Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ  

काइआ नगर महि राम रसु ऊतमु किउ पाईऐ उपदेसु जन करहु ॥  

Kā▫i▫ā nagar mėh rām ras ūṯam ki▫o pā▫ī▫ai upḏes jan karahu.  

Within the body-village is the Lord's supreme, sublime essence. How can I obtain it? Teach me, O humble Saints.  

ਦੇਹ ਦੇ ਸ਼ਹਿਰ ਅੰਦਰ ਸੁਆਮੀ ਦਾ ਸਰੇਸ਼ਟ ਅੰਮ੍ਰਿਤ ਹੈ, ਹੇ ਸਾਧੂਓ! ਮੈਨੂੰ ਸਿਖ-ਮੱਤ ਦਿਓ, ਕੈਂ ਕਿਸ ਤਰ੍ਹਾਂ ਇਸ ਨੂੰ ਪਰਾਪਤ ਕਰਾਂ?  

ਕਾਇਆ = ਸਰੀਰ। ਊਤਮੁ = ਸ੍ਰੇਸ਼ਟ, ਸਭ ਤੋਂ ਵਧੀਆ। ਜਨ = ਹੇ ਸੰਤ ਜਨੋ!
(ਸ਼ਹਿਰਾਂ ਵਿਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ, ਮਾਨੋ, ਇਕ ਸ਼ਹਿਰ ਹੈ, ਇਸ) ਸ਼ਹਿਰ ਵਿਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ ਪਦਾਰਥ ਹੈ। (ਪਰ) ਹੇ ਸੰਤ ਜਨੋ! (ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ।


ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥  

सतिगुरु सेवि सफल हरि दरसनु मिलि अम्रितु हरि रसु पीअहु ॥२॥  

Saṯgur sev safal har ḏarsan mil amriṯ har ras pī▫ahu. ||2||  

Serving the True Guru, you shall obtain the Fruitful Vision of the Lord's Darshan; meeting Him, drink in the ambrosial essence of the Lord's Nectar. ||2||  

ਸੱਚੇ ਗੁਰਾਂ ਦੀ ਚਾਕਰੀ ਕਮਾ ਕੇ ਤੂੰ ਹਰੀ ਦੇ ਫਲਦਾਇਕ ਦੀਦਾਰ ਨੂੰ ਪਰਾਪਤ ਕਰ ਅਤੇ ਉਨ੍ਹਾਂ ਨੂੰ ਮਿਲ ਕੇ ਤੂੰ ਸੁਰਜੀਤ ਕਰਨਹਾਰ ਸਾਈਂ ਦੇ ਆਬਿ-ਹਿਯਾਤ ਨੂੰ ਪਾਨ ਕਰ।  

ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸਫਲ = ਫਲ ਦੇਣ ਵਾਲਾ, ਆਤਮਕ ਜੀਵਨ-ਰੂਪ ਫਲ ਦੇਣ ਵਾਲਾ। ਮਿਲਿ = (ਗੁਰੂ ਨੂੰ) ਮਿਲ ਕੇ ॥੨॥
(ਸੰਤ ਜਨ ਇਹੀ ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ ॥੨॥


ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ  

हरि हरि नामु अम्रितु हरि मीठा हरि संतहु चाखि दिखहु ॥  

Har har nām amriṯ har mīṯẖā har sanṯahu cẖākẖ ḏikẖahu.  

The Ambrosial Name of the Lord, Har, Har, is so sweet; O Saints of the Lord, taste it, and see.  

ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਮਿੱਠਾ ਆਬਿ-ਹਿਯਾਤ ਹੈ, ਹੇ ਵਾਹਿਗੁਰੂ ਦੇ ਸਾਧੂਓ! ਇਸ ਨੂੰ ਚੱਖ ਕੇ ਵੇਖੋ।  

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਚਾਖਿ = ਚੱਖ ਕੇ। ਦਿਖਹੁ = ਦੇਖ ਲਵੋ।
ਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ।


ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥  

गुरमति हरि रसु मीठा लागा तिन बिसरे सभि बिख रसहु ॥३॥  

Gurmaṯ har ras mīṯẖā lāgā ṯin bisre sabẖ bikẖ rasahu. ||3||  

Under Guru's Instruction, the Lord's essence seems so sweet; through it, all corrupt sensual pleasures are forgotten. ||3||  

ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦਾ ਅੰਮ੍ਰਿਤ ਮਿੱਠਾ ਲੱਗਦਾ ਹੈ। ਇਸ ਨਾਲ ਸਾਰੇ ਸ਼ਹਿਵਤੀ ਸੁਆਦ ਭੁੱਲ ਜਾਂਦੇ ਹਨ।  

ਤਿਨ੍ਹ੍ਹ = ਉਹਨਾਂ ਨੂੰ। ਸਭਿ ਬਿਖ ਰਸਹੁ = ਸਾਰੇ ਜ਼ਹਿਰ-ਰਸ, ਸਾਰੇ ਉਹ ਰਸ ਜੋ ਆਤਮਕ ਜੀਵਨ ਲਈ ਜ਼ਹਿਰ ਹਨ ॥੩॥
ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ ॥੩॥


ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ  

राम नामु रसु राम रसाइणु हरि सेवहु संत जनहु ॥  

Rām nām ras rām rasā▫iṇ har sevhu sanṯ janhu.  

The Name of the Lord is the medicine to cure all diseases; so serve the Lord, O humble Saints.  

ਸੁਆਮੀ ਮਾਲਕ ਦੇ ਨਾਮ ਦਾ ਅੰਮ੍ਰਿਤ ਸਾਰਿਆਂ ਰੋਗਾਂ ਦੀ ਦਵਾਈ ਹੈ। ਪ੍ਰਭੂ ਦੀ ਟਹਿਲ ਕਮਾਓ, ਤੁਸੀਂ ਹੇ ਸਾਧੂਓ!  

ਰਸਾਇਣੁ = {ਰਸ-ਅਯਨ} ਰਸਾਂ ਦਾ ਘਰ, ਸ੍ਰੇਸ਼ਟ ਰਸ।
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ)।


ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥  

चारि पदारथ चारे पाए गुरमति नानक हरि भजहु ॥४॥४॥  

Cẖār paḏārath cẖāre pā▫e gurmaṯ Nānak har bẖajahu. ||4||4||  

The four great blessings are obtained, O Nanak, by vibrating upon the Lord, under Guru's Instruction. ||4||4||  

ਚਾਰ ਉਤਮ ਦਾਤਾਂ ਹਨ, ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਚਾਰੇ ਹੀ ਪ੍ਰਾਪਤ ਹੋ ਜਾਂਦੀਆਂ ਹਨ।  

ਚਾਰੇ = ਚਾਰ ਹੀ। ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ) ॥੪॥੪॥
ਹੇ ਨਾਨਕ! (ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇ) ਗੁਰੂ ਦੀ ਮੱਤ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ ॥੪॥੪॥


ਬਿਲਾਵਲੁ ਮਹਲਾ  

बिलावलु महला ४ ॥  

Bilāval mėhlā 4.  

Bilaaval, Fourth Mehl:  

ਬਿਲਾਵਲ ਚੌਥੀ ਪਾਤਿਸ਼ਾਹੀ।  

xxx
xxx


ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ  

खत्री ब्राहमणु सूदु वैसु को जापै हरि मंत्रु जपैनी ॥  

Kẖaṯrī barāhmaṇ sūḏ vais ko jāpai har manṯar japainī.  

Anyone, from any class - Kshatriya, Brahman, Soodra or Vaisya - can chant, and meditate on the Mantra of the Lord's Name.  

ਖਤ੍ਰੀਆਂ, ਵਿਦਵਾਨਾਂ, ਕਿਸਾਨਾਂ ਅਤੇ ਸੂਦਰਾਂ ਵਿਚੋਂ ਕੋਈ ਜਣਾ ਭੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦਾ ਅਧਿਕਾਰ ਹੈ, ਜੋ ਨਾਮ ਸਿਮਰਨ ਦੇ ਯੋਗ ਹੈ।  

ਸੂਦੁ = ਸ਼ੂਦਰ। ਵੈਸ = ਵੈਸ਼। ਕੋ = ਹਰ ਕੋਈ। ਜਾਪੈ = ਜਪ ਸਕਦਾ ਹੈ। ਜਪੈਨੀ = ਜਪਣ-ਯੋਗ।
ਕੋਈ ਖਤ੍ਰੀ ਹੋਵੇ, ਚਾਹੇ ਬ੍ਰਾਹਮਣ ਹੋਵੇ, ਕੋਈ ਸ਼ੂਦਰ ਹੋਵੇ ਚਾਹੇ ਵੈਸ਼ ਹੋਵੇ, ਹਰੇਕ (ਸ਼੍ਰੇਣੀ ਦਾ) ਮਨੁੱਖ ਪ੍ਰਭੂ ਦਾ ਨਾਮ-ਮੰਤ੍ਰ ਜਪ ਸਕਦਾ ਹੈ (ਇਹ ਸਭਨਾਂ ਵਾਸਤੇ) ਜਪਣ-ਜੋਗ ਹੈ।


ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥  

गुरु सतिगुरु पारब्रहमु करि पूजहु नित सेवहु दिनसु सभ रैनी ॥१॥  

Gur saṯgur pārbarahm kar pūjahu niṯ sevhu ḏinas sabẖ rainī. ||1||  

Worship the Guru, the True Guru, as the Supreme Lord God; serve Him constantly, all day and night. ||1||  

ਵਿਸ਼ਾਲ ਸੱਚੇ ਗੁਰਾਂ ਨੂੰ ਸ਼ਰੋਮਣੀ ਸੁਆਮੀ ਜਾਣ ਕੇ ਤੂੰ ਉਨ੍ਹਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਦਿਨਰਾਤ ਹਮੇਸ਼ਾਂ ਹੀ ਉਨ੍ਹਾਂ ਦੀ ਘਾਲ ਕਮਾ।  

ਕਰਿ = ਕਰ ਕੇ, (ਦਾ ਰੂਪ) ਜਾਣ ਕੇ। ਪੂਜਹੁ = ਸੇਵਾ ਕਰੋ, ਸਰਨ ਪਵੋ। ਰੈਨੀ = ਰਾਤ ॥੧॥
ਹੇ ਹਰੀ-ਜਨੋ! ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸਰਨ ਪਵੋ। ਦਿਨ ਰਾਤ ਹਰ ਵੇਲੇ ਗੁਰੂ ਦੀ ਸਰਨ ਪਏ ਰਹੋ ॥੧॥


ਹਰਿ ਜਨ ਦੇਖਹੁ ਸਤਿਗੁਰੁ ਨੈਨੀ  

हरि जन देखहु सतिगुरु नैनी ॥  

Har jan ḏekẖhu saṯgur nainī.  

O humble servants of the Lord, behold the True Guru with your eyes.  

ਹੇ ਰੱਬ ਦੇ ਬੰਦਿਓ! ਤੁਸੀਂ ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖੋ।  

ਹਰਿ ਜਨ = ਹੇ ਹਰੀ ਦੇ ਸੇਵਕੋ! ਨੈਨੀ = ਨੈਨੀਂ, ਅੱਖਾਂ ਨਾਲ, ਅੱਖਾਂ ਖੋਲ੍ਹ ਕੇ।
ਹੇ ਪ੍ਰਭੂ ਦੇ ਸੇਵਕ-ਜਨੋ! ਗੁਰੂ ਨੂੰ ਅੱਖਾਂ ਖੋਲ੍ਹ ਕੇ ਵੇਖੋ (ਗੁਰੂ ਪਾਰਬ੍ਰਹਮ ਦਾ ਰੂਪ ਹੈ)।


ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ  

जो इछहु सोई फलु पावहु हरि बोलहु गुरमति बैनी ॥१॥ रहाउ ॥  

Jo icẖẖahu so▫ī fal pāvhu har bolhu gurmaṯ bainī. ||1|| rahā▫o.  

Whatever you wish for, you shall receive, chanting the Word of the Lord's Name, under Guru's Instruction. ||1||Pause||  

ਗੁਰਾਂ ਦੇ ਉਪਦੇਸ਼ ਰਾਹੀਂ ਗੁਰਾਂ ਦੀ ਰੱਬੀ ਬਾਣੀ ਦਾ ਉਚਾਰਨ ਕਰਨ ਦੁਆਰਾ ਤੁਸੀਂ ਉਹ ਮੇਵੇਪਾ ਲਵੋਗੇ ਜਿਹੜੇ ਤੁਸੀਂ ਲੋੜਦੇ ਹੋ। ਠਹਿਰਾਉ।  

ਬੈਨੀ = ਬਚਨ, ਬੋਲ। ਹਰਿ ਬੈਨੀ = ਹਰੀ ਦੀ ਸਿਫ਼ਤ-ਸਾਲਾਹ ਦੇ ਬੋਲ ॥੧॥
ਗੁਰੂ ਦੀ ਦਿੱਤੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬਚਨ ਬੋਲੋ, ਜੇਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ॥੧॥ ਰਹਾਉ॥


ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ  

अनिक उपाव चितवीअहि बहुतेरे सा होवै जि बात होवैनी ॥  

Anik upāv cẖiṯvī▫ah bahuṯere sā hovai jė bāṯ hovainī.  

People think of many and various efforts, but that alone happens, which is to happen.  

ਪ੍ਰਾਣੀ ਅਨੇਕਾਂ ਅਤੇ ਘਣੇਰੇ ਉਪਰਾਲੇ ਸੋਚਦਾ ਹੈ ਪ੍ਰੰਤੂ ਕੇਵਲ ਉਹ ਹੀ ਹੁੰਦਾ ਹੈ ਜੋ ਕਿ ਹੋਣਾ ਹੈ।  

ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਢੰਗ, ਤਦਬੀਰ। ਚਿਤਵੀਅਹਿ = {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ} ਚਿਤਵੇ ਜਾਂਦੇ ਹਨ। ਸਾ = ਉਹੀ। ਜਿ = ਜੇਹੜੀ। ਹੋਵੈਨੀ = (ਪ੍ਰਭੂ ਦੇ ਹੁਕਮ ਵਿਚ) ਹੋਣੀ ਹੈ।
(ਗੁਰੂ ਪਰਮੇਸਰ ਦਾ ਆਸਰਾ-ਪਰਨਾ ਭੁਲਾ ਕੇ ਆਪਣੀ ਭਲਾਈ ਦੇ) ਅਨੇਕਾਂ ਤੇ ਬਥੇਰੇ ਢੰਗ ਸੋਚੀਦੇ ਹਨ, ਪਰ ਉਹੀ ਗੱਲ ਹੁੰਦੀ ਹੈ ਜੋ (ਰਜ਼ਾ ਅਨੁਸਾਰ) ਜ਼ਰੂਰ ਹੋਣੀ ਹੁੰਦੀ ਹੈ।


ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਚਿਤੈਨੀ ॥੨॥  

अपना भला सभु कोई बाछै सो करे जि मेरै चिति न चितैनी ॥२॥  

Apnā bẖalā sabẖ ko▫ī bācẖẖai so kare jė merai cẖiṯ na cẖiṯainī. ||2||  

All beings seek goodness for themselves, but what the Lord does - that may not be what we think and expect. ||2||  

ਸਾਰੇ ਇਨਸਾਨ ਆਪਣੀ ਭਲਿਆਈ ਲੋੜਦੇ ਹਨ। ਪ੍ਰੰਤੂ ਸੁਆਮੀ ਉਹ ਕੁਛ ਕਰਦਾ ਹੈ ਜਿਹੜੀ ਮੇਰੇ ਚਿੱਤ ਚੇਤੇ ਭੀ ਨਹੀਂ।  

ਸਭੁ ਕੋਈ = ਹਰੇਕ ਜੀਵ। ਬਾਛੈ = ਚਾਹੁੰਦਾ ਹੈ, ਲੋੜਦਾ ਹੈ। ਸੋ = ਉਹ (ਕੰਮ)। ਜਿ = ਜੇਹੜਾ। ਮੇਰੈ ਚਿਤਿ = ਮੇਰੇ ਚਿਤ ਵਿਚ। ਮੇਰੈ ਚਿਤਿ ਨ ਚਿਤੈਨੀ = ਨਾਹ ਮੇਰੇ ਚਿੱਤ ਵਿਚ, ਨਾਹ ਮੇਰੇ ਚੇਤੇ ਵਿਚ, ਮੇਰੇ ਚਿੱਤ ਨ ਚੇਤੇ ॥੨॥
ਹਰੇਕ ਜੀਵ ਆਪਣਾ ਭਲਾ ਲੋੜਦਾ ਹੈ, ਪਰ ਪ੍ਰਭੂ ਉਹ ਕੰਮ ਕਰ ਦੇਂਦਾ ਹੈ ਜੋ ਮੇਰੇ (ਤੁਹਾਡੇ) ਚਿੱਤ ਚੇਤੇ ਭੀ ਨਹੀਂ ਹੁੰਦਾ ॥੨॥


ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ  

मन की मति तिआगहु हरि जन एहा बात कठैनी ॥  

Man kī maṯ ṯi▫āgahu har jan ehā bāṯ kaṯẖainī.  

So renounce the clever intellect of your mind, O humble servants of the Lord, no matter how hard this may be.  

ਹੇ ਬੰਦੇ! ਤੂੰ ਆਪਣੇ ਚਿੱਤ ਦੀ ਚਾਲਾਕੀ ਛੱਡ ਦੇ ਭਾਵੇਂ ਇਹ ਕਿੰਨਾ ਹੀ ਔਖਾ ਕੰਮ ਕਿਉਂ ਨਾਂ ਹੋਵੇ।  

ਤਿਆਗਹੁ = ਛੱਡੋ। ਹਰਿ ਜਨ = ਹੇ ਹਰਿ-ਜਨੋ! ਕਠੈਨੀ = ਕਠਨ, ਔਖੀ।
ਹੇ ਸੰਤ ਜਨੋ! ਆਪਣੇ ਮਨ ਦੀ ਮਰਜ਼ੀ (ਉਤੇ ਤੁਰਨਾ) ਛੱਡ ਦਿਉ (ਗੁਰੂ ਦੇ ਹੁਕਮ ਵਿਚ ਤੁਰੋ), ਪਰ ਇਹ ਗੱਲ ਹੈ ਬੜੀ ਹੀ ਔਖੀ।


ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥  

अनदिनु हरि हरि नामु धिआवहु गुर सतिगुर की मति लैनी ॥३॥  

An▫ḏin har har nām ḏẖi▫āvahu gur saṯgur kī maṯ lainī. ||3||  

Night and day, meditate on the Naam, the Name of the Lord, Har, Har; accept the wisdom of the Guru, the True Guru. ||3||  

ਵੱਡੇ ਸੱਚੇ ਗੁਰਾਂ ਪਾਸੋਂ ਸਿੱਖ-ਮਤ ਲੈ ਕੇ ਤੂੰ ਰੈਣ ਦਿਹੁੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।  

ਅਨੁਦਿਨੁ = {अनुदिनं} ਹਰ ਰੋਜ਼। ਲੈਨੀ = ਲੈ ਕੇ ॥੩॥
(ਫਿਰ ਭੀ) ਗੁਰੂ ਪਾਤਿਸ਼ਾਹ ਦੀ ਮੱਤ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ॥੩॥


ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ  

मति सुमति तेरै वसि सुआमी हम जंत तू पुरखु जंतैनी ॥  

Maṯ sumaṯ ṯerai vas su▫āmī ham janṯ ṯū purakẖ janṯainī.  

Wisdom, balanced wisdom is in Your power, O Lord and Master; I am the instrument, and You are the player, O Primal Lord.  

ਸਿਆਣਪ ਤੇ ਸਰੇਸ਼ਟ ਸਿਆਣਪ ਤੇਰੇ ਇਖਤਿਆਰ ਵਿੱਚ ਹਨ, ਹੇ ਸਾਹਿਬ! ਮੈਂ ਇਕ ਵਾਜਾ ਹਾਂ ਅਤੇ ਤੂੰ ਵਜਾਉਣ ਵਾਲਾ ਹੈਂ।  

ਸੁਮਤਿ = ਚੰਗੀ ਅਕਲ। ਵਸਿ = ਵੱਸ ਵਿਚ। ਸੁਆਮੀ = ਹੇ ਸੁਆਮੀ! ਹੇ ਮਾਲਕ! ਜੰਤ = ਵਾਜੇ। ਪੁਰਖੁ = ਸਰਬ-ਵਿਆਪਕ ਮਾਲਕ। ਜੰਤੈਨੀ = ਵਾਜੇ ਵਜਾਣ ਵਾਲਾ।
ਹੇ ਮਾਲਕ-ਪ੍ਰਭੂ! ਚੰਗੀ ਮੰਦੀ ਮੱਤ ਤੇਰੇ ਆਪਣੇ ਵੱਸ ਵਿਚ ਹੈ (ਤੇਰੀ ਪ੍ਰੇਰਨਾ ਅਨੁਸਾਰ ਹੀ ਕੋਈ ਜੀਵ ਚੰਗੇ ਰਾਹ ਤੁਰਦਾ ਹੈ ਕੋਈ ਮੰਦੇ ਪਾਸੇ), ਅਸੀਂ ਤੇਰੇ ਵਾਜੇ ਹਾਂ, ਤੂੰ ਸਾਨੂੰ ਵਜਾਣ ਵਾਲਾ ਸਭ ਵਿਚ ਵੱਸਣ ਵਾਲਾ ਪ੍ਰਭੂ ਹੈਂ।


ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥  

जन नानक के प्रभ करते सुआमी जिउ भावै तिवै बुलैनी ॥४॥५॥  

Jan Nānak ke parabẖ karṯe su▫āmī ji▫o bẖāvai ṯivai bulainī. ||4||5||  

O God, O Creator, Lord and Master of servant Nanak, as You wish, so do I speak. ||4||5||  

ਹੇ ਗੋਲੇ ਨਾਨਕ ਦੇ ਸਿਰਜਣਹਾਰ ਸੁਆਮੀ ਮਾਲਕ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ।  

ਕਰਤੇ = ਹੇ ਕਰਤਾਰ! ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਬੁਲੈਨੀ = (ਤੂੰ) ਬੁਲਾਂਦਾ ਹੈਂ ॥੪॥੫॥
ਹੇ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਂਦਾ ਹੈ (ਸਾਡੇ ਮੂੰਹੋਂ ਬੋਲ ਕਢਾਂਦਾ ਹੈਂ) ॥੪॥੫॥


ਬਿਲਾਵਲੁ ਮਹਲਾ  

बिलावलु महला ४ ॥  

Bilāval mėhlā 4.  

Bilaaval, Fourth Mehl:  

ਬਿਲਾਵਲ ਚੌਥੀ ਪਾਤਿਸ਼ਾਹੀ।  

xxx
xxx


ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ  

अनद मूलु धिआइओ पुरखोतमु अनदिनु अनद अनंदे ॥  

Anaḏ mūl ḏẖi▫ā▫i▫o purkẖoṯam an▫ḏin anaḏ ananḏe.  

I meditate on the source of bliss, the Sublime Primal Being; night and day, I am in ecstasy and bliss.  

ਮੈਂ ਖੁਸ਼ੀ ਦੇ ਸੋਮੇ, ਸਰੇਸ਼ਟ ਪੁਰਸ਼ ਦਾ ਸਿਮਰਨ ਕਰਦਾ ਹਾਂ, ਅਤੇ ਹਮੇਸ਼ਾਂ ਖੁਸ਼ ਤੇ ਪਰਸੰਨ ਹਾਂ।  

ਅਨਦ ਮੂਲੁ = ਆਨੰਦ ਦਾ ਸੋਮਾ। ਪੁਰਖੋਤਮੁ = ਉੱਤਮ ਪੁਰਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਅਨੰਦੇ = ਆਨੰਦ ਵਿਚ ਹੀ।
ਹੇ ਮਨ! ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿਚ ਲੀਨ ਰਹਿੰਦਾ ਹੈ।


ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥  

धरम राइ की काणि चुकाई सभि चूके जम के छंदे ॥१॥  

Ḏẖaram rā▫e kī kāṇ cẖukā▫ī sabẖ cẖūke jam ke cẖẖanḏe. ||1||  

The Righteous Judge of Dharma has no power over me; I have cast off all subservience to the Messenger of Death. ||1||  

ਧਰਮ ਰਾਜੇ ਦੀ ਹਕੂਮਤ ਮੇਰੇ ਉਤੇ ਨਹੀਂ ਰਹੀ ਅਤੇ ਮੌਤ ਦੇ ਦੂਤ ਦੀ ਸਾਰੀ ਮੁਛੰਦਗੀ ਮੈਂ ਲਾਹ ਸੁੱਟੀ ਹੈ।  

ਕਾਣਿ = ਮੁਥਾਜੀ, ਧੌਂਸ, ਡਰ। ਸਭਿ = ਸਾਰੇ। ਚੂਕੇ = ਮੁੱਕ ਗਏ। ਛੰਦੇ = ਖ਼ੁਸ਼ਾਮਦਾਂ, ਮੁਲਾਹਜ਼ੇ ॥੧॥
ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ ॥੧॥


ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ  

जपि मन हरि हरि नामु गोबिंदे ॥  

Jap man har har nām gobinḏe.  

Meditate, O mind, on the Naam, the Name of the Lord of the Universe.  

ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।  

ਮਨ = ਹੇ ਮਨ! ਗੋੁਬਿੰਦੇ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਗੋਬਿੰਦੇ' ਹੈ, ਇਥੇ 'ਗੁਬਿੰਦੇ' ਪੜ੍ਹਨਾ ਹੈ}।
ਹੇ (ਮੇਰੇ) ਮਨ! ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ।


ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ  

वडभागी गुरु सतिगुरु पाइआ गुण गाए परमानंदे ॥१॥ रहाउ ॥  

vadbẖāgī gur saṯgur pā▫i▫ā guṇ gā▫e parmānanḏe. ||1|| rahā▫o.  

By great good fortune, I have found the Guru, the True Guru; I sing the Glorious Praises of the Lord of supreme bliss. ||1||Pause||  

ਭਾਰੇ ਚੰਗੇ ਨਸੀਬਾਂ ਦੁਆਰਾ ਪਰਮ-ਅਨੰਦ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਠਹਿਰਾਉ।  

ਪਰਮਾਨੰਦੇ = ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਦੇ ॥੧॥
ਜਿਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਦੇ ਗੁਣ ਗਾਂਦਾ ਹੈ (ਸੋ, ਹੇ ਮਨ! ਗੁਰੂ ਦੀ ਸਰਨ ਪਉ) ॥੧॥ ਰਹਾਉ॥


ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ  

साकत मूड़ माइआ के बधिक विचि माइआ फिरहि फिरंदे ॥  

Sākaṯ mūṛ mā▫i▫ā ke baḏẖik vicẖ mā▫i▫ā firėh firanḏe.  

The foolish faithless cynics are held captive by Maya; in Maya, they continue wandering, wandering around.  

ਮੂਰਖ ਮਨਮੁੱਖ ਮੋਹਨੀ ਦੇ ਕੈਦੀ ਹਨ ਅਤੇ ਮੋਹਨੀ ਅੰਦਰ ਹੀ ਭਟਕਦੇ ਰਹਿੰਦੇ ਹਨ।  

ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਮੂੜ = ਮੂਰਖ। ਬਧਿਕ = ਬੱਝੇ ਹੋਏ। ਫਿਰਹਿ = ਫਿਰਦੇ ਹਨ।
ਹੇ ਮਨ! ਪਰਮਾਤਮਾ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਮਾਇਆ (ਦੇ ਮੋਹ) ਵਿਚ ਬੱਝੇ ਰਹਿੰਦੇ ਹਨ, ਅਤੇ ਮਾਇਆ ਦੀ ਖ਼ਾਤਰ ਹੀ ਸਦਾ ਭਟਕਦੇ ਰਹਿੰਦੇ ਹਨ।


ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥  

त्रिसना जलत किरत के बाधे जिउ तेली बलद भवंदे ॥२॥  

Ŧarisnā jalaṯ kiraṯ ke bāḏẖe ji▫o ṯelī balaḏ bẖavanḏe. ||2||  

Burnt by desire, and bound by the karma of their past actions, they go round and round, like the ox at the mill press. ||2||  

ਖਾਹਿਸ਼ ਨਾਲ ਸੜੇ ਹੋਏ ਅਤੇ ਆਪਣੇ ਪੂਰਬਲੇ ਕਰਮਾਂ ਨਾਲ ਜਕੜੇ ਹੋਏ, ਉਹ ਤੇਲੀ ਦੇ ਢੱਗੇ ਦੀ ਤਰ੍ਹਾਂ ਚੱਕਰ ਕੱਟਦੇ ਹਨ।  

ਤ੍ਰਿਸਨਾ = ਲਾਲਚ (ਦੀ ਅੱਗ)। ਕਿਰਤ = ਪਿਛਲੇ ਕੀਤੇ ਕਰਮ। ਕੇ = ਦੇ ॥੨॥
ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਉਹ ਮਨੁੱਖ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੇ ਰਹਿੰਦੇ ਹਨ ਅਤੇ (ਜਨਮ ਮਰਨ ਦੇ ਗੇੜ ਵਿਚ) ਭੌਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦੁਆਲੇ ਸਦਾ ਭੌਂਦੇ ਹਨ ॥੨॥


ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ  

गुरमुखि सेव लगे से उधरे वडभागी सेव करंदे ॥  

Gurmukẖ sev lage se uḏẖre vadbẖāgī sev karanḏe.  

The Gurmukhs, who focus on serving the Guru, are saved; by great good fortune, they perform service.  

ਗੁਰੂ-ਸਮਰਪਨ, ਜੋ ਗੁਰਾਂ ਦੀ ਚਾਕਰੀ ਕਰਦੇ ਹਨ, ਪਾਰ ਉਤਰ ਜਾਂਦੇ ਹਨ। ਪਰਮ ਚੰਗੇ ਕਰਮਾਂ ਵਾਲੇ ਗੁਰਾਂ ਦੀ ਟਹਿਲ ਸੇਵਾ ਕਮਾਉਂਦੇ ਹਨ।  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ ਬੰਦੇ {ਬਹੁ-ਵਚਨ}। ਉਧਰੇ = (ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਜਾਂਦੇ ਹਨ। ਸੇਵ = ਸੇਵਾ-ਭਗਤੀ।
ਹੇ ਮਨ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗ ਪਏ, ਉਹ (ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਗਏ। (ਪਰ, ਹੇ ਮਨ!) ਵੱਡੇ ਭਾਗਾਂ ਵਾਲੇ ਮਨੁੱਖ ਹੀ ਸੇਵਾ-ਭਗਤੀ ਕਰਦੇ ਹਨ।


ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥  

जिन हरि जपिआ तिन फलु पाइआ सभि तूटे माइआ फंदे ॥३॥  

Jin har japi▫ā ṯin fal pā▫i▫ā sabẖ ṯūte mā▫i▫ā fanḏe. ||3||  

Those who meditate on the Lord obtain the fruits of their rewards, and the bonds of Maya are all broken. ||3||  

ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ ਅਤੇ ਉਨ੍ਹਾਂ ਦੇ ਮਾਇਆ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ।  

ਸਭਿ ਫੰਦੇ = ਸਾਰੀਆਂ ਫਾਹੀਆਂ ॥੩॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ (ਤ੍ਰਿਸ਼ਨਾ-ਅੱਗ ਵਿਚ ਸੜਨ ਤੋਂ ਬਚਣ ਦਾ) ਫਲ ਪ੍ਰਾਪਤ ਕਰ ਲਿਆ। ਉਹਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਹੀਆਂ ਟੁੱਟ ਜਾਂਦੀਆਂ ਹਨ ॥੩॥


ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ  

आपे ठाकुरु आपे सेवकु सभु आपे आपि गोविंदे ॥  

Āpe ṯẖākur āpe sevak sabẖ āpe āp govinḏe.  

He Himself is the Lord and Master, and He Himself is the servant. The Lord of the Universe Himself is all by Himself.  

ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਟਹਿਲੂਆ। ਸ਼੍ਰਿਸ਼ਟੀ ਦਾ ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।  

ਆਪੇ = ਆਪ ਹੀ। ਸਭੁ = ਹਰ ਥਾਂ।
(ਪਰ ਹੇ ਮਨ!) ਪ੍ਰਭੂ ਆਪ ਹੀ (ਜੀਵਾਂ ਦਾ) ਮਾਲਕ ਹੈ (ਸਭ ਵਿਚ ਵਿਆਪਕ ਹੋ ਕੇ) ਆਪ ਹੀ (ਆਪਣੀ) ਸੇਵਾ-ਭਗਤੀ ਕਰਨ ਵਾਲਾ ਹੈ, ਹਰ ਥਾਂ ਗੋਬਿੰਦ-ਪ੍ਰਭੂ ਆਪ ਹੀ ਆਪ ਮੌਜੂਦ ਹੈ।


ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥  

जन नानक आपे आपि सभु वरतै जिउ राखै तिवै रहंदे ॥४॥६॥  

Jan Nānak āpe āp sabẖ varṯai ji▫o rākẖai ṯivai rahanḏe. ||4||6||  

O servant Nanak, He Himself is All-pervading; as He keeps us, we remain. ||4||6||  

ਹੋ ਗੋਲੇ ਨਾਨਕ! ਖੁਦ-ਬ-ਖੁਦ ਸਾਈਂ ਸਾਰੇ ਵਿਆਪਕ ਹੋ ਰਿਹਾ ਹੈ। ਜਿਸ ਤਰ੍ਹਾਂ ਉਹ ਸਾਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ।  

ਵਰਤੈ = ਮੌਜੂਦ ਹੈ ॥੪॥੬॥
ਹੇ ਦਾਸ ਨਾਨਕ! ਹਰ ਥਾਂ ਪ੍ਰਭੂ ਆਪ ਹੀ ਆਪ ਵੱਸ ਰਿਹਾ ਹੈ। ਜਿਵੇਂ ਉਹ (ਜੀਵਾਂ ਨੂੰ) ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਬਾਹ ਕਰਦੇ ਹਨ (ਕੋਈ ਉਸ ਦਾ ਸਿਮਰਨ ਕਰਦੇ ਹਨ, ਕੋਈ ਮਾਇਆ ਵਿਚ ਭਟਕਦੇ ਹਨ) ॥੪॥੬॥


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਰਾਗੁ ਬਿਲਾਵਲੁ ਮਹਲਾ ਪੜਤਾਲ ਘਰੁ ੧੩  

रागु बिलावलु महला ४ पड़ताल घरु १३ ॥  

Rāg bilāval mėhlā 4 paṛ▫ṯāl gẖar 13.  

Raag Bilaaval, Fourth Mehl, Partaal, Thirteenth House:  

ਬਿਲਾਵਲ ਚੌਥੀ ਪਾਤਿਸ਼ਾਹੀ।  

ਪੜਤਾਲ = {पटहताल। पटह = ਪਟਹ, ਢੋਲ} ਉਸ ਤਰ੍ਹਾਂ ਦਾ ਭਰਵਾਂ ਤਾਲ ਜਿਵੇਂ ਢੋਲ ਉਤੇ ਡਗੇ ਨਾਲ ਚੋਟ ਲਾਈਦੀ ਹੈ।
ਰਾਗ ਬਿਲਾਵਲੁ, ਘਰ ੧੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।


ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ  

बोलहु भईआ राम नामु पतित पावनो ॥  

Bolhu bẖa▫ī▫ā rām nām paṯiṯ pāvno.  

O Siblings of Destiny, chant the Name of the Lord, the Purifier of sinners.  

ਹੇ ਵੀਰ! ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।  

ਭਈਆ = ਹੇ ਭਾਈ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਪਾਵਨੋ = ਪਵਿੱਤਰ ਕਰਨ ਵਾਲਾ।
ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ,


ਹਰਿ ਸੰਤ ਭਗਤ ਤਾਰਨੋ  

हरि संत भगत तारनो ॥  

Har sanṯ bẖagaṯ ṯārno.  

The Lord emancipates his Saints and devotees.  

ਵਾਹਿਗੁਰੂ ਆਪਣੇ ਸਾਧੂਆਂ ਅਤੇ ਸ਼ਰਧਾਲੂਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।  

ਤਾਰਨੋ = ਪਾਰ ਲੰਘਾਣ ਵਾਲਾ।
ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits