Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥  

चरन सेव संत साध के सगल मनोरथ पूरे ॥३॥  

Cẖaran sev sanṯ sāḏẖ ke sagal manorath pūre. ||3||  

Serving at the Feet of the Holy Saints, all desires are fulfilled. ||3||  

ਧਰਮੀ ਤੇ ਪਵਿੱਤ੍ਰ ਪੁਰਸ਼ਾ ਦੇ ਪੈਰਾ ਦੀ ਪੂਜਾ ਕਰਨ ਦੁਆਰਾ ਸਾਰੀਆਂ ਖ਼ਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।  

ਸੰਤ ਸਾਧ ਕੇ = ਗੁਰੂ ਦੇ ॥੩॥
ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ (ਗੁਰੂ ਦਾ ਦਰ ਮੰਨਿਆਂ) ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੩॥


ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥  

घटि घटि एकु वरतदा जलि थलि महीअलि पूरे ॥४॥  

Gẖat gẖat ek varaṯḏā jal thal mahī▫al pūre. ||4||  

In each and every heart, the One Lord is pervading. He is totally permeating the water, the land, and the sky. ||4||  

ਸਾਰਿਆਂ ਦਿਲਾਂ ਅੰਦਰ ਅਦੁੱਤੀ ਸਾਹਿਬ ਰਮਿਆ ਹੋਇਆ ਹੈ। ਉਹ ਪਾਣੀ, ਸੁੱਕੀ ਧਰਤੀ, ਜਮੀਨ ਤੇ ਅਸਮਾਨ ਨੂੰ ਪਰੀ-ਪੂਰਨ ਕਰ ਰਿਹਾ ਹੈ।  

ਘਟਿ ਘਟਿ = ਹਰੇਕ ਸਰੀਰ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਆਕਾਸ਼ ਵਿਚ ॥੪॥
(ਇਹ ਨਿਸਚਾ ਬਣ ਜਾਂਦਾ ਹੈ ਕਿ) ਹਰੇਕ ਸਰੀਰ ਵਿਚ ਪਰਮਾਤਮਾ ਹੀ ਵੱਸ ਰਿਹਾ ਹੈ, ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਪਰਮਾਤਮਾ ਹੀ ਵਿਆਪਕ ਹੈ ॥੪॥


ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥  

पाप बिनासनु सेविआ पवित्र संतन की धूरे ॥५॥  

Pāp bināsan sevi▫ā paviṯar sanṯan kī ḏẖūre. ||5||  

I serve the Destroyer of sin, and I am sanctified by the dust of the feet of the Saints. ||5||  

ਸਾਧੂਆਂ ਦੇ ਪੈਰਾ ਦੀ ਧੂੜ ਦੁਆਰਾ ਪਾਵਨ ਹੋ ਕੇ, ਮੈਂ ਗੁਨਾਹਾਂ ਦੇ ਮੇਸਣਹਾਰ ਸੁਆਮੀ ਦੀ ਘਾਲ ਕਮਾਈ ਹੈ।  

ਧੂਰੇ = ਚਰਨ-ਧੂੜ ॥੫॥
ਜੇਹੜੇ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੫॥


ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥  

सभ छडाई खसमि आपि हरि जपि भई ठरूरे ॥६॥  

Sabẖ cẖẖadā▫ī kẖasam āp har jap bẖa▫ī ṯẖarūre. ||6||  

My Lord and Master Himself has saved me completely; I am comforted by meditating on the Lord. ||6||  

ਮਾਲਕ ਨੇ ਖੁਦ ਮੈਨੂੰ ਪੂਰੀ ਤਰ੍ਹਾਂ ਬੰਦ ਖਲਾਸ ਕਰ ਦਿਤਾ ਹੈ ਅਤੇ ਮੈਂ ਵਾਹਿਗੁਰੂ ਦਾ ਸਿਮਰਨ ਕਰਕੇ ਸੀਤਲ ਹੋ ਗਿਆ ਹਾਂ।  

ਖਸਮਿ = ਖਸਮ ਨੇ। ਠਰੂਰੇ = ਸ਼ਾਂਤ-ਚਿੱਤ, ਸੀਤਲ ॥੬॥
ਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਮਨ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ (ਵਿਕਾਰਾਂ ਦੀ ਤਪਸ਼ ਤੋਂ) ਬਚਾ ਲਿਆ ॥੬॥


ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥  

करतै कीआ तपावसो दुसट मुए होइ मूरे ॥७॥  

Karṯai kī▫ā ṯapāvaso ḏusat mu▫e ho▫e mūre. ||7||  

The Creator has passed judgment, and the evil-doers have been silenced and killed. ||7||  

ਸਿਰਜਣਹਾਰ ਨੇ ਨਿਆਓ ਕੀਤਾ ਹੈ ਅਤੇ ਪਾਂਬਰ ਗੂੰਗੇ ਬੋਲੇ ਹੋ ਕੇ ਮਰ ਗਏ ਹਨ।  

ਕਰਤੈ = ਕਰਤਾਰ ਨੇ। ਤਪਾਵਸੋ = {ਅਰਬੀ ਲਫ਼ਜ਼ 'ਤਫ਼ਾਹੁਸ'} ਨਿਰਨਾ, ਨਿਆਂ। ਮੂਰਾ = ਘਾਹ ਆਦਿਕ ਨਾਲ ਭਰੀ ਹੋਈ ਵੱਛੇ ਕੱਟੇ ਦੀ ਖੱਲ ਜੋ ਵੇਖਣ ਨੂੰ ਹੀ ਵੱਛਾ ਕੱਟਾ ਜਾਪੇ। ਵੇਖਣ ਨੂੰ ਹੀ ਜੀਊਂਦਾ, ਪਰ ਅਸਲ ਵਿਚ ਮੁਰਦਾ ॥੭॥
ਕਰਤਾਰ ਨੇ ਇਹ (ਚੰਗਾ) ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜੀਊਂਦੇ ਦਿੱਸ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੭॥


ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥  

नानक रता सचि नाइ हरि वेखै सदा हजूरे ॥८॥५॥३९॥१॥३२॥१॥५॥३९॥  

Nānak raṯā sacẖ nā▫e har vekẖai saḏā hajūre. ||8||5||39||1||32||1||5||39||  

Nanak is attuned to the True Name; he beholds the Presence of the Ever-present Lord. ||8||5||39||1||32||1||5||39||  

ਨਾਨਕ ਸਚੇ ਨਾਮ ਨਾਲ ਰੰਗਿਆ ਗਿਆ ਹੈ ਅਤੇ ਉਹ ਵਾਹਿਗੁਰੂ ਨੂੰ ਹਮੇਸ਼ਾਂ ਆਪਣੀਆਂ ਅੱਖਾਂ ਸਾਹਮਣੇ ਪਰਤੱਖ ਦੇਖਦਾ ਹੈ।  

ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਇ = ਨਾਮ ਵਿਚ। ਹਜੂਰੇ = ਅੰਗ-ਸੰਗ ॥੮॥
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੮॥੫॥੩੯॥


ਬਾਰਹ ਮਾਹਾ ਮਾਂਝ ਮਹਲਾ ਘਰੁ  

बारह माहा मांझ महला ५ घरु ४  

Bārah māhā māʼnjẖ mėhlā 5 gẖar 4  

Baarah Maahaa ~ The Twelve Months: Maajh, Fifth Mehl, Fourth House:  

ਬਾਰਾਂ ਮਹੀਨੇ ਮਾਝ, ਪੰਜਵੀਂ ਪਾਤਸ਼ਾਹੀ।  

xxx
ਰਾਗ ਮਾਝ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ 'ਬਾਰਹ ਮਾਹਾ' ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ  

किरति करम के वीछुड़े करि किरपा मेलहु राम ॥  

Kiraṯ karam ke vīcẖẖuṛe kar kirpā melhu rām.  

By the actions we have committed, we are separated from You. Please show Your Mercy, and unite us with Yourself, Lord.  

ਮੇਰੇ ਸਰਬ-ਵਿਆਪਕ ਸੁਆਮੀ! ਮਿਹਰ ਧਾਰ ਅਤੇ ਸਾਨੂੰ ਆਪਣੇ ਨਾਲ ਮਿਲਾ ਲੈ ਜਿਹੜੇ, ਕੀਤੇ ਹੋਏ ਅਮਲਾਂ ਦੇ ਕਾਰਨ ਤੇਰੇ ਨਾਲੋ ਵਿਛੜੇ ਹੋਏ ਹਨ।  

ਕਿਰਤਿ = {कृति} ਕਮਾਈ (Performance)। ਕੇ = ਅਨੁਸਾਰ। ਰਾਮ = ਹੇ ਪ੍ਰਭੂ!
ਹੇ ਪ੍ਰਭੂ! ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।


ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ  

चारि कुंट दह दिस भ्रमे थकि आए प्रभ की साम ॥  

Cẖār kunt ḏah ḏis bẖarame thak ā▫e parabẖ kī sām.  

We have grown weary of wandering to the four corners of the earth and in the ten directions. We have come to Your Sanctuary, God.  

ਚਾਰੋਂ ਹੀ ਨੁੱਕਰਾਂ ਅਤੇ ਦਸਾਂ ਹੀ ਪਾਸਿਆਂ ਅੰਦਰ ਭਟਕ ਅਤੇ ਹਾਰ ਹੁਟ ਕੇ ਅਸੀਂ ਤੇਰੀ ਸ਼ਰਣੀ ਆ ਪਏ ਹਾਂ, ਹੇ ਸੁਆਮੀ!  

ਕੁੰਟ = ਕੂਟ, ਪਾਸਾ। ਦਹਦਿਸ = ਦਸ ਪਾਸੇ, (ਉੱਤਰ, ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ ਪਾਸਾ, ਹੇਠਲਾ ਪਾਸਾ)। ਸਾਮ = ਸਰਨ।
(ਮਾਇਆ ਦੇ ਮੋਹ ਵਿਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ।


ਧੇਨੁ ਦੁਧੈ ਤੇ ਬਾਹਰੀ ਕਿਤੈ ਆਵੈ ਕਾਮ  

धेनु दुधै ते बाहरी कितै न आवै काम ॥  

Ḏẖen ḏuḏẖai ṯe bāhrī kiṯai na āvai kām.  

Without milk, a cow serves no purpose.  

ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਨਹੀਂ ਆਉਂਦੀ।  

ਧੇਨੁ = ਗਾਂ। ਬਾਹਰੀ = ਬਿਨਾ।
(ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ,


ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ  

जल बिनु साख कुमलावती उपजहि नाही दाम ॥  

Jal bin sākẖ kumlāvaṯī upjahi nāhī ḏām.  

Without water, the crop withers, and it will not bring a good price.  

ਪਾਣੀ ਦੇ ਬਗੈਰ ਫਸਲ ਮੁਰਝਾ ਜਾਂਦੀ ਹੈ ਅਤੇ ਮੁੱਲ ਨਹੀਂ ਵਟਿਆ ਜਾਂਦਾ।  

ਸਾਖ = ਖੇਤੀ, ਫ਼ਸਲ। ਦਾਮ = ਪੈਸੇ, ਧਨ।
(ਜਿਵੇਂ) ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ, (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ)।


ਹਰਿ ਨਾਹ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ  

हरि नाह न मिलीऐ साजनै कत पाईऐ बिसराम ॥  

Har nāh na milī▫ai sājnai kaṯ pā▫ī▫ai bisrām.  

If we do not meet the Lord, our Friend, how can we find our place of rest?  

ਜੇਕਰ ਅਸੀਂ ਵਾਹਿਗੁਰੂ ਪਤੀ ਆਪਣੇ ਮਿਤ੍ਰ ਨੂੰ ਨਾਂ ਭੇਟੀਏ ਅਸੀਂ ਕਿਸ ਤਰ੍ਹਾਂ ਆਰਾਮ ਪਾ ਸਕਦੇ ਹਾਂ?  

ਨਾਹ = {ੁਕਢਕ} ਖਸਮ। ਕਤ = ਕਿਵੇਂ, ਕਿਥੇ? ਬਿਸਰਾਮ = ਸੁਖ। ਜਿਤੁ = ਜਿਸ ਵਿਚ।
ਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ।


ਜਿਤੁ ਘਰਿ ਹਰਿ ਕੰਤੁ ਪ੍ਰਗਟਈ ਭਠਿ ਨਗਰ ਸੇ ਗ੍ਰਾਮ  

जितु घरि हरि कंतु न प्रगटई भठि नगर से ग्राम ॥  

Jiṯ gẖar har kanṯ na pargata▫ī bẖaṯẖ nagar se garām.  

Those homes, those hearts, in which the Husband Lord is not manifest-those towns and villages are like burning furnaces.  

ਉਹ ਝੁਗੇ, ਪਿੰਡ ਅਤੇ ਕਸਬੇ, ਜਿਨ੍ਹਾਂ ਅੰਦਰ ਵਾਹਿਗੁਰੂ ਖਸਮ, ਪਰਤੱਖ ਨਹੀਂ ਹੁੰਦਾ, ਤੰਦੂਰ ਦੀ ਮਾਨਿੰਦ ਹਨ।  

ਜਿਤੁ ਘਰਿ = ਜਿਸ (ਹਿਰਦੇ-) ਘਰ ਵਿਚ। ਭਠਿ = ਤਪਦੀ ਭੱਠੀ। ਸੇ = ਵਰਗੇ। ਗ੍ਰਾਮ = ਪਿੰਡ।
(ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿਚ ਪਤੀ ਪ੍ਰਭੂ ਨਾ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ।


ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ  

स्रब सीगार त्मबोल रस सणु देही सभ खाम ॥  

Sarab sīgār ṯambol ras saṇ ḏehī sabẖ kẖām.  

All decorations, the chewing of betel to sweeten the breath, and the body itself, are all useless and vain.  

ਸਮੂਹ ਹਾਰਸ਼ਿੰਗਾਰ, ਪਾਨ ਅਤੇ ਨਿਆਮਤਾ ਸਮੇਤ ਸਰੀਰ ਦੇ ਸਾਰੇ ਹੀ ਫਜੂਲ ਹਨ।  

ਸ੍ਰਬ = ਸਾਰੇ। ਤੰਬੋਲ = ਪਾਨ ਦੇ ਬੀੜੇ। ਸਣੁ = ਸਣੇ, ਸਮੇਤ। ਦੇਹੀ = ਸਰੀਰ। ਖਾਮ = ਕੱਚੇ, ਨਾਸਵੰਤ, ਵਿਅਰਥ।
(ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ,


ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ  

प्रभ सुआमी कंत विहूणीआ मीत सजण सभि जाम ॥  

Parabẖ su▫āmī kanṯ vihūṇī▫ā mīṯ sajaṇ sabẖ jām.  

Without God, our Husband, our Lord and Master, all friends and companions are like the Messenger of Death.  

ਸਾਹਿਬ ਮਾਲਕ, ਲਾੜੇ ਬਗੇਰ, ਸਾਰੇ ਦੌਸਤ ਅਤੇ ਮਿੱਤਰ ਮੌਤ ਤੇ ਫ਼ਰਿਸ਼ਤੇ ਦੀ ਤਰ੍ਹਾਂ ਹਨ।  

ਸਭਿ = ਸਾਰੇ। ਜਾਮ = ਜਮ, ਜਿੰਦ ਦੇ ਵੈਰੀ।
(ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ।


ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ  

नानक की बेनंतीआ करि किरपा दीजै नामु ॥  

Nānak kī bananṯī▫ā kar kirpā ḏījai nām.  

This is Nanak's prayer: "Please show Your Mercy, and bestow Your Name.  

ਨਾਨਕ ਦੀ ਪ੍ਰਾਰਥਨਾ ਹੈ, "ਆਪਣੀ ਰਹਿਮਤ ਧਾਰ ਅਤੇ ਆਪਣਾ ਨਾਮ ਪ੍ਰਦਾਨ ਕਰ"।  

xxx
(ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼।


ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥  

हरि मेलहु सुआमी संगि प्रभ जिस का निहचल धाम ॥१॥  

Har melhu su▫āmī sang parabẖ jis kā nihcẖal ḏẖām. ||1||  

O my Lord and Master, please unite me with Yourself, O God, in the Eternal Mansion of Your Presence". ||1||  

ਹੇ ਵਾਹਿਗੁਰੂ! ਸਾਹਿਬ ਮਾਲਕ ਸਦੀਵੀ ਸਥਿਰ ਹੈ ਜਿਸ ਦਾ ਮੰਦਰ ਮੈਨੂੰ ਆਪਣੇ ਨਾਲ ਅਭੇਦ ਕਰ ਲੈ।  

ਸੰਗਿ = (ਆਪਣੇ) ਨਾਲ। ਧਾਮ = ਟਿਕਾਣਾ ॥੧॥
ਹੇ ਹਰੀ! ਆਪਣੇ ਚਰਨਾਂ ਵਿਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ ॥੧॥


ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ  

चेति गोविंदु अराधीऐ होवै अनंदु घणा ॥  

Cẖeṯ govinḏ arāḏẖī▫ai hovai anand gẖaṇā.  

In the month of Chayt, by meditating on the Lord of the Universe, a deep and profound joy arises.  

ਚੇਤ੍ਰ ਦੇ ਮਹੀਨੇ ਅੰਦਰ ਜਗਤ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ ਬਹੁਤੀ ਖੁਸ਼ੀ ਉਤਪੰਨ ਹੁੰਦੀ ਹੈ।  

ਚੇਤਿ = ਚੇਤ ਦੇ ਮਹੀਨੇ ਵਿਚ। ਘਣਾ = ਬਹੁਤ।
ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ।


ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ  

संत जना मिलि पाईऐ रसना नामु भणा ॥  

Sanṯ janā mil pā▫ī▫ai rasnā nām bẖaṇā.  

Meeting with the humble Saints, the Lord is found, as we chant His Name with our tongues.  

ਪਵਿੱਤ੍ਰ ਪੁਰਸ਼ਾਂ ਨੂੰ ਭੇਟਣ ਅਤੇ ਜੀਭਾਂ ਨਾਲ ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।  

ਮਿਲਿ = ਮਿਲ ਕੇ। ਰਸਨਾ = ਜੀਭ। ਭਣਾ = ਉਚਾਰਨ।
ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।


ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ  

जिनि पाइआ प्रभु आपणा आए तिसहि गणा ॥  

Jin pā▫i▫ā parabẖ āpṇā ā▫e ṯisėh gaṇā.  

Those who have found God-blessed is their coming into this world.  

ਕੇਵਲ ਉਨ੍ਹਾਂ ਦਾ ਆਗਮਨ ਹੀ ਇਸ ਸੰਸਾਰ ਅੰਦਰ ਲੇਖੇ ਵਿੱਚ ਹੈ ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਪਾ ਲਿਆ ਹੈ।  

ਜਿਨਿ = ਜਿਸ ਮਨੁੱਖ ਨੇ। ਤਿਸਹਿ = ਉਸ ਨੂੰ। ਆਏ ਗਣਾ = ਆਇਆ ਸਮਝੋ।
ਉਸੇ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ।


ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ  

इकु खिनु तिसु बिनु जीवणा बिरथा जनमु जणा ॥  

Ik kẖin ṯis bin jīvṇā birthā janam jaṇā.  

Those who live without Him, for even an instant-their lives are rendered useless.  

ਬੇ-ਅਰਥ ਜਾਣਿਆ ਜਾਂਦਾ ਹੈ ਉਸ ਦਾ ਜੀਵਨ, ਜੋ ਉਸ ਦੇ ਬਗੇਰ, ਇਕ ਮੁਹਤ ਭਰ ਲਈ ਭੀ, ਜੀਉਂਦਾ ਹੈ।  

ਜਣਾ = ਜਾਣੋ।
(ਕਿਉਂਕਿ) ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।


ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ  

जलि थलि महीअलि पूरिआ रविआ विचि वणा ॥  

Jal thal mahī▫al pūri▫ā ravi▫ā vicẖ vaṇā.  

The Lord is totally pervading the water, the land, and all space. He is contained in the forests as well.  

ਪ੍ਰਭੂ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਜੰਗਲਾਂ ਅੰਦਰ ਭੀ ਵਿਆਪਕ ਹੈ।  

ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।
ਜੇਹੜਾ ਪ੍ਰਭੂ ਪਾਣੀ ਵਿਚ ਧਰਤੀ ਵਿਚ ਅਕਾਸ਼ ਵਿਚ ਜੰਗਲਾਂ ਵਿਚ ਹਰ ਥਾਂ ਵਿਅਪਕ ਹੈ,


ਸੋ ਪ੍ਰਭੁ ਚਿਤਿ ਆਵਈ ਕਿਤੜਾ ਦੁਖੁ ਗਣਾ  

सो प्रभु चिति न आवई कितड़ा दुखु गणा ॥  

So parabẖ cẖiṯ na āvī kiṯ▫ṛā ḏukẖ gaṇā.  

Those who do not remember God-how much pain must they suffer!  

ਕਿੰਨੀ ਕੁ ਤਕਲੀਫ ਮੈਂ ਗਿਣਾਂ, ਜੋ ਉਸ ਜੀਵ ਨੂੰ ਵਿਆਪਦੀ ਹੈ, ਜੋ ਉਸ ਸੁਆਮੀ ਨੂੰ ਚੇਤੇ ਨਹੀਂ ਕਰਦਾ।  

xxx
ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾਹ ਵੱਸੇ, ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ।


ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ  

जिनी राविआ सो प्रभू तिंना भागु मणा ॥  

Jinī rāvi▫ā so parabẖū ṯinnā bẖāg maṇā.  

Those who dwell upon their God have great good fortune.  

ਬਹੁਤ ਹੀ ਚੰਗੀ ਕਿਸਮਤ ਹੈ ਉਨ੍ਹਾਂ ਦੀ ਜੋ ਉਸ ਸਾਈਂ ਦੇ ਨਾਮ ਦਾ ਉਚਾਰਣ ਕਰਦੇ ਹਨ।  

ਮਣਾ = ਮਣਾ = ਮੂੰਹੀਂ, ਬਹੁਤ।
(ਪਰ) ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ।


ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ  

हरि दरसन कंउ मनु लोचदा नानक पिआस मना ॥  

Har ḏarsan kaʼn▫u man locẖḏā Nānak pi▫ās manā.  

My mind yearns for the Blessed Vision of the Lord's Darshan. O Nanak, my mind is so thirsty!  

ਵਾਹਿਗੁਰੂ ਦੇ ਦੀਦਾਰ ਲਈ, ਹੇ ਨਾਨਕ! ਮੇਰੀ ਆਤਮਾ ਤਰਸਦੀ ਹੈ ਤੇ ਮੇਰਾ ਚਿੱਤ ਤਿਹਾਇਆ ਹੈ।  

ਕੰਉ = ਨੂੰ। ਮਨਾ = ਮਨਿ, ਮਨ ਵਿਚ।
ਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਹਰੀ-ਦਰਸਨ ਦੀ ਪਿਆਸ ਹੈ।


ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥  

चेति मिलाए सो प्रभू तिस कै पाइ लगा ॥२॥  

Cẖeṯ milā▫e so parabẖū ṯis kai pā▫e lagā. ||2||  

I touch the feet of one who unites me with God in the month of Chayt. ||2||  

ਮੈਂ ਉਸ ਦੇ ਪੈਰੀ ਪੈਦਾ ਹਾਂ ਜੋ ਮੈਨੂੰ ਚੇਤ੍ਰ ਦੇ ਮਹੀਨੇ ਅੰਦਰ ਉਸ ਮਾਲਕ ਨਾਲ ਮਿਲਾ ਦੇਵੇ।  

ਤਿਸ ਕੈ ਪਾਇ = ਉਸ ਮਨੁੱਖ ਦੇ ਪੈਰੀਂ। ਲਗਾ = ਲੱਗਾਂ, ਮੈਂ ਲੱਗਦਾ ਹਾਂ ॥੨॥
ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ ॥੨॥


ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ  

वैसाखि धीरनि किउ वाढीआ जिना प्रेम बिछोहु ॥  

vaisākẖ ḏẖīran ki▫o vādẖī▫ā jinā parem bicẖẖohu.  

In the month of Vaisaakh, how can the bride be patient? She is separated from her Beloved.  

ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ?  

ਵੈਸਾਖਿ = ਵੈਸਾਖ ਵਿਚ। ਕਿਉ ਧੀਰਨਿ = ਕਿਵੇਂ ਧੀਰਜ ਕਰਨ? ਵਾਢੀਆ = ਪਤੀ ਤੋਂ ਵਿੱਛੁੜੀਆਂ ਹੋਈਆਂ। ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ।
(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ,


ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ  

हरि साजनु पुरखु विसारि कै लगी माइआ धोहु ॥  

Har sājan purakẖ visār kai lagī mā▫i▫ā ḏẖohu.  

She has forgotten the Lord, her Life-companion, her Master; she has become attached to Maya, the deceitful one.  

ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ ਦੌਲਤ ਨਾਲ ਚਿਮੜੀਆਂ ਹੋਈਆਂ ਹਨ।  

ਮਾਇਆ ਧੋਹੁ = ਧੋਹ ਰੂਪ ਮਾਇਆ, ਮਨ = ਮੋਹਣੀ ਮਾਇਆ।
(ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?


ਪੁਤ੍ਰ ਕਲਤ੍ਰ ਸੰਗਿ ਧਨਾ ਹਰਿ ਅਵਿਨਾਸੀ ਓਹੁ  

पुत्र कलत्र न संगि धना हरि अविनासी ओहु ॥  

Puṯar kalṯar na sang ḏẖanā har avināsī oh.  

Neither son, nor spouse, nor wealth shall go along with you-only the Eternal Lord.  

ਲੜਕਾ, ਵਹੁਟੀ ਅਤੇ ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ ਪ੍ਰੰਤੂ ਉਹ ਨਾਸ-ਰਹਿਤ ਵਾਹਿਗੁਰੂ ਹੀ ਉਸ ਦਾ ਸਾਥੀ ਹੁੰਦਾ ਹੈ।  

ਕਲਤ੍ਰ = ਇਸਤ੍ਰੀ। ਪਲਚਿ = ਫਸ ਕੇ, ਉਲਝ ਕੇ। ਸਗਲੀ = ਸਾਰੀ (ਸ੍ਰਿਸ਼ਟੀ)।
ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।


ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ  

पलचि पलचि सगली मुई झूठै धंधै मोहु ॥  

Palacẖ palacẖ saglī mu▫ī jẖūṯẖai ḏẖanḏẖai moh.  

Entangled and enmeshed in the love of false occupations, the whole world is perishing.  

ਕੂੜੇ ਕਾਰਾਂ ਵਿਹਾਰਾਂ ਦੀ ਲਗਨ ਅੰਦਰ ਫਸ ਅਤੇ ਉਲਝ ਕੇ ਸਾਰੀ ਦੁਨੀਆਂ ਮਲੀਆਮੇਟ ਹੋ ਗਈ ਹੈ।  

ਧੰਧੈ ਮੋਹੁ = ਧੰਧੇ ਦਾ ਮੋਹ।
ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।


ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ  

इकसु हरि के नाम बिनु अगै लईअहि खोहि ॥  

Ikas har ke nām bin agai la▫ī▫ah kẖohi.  

Without the Naam, the Name of the One Lord, they lose their lives in the hereafter.  

ਇਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਇਨਸਾਨ ਆਪਣਾ ਭਵਿੱਖ ਵਿਗਾੜ ਲੈਂਦਾ ਹੈ।  

ਖੋਹਿ ਲਈਅਹਿ = ਖੋਹੇ ਜਾਂਦੇ ਹਨ। ਅਗੈ = ਪਹਿਲਾਂ ਹੀ।
ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)।


ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਕੋਇ  

दयु विसारि विगुचणा प्रभ बिनु अवरु न कोइ ॥  

Ḏa▫yu visār vigucẖṇā parabẖ bin avar na ko▫e.  

Forgetting the Merciful Lord, they are ruined. Without God, there is no other at all.  

ਵਾਹਿਗੁਰੂ ਨੂੰ ਭੁਲਾ ਕੇ ਬੰਦਾ ਤਬਾਹ ਹੋ ਜਾਂਦਾ ਹੈ। ਠਾਕਰ ਦੇ ਬਗੈਰ ਹੋਰ ਕੋਈ ਨਹੀਂ।  

ਦਯੁ = ਪਿਆਰਾ ਪ੍ਰਭੂ। ਵਿਗੁਚਣਾ = ਖ਼ੁਆਰ ਹੋਈਦਾ ਹੈ।
ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।


ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ  

प्रीतम चरणी जो लगे तिन की निरमल सोइ ॥  

Parīṯam cẖarṇī jo lage ṯin kī nirmal so▫e.  

Pure is the reputation of those who are attached to the Feet of the Beloved Lord.  

ਪਵਿੱਤਰ ਹੈ ਸੋਭਾ ਉਨ੍ਹਾਂ ਦੀ ਜਿਹੜੇ ਪਿਆਰੇ ਦੇ ਪੈਰਾਂ ਨਾਲ ਜੁੜੇ ਹੋਏ ਹਨ।  

ਸੋਇ = ਸੋਭਾ।
ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits