Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਾਮਿ ਕਰੋਧਿ ਮੋਹੀਐ ਬਿਨਸੈ ਲੋਭੁ ਸੁਆਨੁ  

कामि करोधि न मोहीऐ बिनसै लोभु सुआनु ॥  

Kām karoḏẖ na mohī▫ai binsai lobẖ su▫ān.  

Sexual desire and anger shall not seduce you, and the dog of greed shall depart.  

ਭੌਗ ਵੇਗ ਅਤੇ ਗੁੱਸਾ ਤੈਨੂੰ ਗੁਮਰਾਹ ਨਹੀਂ ਕਰਨਗੇ ਅਤੇ ਲਾਲਚ ਦਾ ਕੁੱਤਾ ਨਾਸ ਹੋ ਜਾਏਗਾ।  

ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਮੋਹੀਐ = ਠੱਗੇ ਜਾਈਦਾ। ਸੁਆਨੁ = ਕੁੱਤਾ।
(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ)।


ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ  

सचै मारगि चलदिआ उसतति करे जहानु ॥  

Sacẖai mārag cẖalḏi▫ā usṯaṯ kare jahān.  

Those who walk on the Path of Truth shall be praised throughout the world.  

ਦੁਨੀਆਂ ਉਨ੍ਹਾਂ ਦੀ ਵਡਿਆਈ ਕਰਦੀ ਹੈ ਜੋ ਸੱਚੇ ਰਸਤੇ ਟੁਰਦੇ ਹਨ।  

ਮਾਰਗਿ = ਰਸਤੇ ਉੱਤੇ। ਉਸਤਤਿ = ਸੋਭਾ।
ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ।


ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ  

अठसठि तीरथ सगल पुंन जीअ दइआ परवानु ॥  

Aṯẖsaṯẖ ṯirath sagal punn jī▫a ḏa▫i▫ā parvān.  

Be kind to all beings-this is more meritorious than bathing at the sixty-eight sacred shrines of pilgrimage and the giving of charity.  

ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਕਰਨ ਅਤੇ ਸਮੂਹ ਦਾਨ ਪੁੰਨ ਦੇਣ ਨਾਲੋਂ ਪ੍ਰਾਣ-ਧਾਰੀਆਂ ਤੇ ਤਰਸ ਖਾਣਾ ਵਧੇਰੇ ਸਵੀਕਾਰ ਯੋਗ ਹੈ।  

ਅਠਸਠਿ = ਅਠਾਹਠ। ਪਰਵਾਨੁ = ਮੰਨਿਆ-ਪ੍ਰਮੰਨਿਆ (ਧਾਰਮਿਕ ਕੰਮ)।
ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ)।


ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ  

जिस नो देवै दइआ करि सोई पुरखु सुजानु ॥  

Jis no ḏevai ḏa▫i▫ā kar so▫ī purakẖ sujān.  

That person, upon whom the Lord bestows His Mercy, is a wise person.  

ਜਿਸ ਨੂੰ ਮਿਹਰ ਧਾਰ ਕੇ ਵਾਹਿਗੁਰੂ ਇਹ ਨੇਕੀ ਬਖਸ਼ਦਾ ਹੈ ਉਹ ਸਿਆਣਾ ਪੁਰਸ਼ ਹੈ।  

ਕਰਿ = ਕਰ ਕੇ। ਸੁਜਾਨੁ = ਸਿਆਣਾ।
ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।


ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ  

जिना मिलिआ प्रभु आपणा नानक तिन कुरबानु ॥  

Jinā mili▫ā parabẖ āpṇā Nānak ṯin kurbān.  

Nanak is a sacrifice to those who have merged with God.  

ਨਾਨਕ ਉਨ੍ਹਾਂ ਉਤੋਂ ਘੋਲੀ ਜਾਂਦਾ ਹੈ ਜੋ ਆਪਣੇ ਸੁਆਮੀ ਨੂੰ ਮਿਲ ਪਏ ਹਨ।  

xxx
ਹੇ ਨਾਨਕ! ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।


ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥  

माघि सुचे से कांढीअहि जिन पूरा गुरु मिहरवानु ॥१२॥  

Māgẖ sucẖe se kāʼndẖī▫ah jin pūrā gur miharvān. ||12||  

In Maagh, they alone are known as true, unto whom the Perfect Guru is Merciful. ||12||  

ਮਾਘ ਵਿੱਚ ਉਹ ਪਵਿੱਤ੍ਰ ਕਹੇ ਜਾਂਦੇ ਹਨ ਜਿਨ੍ਹਾਂ ਉਤੇ ਪੂਰਨ ਗੁਰਦੇਵ ਜੀ ਮਇਆਵਾਨ ਹਨ।  

ਕਾਂਢੀਅਹਿ = ਆਖੇ ਜਾਂਦੇ ਹਨ ॥੧੨॥
ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ) ॥੧੨॥


ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ  

फलगुणि अनंद उपारजना हरि सजण प्रगटे आइ ॥  

Fulguṇ anand upārjanā har sajaṇ pargate ā▫e.  

In the month of Phalgun, bliss comes to those, unto whom the Lord, the Friend, has been revealed.  

ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ।  

ਫਲਗੁਣਿ = ਫੱਗਣ (ਮਹੀਨੇ) ਵਿਚ। ਉਪਾਰਜਨਾ = ਉਪਜ, ਪ੍ਰਕਾਸ਼।
(ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ।


ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ  

संत सहाई राम के करि किरपा दीआ मिलाइ ॥  

Sanṯ sahā▫ī rām ke kar kirpā ḏī▫ā milā▫e.  

The Saints, the Lord's helpers, in their mercy, have united me with Him.  

ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।  

ਰਾਮ ਕੇ ਸਹਾਈ = ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ।
ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ।


ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ  

सेज सुहावी सरब सुख हुणि दुखा नाही जाइ ॥  

Sej suhāvī sarab sukẖ huṇ ḏukẖā nāhī jā▫e.  

My bed is beautiful, and I have all comforts. I feel no sadness at all.  

ਮੇਰਾ ਪਲੰਘ ਸ਼ੋਭਨੀਕ ਹੈ, ਮੈਨੂੰ ਸਾਰੇ ਆਰਾਮ ਹਨ ਅਤੇ ਦੁੱਖ ਤਕਲੀਫਾਂ ਲਈ ਹੁਣ ਕੋਈ ਜਗ੍ਹਾ ਨਹੀਂ।  

ਸੇਜ = ਹਿਰਦਾ। ਜਾਇ = ਥਾਂ।
ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ।


ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ  

इछ पुनी वडभागणी वरु पाइआ हरि राइ ॥  

Icẖẖ punī vadbẖāgṇī var pā▫i▫ā har rā▫e.  

My desires have been fulfilled-by great good fortune, I have obtained the Sovereign Lord as my Husband.  

ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਵਾਹਿਗੁਰੂ ਪਾਤਸ਼ਾਹ ਮੈਨੂੰ ਆਪਣੇ ਕੰਤ ਵਜੋਂ ਮਿਲਿਆ ਹੈ, ਤੇ ਮੈਂ ਬੜੇ ਚੰਗੇ ਕਰਮਾ ਵਾਲੀ ਹਾਂ।  

ਵਰੁ = ਖਸਮ-ਪ੍ਰਭੂ। ਗਾਵਹੀ = ਗਾਵਹਿ, ਗਾਂਦੀਆਂ ਹਨ।
ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ।


ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ  

मिलि सहीआ मंगलु गावही गीत गोविंद अलाइ ॥  

Mil sahī▫ā mangal gāvhī gīṯ govinḏ alā▫e.  

Join with me, my sisters, and sing the songs of rejoicing and the Hymns of the Lord of the Universe.  

ਇਕੱਠੀਆਂ ਹੋ ਕੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਇਨ ਕਰਦੀਆਂ ਹਨ ਅਤੇ ਸ੍ਰਿਸ਼ਟੀ ਦੇ ਸੁਆਮੀ ਦੇ ਭਜਨ ਉਚਾਰਣ ਕਰਦੀਆਂ ਹਨ।  

ਮੰਗਲੁ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਸਿਫ਼ਤ-ਸਾਲਾਹ ਦੀ ਬਾਣੀ। ਅਲਾਇ = ਉਚਾਰ ਕੇ, ਅਲਾਪ ਕੇ।
ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ।


ਹਰਿ ਜੇਹਾ ਅਵਰੁ ਦਿਸਈ ਕੋਈ ਦੂਜਾ ਲਵੈ ਲਾਇ  

हरि जेहा अवरु न दिसई कोई दूजा लवै न लाइ ॥  

Har jehā avar na ḏis▫ī ko▫ī ḏūjā lavai na lā▫e.  

There is no other like the Lord-there is no equal to Him.  

ਵਾਹਿਗੁਰੂ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕੋਈ ਦੂਸਰਾ ਉਸ ਦੇ ਬਰਾਬਰ ਨਹੀਂ।  

ਦਿਸਦੀ = ਦਿੱਸਦਾ। ਲਵੈ = ਨੇੜੇ। ਲਵੈ ਲਾਉਣੇ = ਨੇੜੇ ਤੇੜੇ, ਇਰਦ-ਗਿਰਦ। ਲਵੈ ਨ ਲਾਇ = ਲਵੈ ਲਾਉਣੇ ਨਹੀਂ, ਨੇੜੇ ਤੇੜੇ ਦਾ ਨਹੀਂ, ਬਰਾਬਰੀ ਕਰਨ ਜੋਗਾ ਨਹੀਂ।
ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।


ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ  

हलतु पलतु सवारिओनु निहचल दितीअनु जाइ ॥  

Halaṯ palaṯ savāri▫on nihcẖal ḏiṯī▫an jā▫e.  

He embellishes this world and the world hereafter, and He gives us our permanent home there.  

ਉਸ ਨੇ ਮੇਰਾ ਇਹ ਲੋਕ ਤੇ ਪਰਲੋਕ ਸੁਧਾਰ ਦਿਤੇ ਹਨ ਅਤੇ ਮੈਨੂੰ ਮੁਸਤਕਿਲ ਥਾਂ ਦੇ ਦਿੱਤੀ ਹੈ।  

ਹਲਤੁ = {अत्र} ਇਹ ਲੋਕ। ਪਲਤੁ = {परत्र} ਪਰ ਲੋਕ। ਸਵਾਰਿਓਨੁ = ਉਸ (ਪ੍ਰਭੂ) ਨੇ ਸਵਾਰ ਦਿੱਤਾ। ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ। ਜਾਇ = ਥਾਂ।
ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ।


ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਜਨਮੈ ਧਾਇ  

संसार सागर ते रखिअनु बहुड़ि न जनमै धाइ ॥  

Sansār sāgar ṯe rakẖi▫an bahuṛ na janmai ḏẖā▫e.  

He rescues us from the world-ocean; never again do we have to run the cycle of reincarnation.  

ਉਸ ਨੇ ਮੈਨੂੰ ਜਗਤ-ਸਮੁੰਦਰ ਤੋਂ ਬਚਾ ਲਿਆ ਹੈ ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ।  

ਤੇ = ਤੋਂ। ਰਖਿਅਨੁ = ਉਸ (ਹਰੀ) ਨੇ ਰੱਖ ਲਏ। ਧਾਇ = ਧਾਈ, ਭਟਕਣਾ।
ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ।


ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ  

जिहवा एक अनेक गुण तरे नानक चरणी पाइ ॥  

Jihvā ek anek guṇ ṯare Nānak cẖarṇī pā▫e.  

I have only one tongue, but Your Glorious Virtues are beyond counting. Nanak is saved, falling at Your Feet.  

ਮੇਰੀ ਕੇਵਲ ਇਕ ਜੀਭ ਹੈ ਅਤੇ ਘਲੇਰੀਆਂ ਹਨ ਤੇਰੀਆਂ ਉਤਕ੍ਰਿਸ਼ਟਤਾਈਆਂ। ਤੇਰੇ ਪੈਰੀ ਡਿਗ ਕੇ ਨਾਨਕ ਪਾਰ ਉਤਰ ਗਿਆ ਹੈ।  

ਪਾਇ = ਪੈ ਕੇ।
ਹੇ ਨਾਨਕ! ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।


ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਤਮਾਇ ॥੧੩॥  

फलगुणि नित सलाहीऐ जिस नो तिलु न तमाइ ॥१३॥  

Fulguṇ niṯ salāhī▫ai jis no ṯil na ṯamā▫e. ||13||  

In Phalgun, praise Him continually; He has not even an iota of greed. ||13||  

ਫਗਣ ਵਿੱਚ ਸਦਾ ਹੀ ਉਸ ਦੀ ਉਸਤਤ ਕਰ, ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।  

ਤਿਲੁ = ਰਤਾ ਭੀ। ਤਮਾਇ = ਤਮ੍ਹਾ, ਲਾਲਚ ॥੧੩॥
ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ॥੧੩॥


ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ  

जिनि जिनि नामु धिआइआ तिन के काज सरे ॥  

Jin jin nām ḏẖi▫ā▫i▫ā ṯin ke kāj sare.  

Those who meditate on the Naam, the Name of the Lord-their affairs are all resolved.  

ਜਿਨ੍ਹਾਂ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਉਨ੍ਹਾਂ ਦੇ ਕਾਰਜ ਸੌਰ ਗਏ ਹਨ।  

ਜਿਨਿ = ਜਿਸ (ਮਨੁੱਖ) ਨੇ। ਸਰੇ = ਨੇਪਰੇ ਚੜ੍ਹ ਜਾਂਦੇ ਹਨ।
ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।


ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ  

हरि गुरु पूरा आराधिआ दरगह सचि खरे ॥  

Har gur pūrā ārāḏẖi▫ā ḏargėh sacẖ kẖare.  

Those who meditate on the Perfect Guru, the Lord-Incarnate-they are judged true in the Court of the Lord.  

ਜੋ ਵਾਹਿਗੁਰੂ ਸਰੂਪ ਪੁਰਨ-ਗੁਰਾਂ ਦਾ ਚਿੰਤਨ ਕਰਦੇ ਹਨ, ਉਹ ਉਸ ਦੇ ਦਰਬਾਰ ਅੰਦਰ ਸੱਚੇ ਤੇ ਅਸਲੀ ਕਰਾਰ ਦਿਤੇ ਜਾਂਦੇ ਹਨ।  

ਦਰਗਹ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ। ਖਰੇ = ਸੁਰਖ਼ਰੂ।
ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ।


ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ  

सरब सुखा निधि चरण हरि भउजलु बिखमु तरे ॥  

Sarab sukẖā niḏẖ cẖaraṇ har bẖa▫ojal bikẖam ṯare.  

The Lord's Feet are the Treasure of all peace and comfort for them; they cross over the terrifying and treacherous world-ocean.  

ਵਾਹਿਗੁਰੂ ਦੇ ਪੈਰ, ਸਮੂਹ ਆਰਾਮਾਂ ਦਾ ਖ਼ਜ਼ਾਨਾ ਹਨ। ਉਨ੍ਹਾਂ ਦੇ ਰਾਹੀਂ ਆਦਮੀ ਭੈ-ਦਾਇਕ ਤੇ ਕਠਨ ਸੰਸਾਰ-ਸੰਮੁਦਰ ਤੋਂ ਪਾਰ ਹੋ ਜਾਂਦਾ ਹੈ।  

ਨਿਧਿ = ਖ਼ਜ਼ਾਨਾ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ।
ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।


ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ  

प्रेम भगति तिन पाईआ बिखिआ नाहि जरे ॥  

Parem bẖagaṯ ṯin pā▫ī▫ā bikẖi▫ā nāhi jare.  

They obtain love and devotion, and they do not burn in corruption.  

ਉਹ ਪ੍ਰੀਤ ਤੇ ਅਨੁਰਾਗ ਨੂੰ ਪਰਾਪਤ ਹੁੰਦੇ ਹਨ ਅਤੇ ਪ੍ਰਾਣ-ਨਾਸ਼ਕ ਪਾਪਾਂ ਅੰਦਰ ਨਹੀਂ ਸੜਦੇ।  

ਤਿਨ = ਉਹਨਾਂ (ਬੰਦਿਆਂ) ਨੇ। ਬਿਖਿਆ = ਮਾਇਆ। ਜਰੇ = ਸੜਦੇ।
ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ।


ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ  

कूड़ गए दुबिधा नसी पूरन सचि भरे ॥  

Kūṛ ga▫e ḏubiḏẖā nasī pūran sacẖ bẖare.  

Falsehood has vanished, duality has been erased, and they are totally overflowing with Truth.  

ਝੂਠ ਅਲੋਪ ਹੋ ਗਿਆ ਹੈ, ਦਵੈਤ-ਭਾਵ ਦੌੜ ਗਿਆ ਹੈ ਅਤੇ ਉਹ ਸੱਚ ਨਾਲ ਪੂਰੀ ਤਰ੍ਹਾਂ ਲਬਾਲਬ ਹਨ।  

ਕੂੜ = ਵਿਅਰਥ ਝੂਠੇ ਲਾਲਚ। ਦੁਬਿਧਾ = ਦੁਚਿੱਤਾ-ਪਨ, ਮਨ ਦੀ ਭਟਕਣਾ। ਸਚਿ = ਸੱਚੇ ਪ੍ਰਭੂ ਵਿਚ। ਭਰੇ = ਟਿਕੇ ਰਹਿੰਦੇ ਹਨ।
ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।


ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ  

पारब्रहमु प्रभु सेवदे मन अंदरि एकु धरे ॥  

Pārbarahm parabẖ sevḏe man anḏar ek ḏẖare.  

They serve the Supreme Lord God, and enshrine the One Lord within their minds.  

ਉਹ ਸ਼ਰੋਮਣੀ ਸਾਹਿਬ ਮਾਲਕ ਦੀ ਟਹਿਲ ਕਮਾਉਂਦੇ ਹਨ ਅਤੇ ਅਦੁੱਤੀ ਪੁਰਖ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।  

ਧਰੇ = ਧਰਿ, ਧਰ ਕੇ।
ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।


ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ  

माह दिवस मूरत भले जिस कउ नदरि करे ॥  

Māh ḏivas mūraṯ bẖale jis ka▫o naḏar kare.  

The months, the days, and the moments are auspicious, for those upon whom the Lord casts His Glance of Grace.  

ਮਹੀਨੇ, ਦਿਹਾੜੇ ਅਤੇ ਮੁਹਤ ਉਨ੍ਹਾਂ ਲਈ ਚੰਗੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਣੀ ਰਹਿਮਤ ਦੀ ਨਜ਼ਰ ਧਾਰਦਾ ਹੈ।  

ਮਾਹ = ਮਹੀਨੇ। ਦਿਵਸ = ਦਿਹਾੜੇ। ਮੂਰਤ = ਮੁਹੂਰਤ। ਜਿਨ ਕਉ = ਜਿਨ੍ਹਾਂ ਉੱਤੇ।
ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)।


ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥  

नानकु मंगै दरस दानु किरपा करहु हरे ॥१४॥१॥  

Nānak mangai ḏaras ḏān kirpā karahu hare. ||14||1||  

Nanak begs for the blessing of Your Vision, O Lord. Please, shower Your Mercy upon me! ||14||1||  

ਨਾਨਕ ਤੇਰੇ ਦੀਦਾਰ ਦੀ ਦਾਤ ਦੀ ਯਾਂਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਉਸ ਤੇ ਨਿਛਾਵਰ ਕਰ।  

ਹਰੇ = ਹੇ ਹਰੀ ॥੧੪॥
ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤ ਮੰਗਦਾ ਹਾਂ ॥੧੪॥


ਮਾਝ ਮਹਲਾ ਦਿਨ ਰੈਣਿ  

माझ महला ५ दिन रैणि  

Mājẖ mėhlā 5 ḏin raiiaṇ  

Maajh, Fifth Mehl: Day And Night:  

ਮਾਝ ਪੰਜਵੀਂ ਪਾਤਸ਼ਾਹੀ। ਦਿਹੂੰ ਅਤੇ ਰਾਤ੍ਰੀ।  

xxx
ਰਾਗ ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ 'ਦਿਨ-ਰੈਣ' (ਦਿਨ-ਰਾਤ) ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ  

सेवी सतिगुरु आपणा हरि सिमरी दिन सभि रैण ॥  

Sevī saṯgur āpṇā har simrī ḏin sabẖ raiṇ.  

I serve my True Guru, and meditate on Him all day and night.  

ਮੈਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸਮੂਹ ਦਿਹੁੰ ਤੇ ਰਾਤ੍ਰੀ ਮੈਂ ਵਾਹਿਗੁਰੂ ਦਾ ਅਰਾਧਨ ਕਰਦਾ ਹਾਂ।  

ਰੈਣਿ = {रजनि, रअणि} ਰਾਤ। ਸੇਵੀ = ਸੇਵੀਂ, ਮੈਂ ਸੇਵਾਂ। ਸਿਮਰੀ = ਸਿਮਰੀਂ, ਮੈਂ ਸਿਮਰਾਂ। ਸਭਿ = ਸਾਰੇ।
(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ।


ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ  

आपु तिआगि सरणी पवां मुखि बोली मिठड़े वैण ॥  

Āp ṯi▫āg sarṇī pavāʼn mukẖ bolī miṯẖ▫ṛe vaiṇ.  

Renouncing selfishness and conceit, I seek His Sanctuary, and speak sweet words to Him.  

ਆਪਣੀ ਸਵੈ-ਹੰਗਤਾ ਨੂੰ ਨਵਿਰਤ ਕਰਕੇ ਮੈਂ ਸਾਈਂ ਦੀ ਪਨਾਹ ਲੈਂਦਾ ਹਾਂ ਤੇ ਆਪਣੇ ਮੂੰਹ ਨਾਲ ਮਿਠੇ ਬਚਨ ਉਚਾਰਦਾ ਹਾਂ।  

ਆਪੁ = ਆਪਾ-ਭਾਵ। ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਾਂ। ਵੈਣ = {वचन, वअण} ਬੋਲ।
ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,


ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ  

जनम जनम का विछुड़िआ हरि मेलहु सजणु सैण ॥  

Janam janam kā vicẖẖuṛi▫ā har melhu sajaṇ saiṇ.  

Through countless lifetimes and incarnations, I was separated from Him. O Lord, you are my Friend and Companion-please unite me with Yourself.  

ਅਨੇਕਾਂ ਜਨਮਾਂ ਤੋਂ ਮੈਂ ਤੇਰੇ ਨਾਲੋਂ ਵਿਛੁੰਨਾ ਹੋਇਆ ਹਾਂ ਹੇ ਮੇਰੇ ਮਿਤਰ ਤੇ ਸਨਬੰਧੀ ਵਾਹਿਗੁਰੂ! ਹੁਣ ਰਹਿਮ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ।  

ਜਨਮ ਜਨਮ ਕਾ = ਕਈ ਜਨਮਾਂ ਦਾ। ਸੈਣ = ਸੱਜਣ।
(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।


ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਵਸਨਿ ਭੈਣ  

जो जीअ हरि ते विछुड़े से सुखि न वसनि भैण ॥  

Jo jī▫a har ṯe vicẖẖuṛe se sukẖ na vasan bẖaiṇ.  

Those who are separated from the Lord do not dwell in peace, O sister.  

ਜਿਹੜੇ ਪ੍ਰਾਣੀ ਰੱਬ ਨਾਲੋਂ ਵਿਛੁਨੇ ਹੋਏ ਹਨ, ਉਹ ਆਰਾਮ ਅੰਦਰ ਨਹੀਂ ਵਸਦੇ, ਹੇ ਮੇਰੀ ਅੰਮਾ ਜਾਈਏ!  

ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜੋ ਜੀਅ = ਜੇਹੜੇ ਜੀਵ। ਸੁਖਿ = ਸੁਖ ਨਾਲ। ਭੈਣ = ਹੇ ਭੈਣ! {"ਡਣੁਹ}। ਚੈਨੁ = ਸ਼ਾਂਤੀ।
ਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ।


ਹਰਿ ਪਿਰ ਬਿਨੁ ਚੈਨੁ ਪਾਈਐ ਖੋਜਿ ਡਿਠੇ ਸਭਿ ਗੈਣ  

हरि पिर बिनु चैनु न पाईऐ खोजि डिठे सभि गैण ॥  

Har pir bin cẖain na pā▫ī▫ai kẖoj diṯẖe sabẖ gaiṇ.  

Without their Husband Lord, they find no comfort. I have searched and seen all realms.  

ਵਾਹਿਗੁਰੂ ਪਤੀ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ। ਮੈਂ ਸਾਰੇ ਮੰਡਲ ਖੋਜ ਭਾਲ ਕੇ ਵੇਖ ਲਏ ਹਨ।  

ਗੈਣ = {ਣਣੁ} ਆਕਾਸ਼।
ਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।


ਆਪ ਕਮਾਣੈ ਵਿਛੁੜੀ ਦੋਸੁ ਕਾਹੂ ਦੇਣ  

आप कमाणै विछुड़ी दोसु न काहू देण ॥  

Āp kamāṇai vicẖẖuṛī ḏos na kāhū ḏeṇ.  

My own evil actions have kept me separate from Him; why should I accuse anyone else?  

ਮੇਰੇ ਨਿਜ ਦੇ ਮੰਦੇ ਅਮਲਾਂ ਨੇ ਮੈਨੂੰ ਸਾਹਿਬ ਨਾਲੋਂ ਪਰੇਡੇ ਰਖਿਆ ਹੋਇਆ ਹੈ। ਮੈਂ ਕਿਸੇ ਉਤੇ ਇਲਜਾਮ ਕਿਉਂ ਲਾਵਾਂ?  

ਆਪ ਕਮਾਣੈ = ਆਪਣੇ ਕੀਤੇ ਕਰਮਾਂ ਅਨੁਸਾਰ। ਕਾਹੂ = ਕਿਸੇ (ਹੋਰ) ਨੂੰ।
(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ।


ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ  

करि किरपा प्रभ राखि लेहु होरु नाही करण करेण ॥  

Kar kirpā parabẖ rākẖ leho hor nāhī karaṇ kareṇ.  

Bestow Your Mercy, God, and save me! No one else can bestow Your Mercy.  

ਰਹਿਮ ਧਾਰ, ਹੇ ਸੁਆਮੀ! ਤੇ ਮੇਰੀ ਰਖਿਆ ਕਰ। ਹੋਰਸ ਕੋਈ ਰਹਿਮਤ ਕਰਨ ਵਾਲਾ ਨਹੀਂ।  

ਪ੍ਰਭ = ਹੇ ਪ੍ਰਭੂ! ਕਰਣ ਕਰੇਣ = ਕਰਨ ਕਰਾਵਨ ਜੋਗਾ।
ਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ।


ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ  

हरि तुधु विणु खाकू रूलणा कहीऐ किथै वैण ॥  

Har ṯuḏẖ viṇ kẖākū rūlṇā kahī▫ai kithai vaiṇ.  

Without You, Lord, we roll around in the dust. Unto whom should we utter our cries of distress?  

ਤੇਰੇ ਬਾਝੋਂ, ਹੇ ਵਾਹਿਗੁਰੂ! ਮਿੱਟੀ ਵਿੱਚ ਰੁਲਣਾ ਹੈ। ਮੈਂ ਆਪਣੇ ਦੁਖੜੇ ਦੇ ਕੀਰਣੇ ਕੀਹਦੇ ਮੂਹਰੇ ਵਰਨਣ ਕਰਾਂ?  

ਹਰਿ = ਹੇ ਹਰੀ! ਖਾਕੂ = ਖ਼ਾਕ ਵਿਚ {ਲਫ਼ਜ਼ 'ਖਾਕੁ' ਤੋਂ 'ਖਾਕੂ'}। ਕਹੀਐ = (ਅਸੀਂ ਜੀਵ) ਆਖੀਏ। ਵੈਣ = ਬਚਨ, ਤਰਲੇ, ਬੇਨਤੀਆਂ।
ਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?


ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥  

नानक की बेनंतीआ हरि सुरजनु देखा नैण ॥१॥  

Nānak kī bananṯī▫ā har surjan ḏekẖā naiṇ. ||1||  

This is Nanak's prayer: "May my eyes behold the Lord, the Angelic Being." ||1||  

ਨਾਨਕ ਪ੍ਰਾਰਥਨਾ ਕਰਦਾ ਹੈ "ਆਪਣੀਆਂ ਅੱਖਾਂ ਨਾਲ ਮੈਂ ਦੈਵੀ ਪੁਰਸ਼ ਵਾਹਿਗੁਰੂ ਨੂੰ ਵੇਖਾਂ"।  

ਸੁਰਜਨੁ = ਉੱਤਮ ਪੁਰਖ। ਦੇਖਾ = ਦੇਖਾਂ, ਮੈਂ ਵੇਖਾਂ ॥੧॥
(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥


ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ  

जीअ की बिरथा सो सुणे हरि सम्रिथ पुरखु अपारु ॥  

Jī▫a kī birthā so suṇe har sammrith purakẖ apār.  

The Lord hears the anguish of the soul; He is the All-powerful and Infinite Primal Being.  

ਜੋ ਸਰਬ-ਸ਼ਕਤੀਵਾਨ ਤੇ ਬੇਅੰਤ ਵਾਹਿਗੁਰੂ ਸੁਆਮੀ ਹੈ, ਉਹ ਹੀ ਅੰਦਰਲੀ ਪੀੜਾ ਨੂੰ ਸਰਵਣ ਕਰਦਾ ਹੈ।  

ਜੀਅ ਕੀ = ਜਿੰਦ ਦੀ। ਬਿਰਥਾ = {व्यथा} ਪੀੜਾ। ਸੰਮ੍ਰਿਥ = {समर्थ} ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਪੁਰਖੁ = ਸਭ ਵਿਚ ਵਿਆਪਕ।
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ।


ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ  

मरणि जीवणि आराधणा सभना का आधारु ॥  

Maraṇ jīvaṇ ārāḏẖaṇā sabẖnā kā āḏẖār.  

In death and in life, worship and adore the Lord, the Support of all.  

ਮੌਤ ਅਤੇ ਜਿੰਦਗੀ ਅੰਦਰ ਉਸ ਦਾ ਸਿਮਰਣ ਕਰ, ਜੋ ਸਾਰਿਆਂ ਦਾ ਆਸਰਾ ਹੈ।  

ਮਰਣਿ ਜੀਵਣਿ = ਸਾਰੀ ਉਮਰ। ਆਧਾਰੁ = ਆਸਰਾ।
ਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits