰ ਉੱਤੇ) ਕਾਇਮ ਰਹੇਗਾ ॥੭॥


ਅਟਲ ਪਦਾਰਥੁ ਪਾਇਆ  

अटल पदारथु पाइआ ॥  

Atal paḏārath pā▫i▫ā.  

I have obtained everlasting wealth;  

ਮੈਂ ਨਾਮ ਦੀ ਅਮਰ ਦੌਲਤ ਹਾਸਲ ਕਰ ਲਈ ਹੈ,  

xxx
(ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਧਨ ਹੈ, ਜਿਨ੍ਹਾਂ ਨੇ) ਇਹ ਸਦਾ ਕਾਇਮ ਰਹਿਣ ਵਾਲਾ ਧਨ ਲੱਭ ਲਿਆ,


ਭੈ ਭੰਜਨ ਕੀ ਸਰਣਾਇਆ  

भै भंजन की सरणाइआ ॥  

Bẖai bẖanjan kī sarṇā▫i▫ā.  

I have found the Sanctuary of the Dispeller of fear.  

ਡਰ ਦੂਰ ਕਰਨ-ਹਾਰ ਦੀ ਪਨਾਹ ਲੈਣ ਦੁਆਰਾ।  

ਭੈ ਭੰਜਨ = ਡਰ ਦੂਰ ਕਰਨ ਵਾਲਾ।
ਜੇਹੜੇ ਬੰਦੇ ਸਾਰੇ ਡਰ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਗਏ,


ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥  

लाइ अंचलि नानक तारिअनु जिता जनमु अपार जीउ ॥८॥४॥३८॥  

Lā▫e ancẖal Nānak ṯāri▫an jiṯā janam apār jī▫o. ||8||4||38||  

Grasping hold of the hem of the Lord's robe, Nanak is saved. He has won the incomparable life. ||8||4||38||  

ਆਪਣੇ ਪੱਲੇ ਨਾਲ ਜੋੜ ਕੇ ਸਾਹਿਬ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ ਅਤੇ ਉਸ ਨੇ ਆਪਣੇ ਲਈ ਲਾਸਾਨੀ ਜੀਵਨ ਜਿੱਤ ਲਿਆ ਹੈ।  

ਅੰਚਲਿ = ਪੱਲੇ ਨਾਲ, ਲੜ ਨਾਲ। ਤਾਰਿਅਨੁ = ਤਾਰੇ ਉਸ ਨੇ ॥੮॥
ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਨੇ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ। ਉਹਨਾਂ ਨੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ ॥੮॥੪॥੩੮॥


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਮਾਝ ਮਹਲਾ ਘਰੁ  

माझ महला ५ घरु ३ ॥  

Mājẖ mėhlā 5 gẖar 3.  

Maajh, Fifth Mehl, Third House:  

ਮਾਝ, ਪੰਜਵੀਂ ਪਾਤਸ਼ਾਹੀ।  

xxx
ਰਾਗ ਮਾਝ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ  

हरि जपि जपे मनु धीरे ॥१॥ रहाउ ॥  

Har jap jape man ḏẖīre. ||1|| rahā▫o.  

Chanting and meditating on the Lord, the mind is held steady. ||1||Pause||  

ਵਾਹਿਗੁਰੂ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮਨੂਆ ਸਥਿਰ ਹੋ ਜਾਂਦਾ ਹੈ। ਠਹਿਰਾਉ।  

ਜਪੇ = ਜਪਿ, ਜਪ ਕੇ। ਧੀਰੇ = ਧੀਰਜ ਫੜਦਾ ਹੈ ॥੧॥
ਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) ॥੧॥ ਰਹਾਉ॥


ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥  

सिमरि सिमरि गुरदेउ मिटि गए भै दूरे ॥१॥  

Simar simar gurḏe▫o mit ga▫e bẖai ḏūre. ||1||  

Meditating, meditating in remembrance on the Divine Guru, one's fears are erased and dispelled. ||1||  

ਪ੍ਰਕਾਸ਼ਵਾਨ ਗੁਰਾਂ ਦਾ ਚਿੰਤਨ ਤੇ ਧਿਆਨ ਕਰਨ ਦੁਆਰਾ ਡਰ ਨਾਸ ਤੇ ਨਵਿਰਤ ਹੋ ਗਿਆ ਹੈ।  

ਭੈ = ਸਾਰੇ ਡਰ। ਸਿਮਰਿ = ਸਿਮਰ ਕੇ ॥੧॥
ਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥


ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥  

सरनि आवै पारब्रहम की ता फिरि काहे झूरे ॥२॥  

Saran āvai pārbarahm kī ṯā fir kāhe jẖūre. ||2||  

Entering the Sanctuary of the Supreme Lord God, how could anyone feel grief any longer? ||2||  

ਜੇਕਰ ਪ੍ਰਾਣੀ ਸ਼੍ਰੋਮਣੀ ਸਾਹਿਬ ਦੀ ਸ਼ਰਣਾਗਤ ਸੰਭਾਲ ਲਵੇ ਤਦ ਉਹ ਮੁੜ ਕੇ ਕਿਉਂ ਪਸਚਾਤਾਪ ਕਰੇਗਾ?  

ਕਾਹੇ ਝੂਰੇ = ਕੋਈ ਝੋਰਾ ਨਹੀਂ ਰਹਿ ਜਾਂਦਾ। ਕਿਉਂ ਝੂਰੇਗਾ? ॥੨॥
ਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits