Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ  

कामि क्रोधि लोभि मोहि मनु लीना ॥  

Kām kroḏẖ lobẖ mohi man līnā.  

The mind is engrossed in sexual desire, anger, greed and emotional attachment.  

ਵਿਸ਼ੇ ਭੋਗ, ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਅੰਦਰ ਮੇਰਾ ਚਿੱਤ ਖਚਤ ਹੋਇਆ ਹੋਇਆ ਹੈ।  

ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਲੀਨਾ = ਫਸਿਆ ਹੋਇਆ।
(ਹੇ ਮਨ! ਵੇਖ, ਮਨੁੱਖ ਦਾ) ਮਨ (ਸਦਾ) ਕਾਮ ਵਿਚ ਕ੍ਰੋਧ ਵਿਚ ਲੋਭ ਵਿਚ ਮੋਹ ਵਿਚ ਫਸਿਆ ਰਹਿੰਦਾ ਹੈ।


ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥  

बंधन काटि मुकति गुरि कीना ॥२॥  

Banḏẖan kāt mukaṯ gur kīnā. ||2||  

Breaking my bonds, the Guru has liberated me. ||2||  

ਬੇੜੀਆਂ ਕੱਟ ਕੇ ਗੁਰਾਂ ਨੇ ਮੈਨੂੰ ਬੰਦ-ਖਲਾਸ ਕਰ ਦਿੱਤਾ ਹੈ।  

ਕਾਟਿ = ਕੱਟ ਕੇ। ਗੁਰਿ = ਗੁਰੂ ਨੇ। ਮੁਕਤਿ = ਖ਼ਲਾਸੀ ॥੨॥
(ਪਰ ਜਦੋਂ ਉਹ ਗੁਰੂ ਦੇ ਸਰਨ ਆਇਆ), ਗੁਰੂ ਨੇ (ਉਸ ਦੇ ਇਹ ਸਾਰੇ) ਬੰਧਨ ਕੱਟ ਕੇ ਉਸ ਨੂੰ (ਇਹਨਾਂ ਵਿਕਾਰਾਂ ਤੋਂ) ਖ਼ਲਾਸੀ ਦੇ ਦਿੱਤੀ ॥੨॥


ਦੁਖ ਸੁਖ ਕਰਤ ਜਨਮਿ ਫੁਨਿ ਮੂਆ  

दुख सुख करत जनमि फुनि मूआ ॥  

Ḏukẖ sukẖ karaṯ janam fun mū▫ā.  

Experiencing pain and pleasure, one is born, only to die again.  

ਖੁਸ਼ੀ ਤੇ ਗਮੀ ਸਹਾਰਦਾ ਹੋਇਆ ਪ੍ਰਾਣੀ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।  

ਕਰਤ = ਕਰਦਿਆਂ। ਜਨਮਿ = ਜਨਮ ਵਿਚ (ਆ ਕੇ), ਜੰਮ ਕੇ। ਫੁਨਿ = ਮੁੜ।
ਹੇ ਮਨ! ਦੁੱਖ ਸੁਖ ਕਰਦਿਆਂ ਮਨੁੱਖ ਕਦੇ ਮਰਦਾ ਹੈ ਕਦੇ ਜੀਊ ਪੈਂਦਾ ਹੈ।


ਚਰਨ ਕਮਲ ਗੁਰਿ ਆਸ੍ਰਮੁ ਦੀਆ ॥੩॥  

चरन कमल गुरि आस्रमु दीआ ॥३॥  

Cẖaran kamal gur āsram ḏī▫ā. ||3||  

The Lotus Feet of the Guru bring peace and shelter. ||3||  

ਗੁਰਾਂ ਦੇ ਕੰਵਲ ਰੂਪੀ ਚਰਨ ਉਸ ਨੂੰ ਠੰਢ-ਚੈਨ ਪਰਦਾਨ ਕਰਦੇ ਹਨ।  

ਗੁਰਿ = ਗੁਰੂ ਨੇ। ਆਸ੍ਰਮੁ = ਸਹਾਰਾ, ਟਿਕਾਣਾ ॥੩॥
(ਦੁੱਖ ਵਾਪਰਿਆਂ ਸਹਿਮ ਜਾਂਦਾ ਹੈ, ਸੁਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ ॥੩॥


ਅਗਨਿ ਸਾਗਰ ਬੂਡਤ ਸੰਸਾਰਾ  

अगनि सागर बूडत संसारा ॥  

Agan sāgar būdaṯ sansārā.  

The world is drowning in the ocean of fire.  

ਅੱਗ ਦੇ ਸਮੁੰਦਰ ਵਿੱਚ ਜਗਤ ਡੁੱਬਦਾ ਜਾ ਰਿਹਾ ਹੈ।  

ਅਗਨਿ ਸਾਗਰ = (ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ। ਬੂਡਤ = ਡੁੱਬ ਰਿਹਾ ਹੈ।
ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿਚ ਡੁੱਬ ਰਿਹਾ ਹੈ।


ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥੩॥੮॥  

नानक बाह पकरि सतिगुरि निसतारा ॥४॥३॥८॥  

Nānak bāh pakar saṯgur nisṯārā. ||4||3||8||  

O Nanak, holding me by the arm, the True Guru has saved me. ||4||3||8||  

ਭੁਜਾ ਤੋਂ ਫੜ ਕੇ ਸੱਚੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਹੇ ਨਾਨਕ!  

ਪਕਰਿ = ਫੜ ਕੇ। ਸਤਿਗੁਰਿ = ਸਤਿਗੁਰੂ ਨੇ। ਨਿਸਤਾਰਾ = ਪਾਰ ਲੰਘਾ ਦਿੱਤਾ ॥੪॥੩॥੮॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ) ਹੇ ਨਾਨਕ! ਗੁਰੂ ਨੇ (ਉਸ ਦੀ) ਬਾਂਹ ਫੜ ਕੇ (ਉਸ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਦਿੱਤਾ ॥੪॥੩॥੮॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਤਨੁ ਮਨੁ ਧਨੁ ਅਰਪਉ ਸਭੁ ਅਪਨਾ  

तनु मनु धनु अरपउ सभु अपना ॥  

Ŧan man ḏẖan arpa▫o sabẖ apnā.  

Body, mind, wealth and everything, I surrender to my Lord.  

ਆਪਣੀ ਦੇਹ, ਆਤਮਾ ਅਤੇ ਸਮੂਹ ਧਨ-ਦੌਲਤ ਮੈਂ ਆਪਣੇ ਸੁਆਮੀ ਦੇ ਸਮਰਪਨ ਕਰਦਾ ਹਾਂ।  

ਅਰਪਉ = ਅਰਪਉਂ, ਮੈਂ ਭੇਟਾ ਕਰਦਾ ਹਾਂ, ਮੈਂ ਭੇਟਾ ਕਰਨ ਨੂੰ ਤਿਆਰ ਹਾਂ।
(ਜੇ ਕੋਈ ਗੁਰਮੁਖਿ ਮੈਨੂੰ ਸਿਮਰਨ ਦੀ ਬਰਕਤ ਵਾਲੀ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।


ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥  

कवन सु मति जितु हरि हरि जपना ॥१॥  

Kavan so maṯ jiṯ har har japnā. ||1||  

What is that wisdom, by which I may come to chant the Name of the Lord, Har, Har? ||1||  

ਉਹ ਕਿਹੜੀ ਸਿਆਣਪ ਹੈ, ਜਿਸ ਦੁਆਰਾ ਮੈਂ ਆਪਣੇ ਮਾਲਕ ਦਾ ਸਿੋਮਰਨ ਕਰਾਂ?  

ਕਵਨ = ਕੇਹੜੀ? ਸੁਮਤਿ = ਚੰਗੀ ਮਤਿ। ਜਿਤੁ = ਜਿਸ ਦੀ ਰਾਹੀਂ ॥੧॥
ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? ॥੧॥


ਕਰਿ ਆਸਾ ਆਇਓ ਪ੍ਰਭ ਮਾਗਨਿ  

करि आसा आइओ प्रभ मागनि ॥  

Kar āsā ā▫i▫o parabẖ māgan.  

Nurturing hope, I have come to beg from God.  

ਉਮੈਦ ਧਾਰ ਕੇ, ਮੈਂ ਸੁਆਮੀ ਕੋਲੋਂ ਮੰਗਣ ਲਈ ਆਇਆ ਹਾਂ,  

ਕਰਿ = ਕਰ ਕੇ, ਧਾਰ ਕੇ। ਪ੍ਰਭ = ਹੇ ਪ੍ਰਭੂ! ਮਾਗਨਿ = ਮੰਗਣ ਵਾਸਤੇ।
ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ।


ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ  

तुम्ह पेखत सोभा मेरै आगनि ॥१॥ रहाउ ॥  

Ŧumĥ pekẖaṯ sobẖā merai āgan. ||1|| rahā▫o.  

Gazing upon You, the courtyard of my heart is embellished. ||1||Pause||  

ਤੈਨੂੰ ਵੇਖ ਕੇ ਮੇਰਾ ਵਿਹੜਾ (ਹਿਰਦਾ) ਸ਼ਸ਼ੋਭਤ ਹੋ ਗਿਆ ਹੈ। ਠਹਿਰਾਉ।  

ਤੁਮ੍ਹ੍ਹ ਪੇਖਤ = ਤੇਰਾ ਦਰਸਨ ਕਰਦਿਆਂ {ਅੱਖਰ 'ਮ੍ਹ੍ਹ' ਦੇ ਨਾਲ ਅੱਧਾ 'ਹ' ਹੈ}। ਸੋਭਾ = ਰੌਣਕ, ਉਤਸ਼ਾਹ। ਮੇਰੈ ਆਗਨਿ = ਮੇਰੇ (ਹਿਰਦੇ-) ਵੇਹੜੇ ਵਿਚ ॥੧॥
ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ ॥੧॥ ਰਹਾਉ॥


ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ  

अनिक जुगति करि बहुतु बीचारउ ॥  

Anik jugaṯ kar bahuṯ bīcẖāra▫o.  

Trying several methods, I reflect deeply upon the Lord.  

ਅਨੰਤ ਤਰੀਕੇ ਇਖਤਿਆਰ ਕਰ ਕੇ ਮੈਂ ਬੜਾ ਹੀ ਸਾਹਿਬ ਦੀ ਵੀਚਾਰ ਕਰਦਾ ਹਾਂ,  

ਜੁਗਤਿ = ਢੰਗ। ਬੀਚਾਰਉ = ਬੀਚਾਰਉਂ, ਮੈਂ ਵਿਚਾਰਦਾ ਹਾਂ।
ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ।


ਸਾਧਸੰਗਿ ਇਸੁ ਮਨਹਿ ਉਧਾਰਉ ॥੨॥  

साधसंगि इसु मनहि उधारउ ॥२॥  

Sāḏẖsang is manėh uḏẖāra▫o. ||2||  

In the Saadh Sangat, the Company of the Holy, this mind is saved. ||2||  

ਅਤੇ ਸਤਿ ਸੰਗਤ ਅੰਦਰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰਦਾ ਹਾਂ।  

ਸੰਗਿ = ਸੰਗ ਵਿਚ। ਮਨਹਿ = ਮਨ ਨੂੰ! ਉਧਾਰਉ = ਉਧਾਰਉਂ, ਮੈਂ ਬਚਾ ਸਕਦਾ ਹਾਂ ॥੨॥
ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ ॥੨॥


ਮਤਿ ਬੁਧਿ ਸੁਰਤਿ ਨਾਹੀ ਚਤੁਰਾਈ  

मति बुधि सुरति नाही चतुराई ॥  

Maṯ buḏẖ suraṯ nāhī cẖaṯurā▫ī.  

I have neither intelligence, wisdom, common sense nor cleverness.  

ਮੇਰੇ ਵਿੱਚ ਕੋਈ ਅਕਲ, ਸਿਆਣਪ, ਹੋਸ਼ ਅਤੇ ਹੁਸ਼ਿਆਰੀ ਨਹੀਂ।  

xxx
ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ।


ਤਾ ਮਿਲੀਐ ਜਾ ਲਏ ਮਿਲਾਈ ॥੩॥  

ता मिलीऐ जा लए मिलाई ॥३॥  

Ŧā milī▫ai jā la▫e milā▫ī. ||3||  

I meet You, only if You lead me to meet You. ||3||  

ਜੇਕਰ ਤੂੰ, ਹੇ ਸੁਆਮੀ! ਮੈਨੂੰ ਆਪਣੇ ਨਾਲ ਮਿਲਾ ਲਵੈ ਕੇਵਲ ਤਦ ਹੀ ਮੈਂ ਤੇਰੇ ਨਾਲ ਮਿਲ ਸਕਦਾ ਹਾਂ।  

ਤਾ = ਤਦੋਂ ਹੀ। ਜਾ = ਜਦੋਂ। ਲਏ ਮਿਲਾਈ = ਮਿਲਾ ਲਏ ॥੩॥
ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ ॥੩॥


ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ  

नैन संतोखे प्रभ दरसनु पाइआ ॥  

Nain sanṯokẖe parabẖ ḏarsan pā▫i▫ā.  

My eyes are content, gazing upon the Blessed Vision of God's Darshan.  

ਜਿਸ ਦੀਆਂ ਅੱਖਾਂ ਸੁਆਮੀ ਦਾ ਦੀਦਾਰ ਵੇਖ ਕੇ ਤ੍ਰਿਪਤ ਹੋ ਗਈਆਂ ਹਨ,  

ਨੈਨ = ਅੱਖਾਂ। ਸੰਤੋਖੇ = ਰੱਜ ਗਏ।
(ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ,


ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥  

कहु नानक सफलु सो आइआ ॥४॥४॥९॥  

Kaho Nānak safal so ā▫i▫ā. ||4||4||9||  

Says Nanak, such a life is fruitful and rewarding. ||4||4||9||  

ਉਸ ਦਾ ਆਗਮਨ ਲਾਭਦਾਇਕ ਹੈ, ਗੁਰੂ ਜੀ ਫੁਰਮਵਾਉਂਦੇ ਹਨ।  

ਸੋ = ਉਹ ਮਨੁੱਖ ॥੪॥੪॥੯॥
ਹੇ ਨਾਨਕ! ਆਖ-ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ ॥੪॥੪॥੯॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਮਾਤ ਪਿਤਾ ਸੁਤ ਸਾਥਿ ਮਾਇਆ  

मात पिता सुत साथि न माइआ ॥  

Māṯ piṯā suṯ sāth na mā▫i▫ā.  

Mother, father, children and the wealth of Maya, will not go along with you.  

ਅੰਮੜੀ, ਬਾਬਲ, ਪੁਤ੍ਰ, ਅਤੇ ਧਨ-ਦੌਲਤ ਪ੍ਰਾਣੀ ਦੇ ਨਾਲ ਨਹੀਂ ਜਾਂਦੇ।  

ਸੁਤ = ਪੁੱਤਰ।
ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)।


ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥  

साधसंगि सभु दूखु मिटाइआ ॥१॥  

Sāḏẖsang sabẖ ḏūkẖ mitā▫i▫ā. ||1||  

In the Saadh Sangat, the Company of the Holy, all pain is dispelled. ||1||  

ਸੰਤ ਸਮਾਗਮ ਅੰਦਰ ਸਾਰੇ ਦੁਖੜੇ ਨਾਸ ਹੋ ਜਾਂਦੇ ਹਨ।  

ਸਾਧ ਸੰਗਿ = ਗੁਰਮੁਖਾਂ ਦੀ ਸੰਗਤਿ। ਸਭੁ = ਸਾਰਾ ॥੧॥
ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥


ਰਵਿ ਰਹਿਆ ਪ੍ਰਭੁ ਸਭ ਮਹਿ ਆਪੇ  

रवि रहिआ प्रभु सभ महि आपे ॥  

Rav rahi▫ā parabẖ sabẖ mėh āpe.  

God Himself is pervading, and permeating all.  

ਸਾਈਂ ਖੁਦ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।  

ਰਵਿ ਰਹਿਆ = ਮੌਜੂਦ ਹੈ। ਆਪੇ = ਆਪ ਹੀ।
ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ,


ਹਰਿ ਜਪੁ ਰਸਨਾ ਦੁਖੁ ਵਿਆਪੇ ॥੧॥ ਰਹਾਉ  

हरि जपु रसना दुखु न विआपे ॥१॥ रहाउ ॥  

Har jap rasnā ḏukẖ na vi▫āpe. ||1|| rahā▫o.  

Chant the Name of the Lord with your tongue, and pain will not afflict you. ||1||Pause||  

ਪ੍ਰਭੂ ਦਾ ਨਾਮ ਜੀਭ ਨਾਲ ਉਚਾਰਨ ਕਰਨ ਨਾਲ ਪ੍ਰਾਣੀ ਨੂੰ ਕੋਈ ਤਕਲੀਫ ਨਹੀਂ ਵਾਪਰਦੀ। ਠਹਿਰਾਉ।  

ਰਸਨਾ = ਜੀਭ (ਨਾਲ)। ਨ ਵਿਆਪੇ = ਜ਼ੋਰ ਨਹੀਂ ਪਾ ਸਕਦਾ ॥੧॥
ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ॥


ਤਿਖਾ ਭੂਖ ਬਹੁ ਤਪਤਿ ਵਿਆਪਿਆ  

तिखा भूख बहु तपति विआपिआ ॥  

Ŧikẖā bẖūkẖ baho ṯapaṯ vi▫āpi▫ā.  

One who is afflicted by the terrible fire of thirst and desire,  

ਜੋ ਤਰੇਹ ਅਤੇ ਖੁਧਿਆਂ ਦੀ ਬਹੁਤੀ ਅੱਗ ਅੰਦਰ ਲਪੇਟਿਆ ਹੋਇਆ ਹੈ,  

ਤਿਖਾ = ਮਾਇਆ ਦੀ ਤ੍ਰੇਹ। ਤਪਤਿ = ਤਪਸ਼, ਸੜਨ, ਖਿੱਝ। ਵਿਆਪਿਆ = ਫਸਿਆ ਹੋਇਆ
ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ।


ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥  

सीतल भए हरि हरि जसु जापिआ ॥२॥  

Sīṯal bẖa▫e har har jas jāpi▫ā. ||2||  

becomes cool, chanting the Praises of the Lord, Har, Har. ||2||  

ਉਸ ਸੁਆਮੀ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਨ ਦੁਆਰਾ ਠੰਢਾ-ਠਾਰ ਹੋ ਜਾਂਦਾ ਹੈ।  

xxx॥੨॥
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥


ਕੋਟਿ ਜਤਨ ਸੰਤੋਖੁ ਪਾਇਆ  

कोटि जतन संतोखु न पाइआ ॥  

Kot jaṯan sanṯokẖ na pā▫i▫ā.  

By millions of efforts, peace is not obtained;  

ਕ੍ਰੋੜਾਂ ਹੀ ਉਪਰਾਲਿਆਂ ਦੇ ਰਾਹੀਂ ਸੰਤੁਸ਼ਟਤਾ ਪ੍ਰਾਪਤ ਨਹੀਂ ਹੁੰਦੀ,  

ਕੋਟਿ = ਕ੍ਰੋੜਾਂ।
ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ।


ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥  

मनु त्रिपताना हरि गुण गाइआ ॥३॥  

Man ṯaripṯānā har guṇ gā▫i▫ā. ||3||  

the mind is satisfied only by singing the Glorious Praises of the Lord. ||3||  

ਪਰ ਸਾਹਿਬ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਜਿੰਦੜੀ ਰੱਜ ਜਾਂਦੀ ਹੈ।  

ਤ੍ਰਿਪਤਾਨਾ = ਰੱਜ ਜਾਂਦਾ ਹੈ ॥੩॥
ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ ॥੩॥


ਦੇਹੁ ਭਗਤਿ ਪ੍ਰਭ ਅੰਤਰਜਾਮੀ  

देहु भगति प्रभ अंतरजामी ॥  

Ḏeh bẖagaṯ parabẖ anṯarjāmī.  

Please bless me with devotion, O God, O Searcher of hearts.  

ਹੇ ਅੰਦਰ ਦੀਆਂ ਜਾਨਣਹਾਰ ਸੁਆਮੀ! ਤੂੰ ਮੈਨੂੰ ਆਪਣੀ ਪ੍ਰੇਮਮਈ ਸੇਵਾ ਪਰਦਾਨ ਕਰ।  

ਪ੍ਰਭ = ਹੇ ਪ੍ਰਭੂ!
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੈਨੂੰ ਆਪਣੀ ਭਗਤੀ ਦਾ ਦਾਨ ਦੇਹ,


ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥  

नानक की बेनंती सुआमी ॥४॥५॥१०॥  

Nānak kī benanṯī su▫āmī. ||4||5||10||  

This is Nanak's prayer, O Lord and Master. ||4||5||10||  

ਕੇਵਲ ਇਹ ਹੀ ਨਾਨਕ ਦੀ ਪ੍ਰਾਰਥਨਾ ਹੈ, ਹੇ ਮਾਲਕ!  

ਸੁਆਮੀ = ਹੇ ਮਾਲਕ! ॥੪॥੫॥੧੦॥
ਹੇ ਮਾਲਕ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਏਹੋ) ਬੇਨਤੀ ਹੈ ॥੪॥੫॥੧੦॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਗੁਰੁ ਪੂਰਾ ਵਡਭਾਗੀ ਪਾਈਐ  

गुरु पूरा वडभागी पाईऐ ॥  

Gur pūrā vadbẖāgī pā▫ī▫ai.  

By great good fortune, the Perfect Guru is found.  

ਪਰਮ ਚੰਗੇ ਨਸੀਬਾਂ ਦੁਆਰਾ ਗੁਰਦੇਵ ਜੀ ਪਰਾਪਤ ਹੁੰਦੇ ਹਨ।  

ਵਡਭਾਗੀ = ਵੱਡੀ ਕਿਸਮਤ ਨਾਲ।
ਹੇ ਭਾਈ! ਪੂਰੀ ਵੱਡੀ ਕਿਸਮਤ ਨਾਲ (ਹੀ) ਗੁਰੂ ਮਿਲਦਾ ਹੈ।


ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥  

मिलि साधू हरि नामु धिआईऐ ॥१॥  

Mil sāḏẖū har nām ḏẖi▫ā▫ī▫ai. ||1||  

Meeting with the Holy Saints, meditate on the Name of the Lord. ||1||  

ਸੰਤਾਂ ਨਾਲ ਮਿਲ ਕੇ ਤੂੰ ਪ੍ਰਭੂ ਦੇ ਨਾਮ ਦਾ ਆਰਾਧਨ ਕਰ।  

ਮਿਲਿ = ਮਿਲ ਕੇ। ਸਾਧੂ = ਗੁਰੂ (ਨੂੰ) ॥੧॥
ਗੁਰੂ ਨੂੰ ਮਿਲ ਕੇ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥


ਪਾਰਬ੍ਰਹਮ ਪ੍ਰਭ ਤੇਰੀ ਸਰਨਾ  

पारब्रहम प्रभ तेरी सरना ॥  

Pārbarahm parabẖ ṯerī sarnā.  

O Supreme Lord God, I seek Your Sanctuary.  

ਮੇਰੇ ਸ਼ਰੋਮਣੀ ਸਾਹਿਬ ਮਾਲਕ! ਮੈਂ ਤੇਰੀ ਪਨਾਹ ਲੋੜਦਾ ਹਾਂ।  

ਪ੍ਰਭ = ਹੇ ਪ੍ਰਭੂ!
ਹੇ ਪਾਰਬ੍ਰਹਮ ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ (ਮੈਨੂੰ ਗੁਰੂ ਮਿਲਾ)।


ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ  

किलबिख काटै भजु गुर के चरना ॥१॥ रहाउ ॥  

Kilbikẖ kātai bẖaj gur ke cẖarnā. ||1|| rahā▫o.  

Meditating on the Guru's Feet, sinful mistakes are erased. ||1||Pause||  

ਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਦੁਆਰਾ ਮੇਰੇ ਪਾਪ ਕੱਟੇ ਗਏ ਹਨ। ਠਹਿਰਾਉ।  

ਕਿਲਬਿਖ = ਪਾਪ। ਭਜੁ = ਆਸਰਾ ਲੈ ॥੧॥
ਹੇ ਭਾਈ! ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈ, ਗੁਰੂ ਸਾਰੇ ਪਾਪ ਕੱਟ ਦੇਂਦਾ ਹੈ ॥੧॥ ਰਹਾਉ॥


ਅਵਰਿ ਕਰਮ ਸਭਿ ਲੋਕਾਚਾਰ  

अवरि करम सभि लोकाचार ॥  

Avar karam sabẖ lokācẖār.  

All other rituals are just worldly affairs;  

ਹੋਰ ਸਾਰੇ ਕਰਮਕਾਂਡ ਕੇਵਲ ਸੰਸਾਰੀ ਵਿਹਾਰ ਹਨ,  

ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ (ਸਾਰੇ)। ਸਭਿ = ਸਾਰੇ। ਲੋਕਾਚਾਰ = ਲੋਕ ਆਚਾਰ, ਜਗਤ ਦਾ ਰਿਵਾਜ ਪੂਰਾ ਕਰਨ ਵਾਲੇ।
ਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹਨ।


ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥  

मिलि साधू संगि होइ उधार ॥२॥  

Mil sāḏẖū sang ho▫e uḏẖār. ||2||  

joining the Saadh Sangat, the Company of the Holy, one is saved. ||2||  

ਸਤਿ ਸੰਗਤ ਨਾਲ ਮਿਲ ਕੇ ਬੰਦਾ ਤਰ ਜਾਂਦਾ ਹੈ।  

ਸੰਗਿ = ਸੰਗਤਿ ਵਿਚ। ਉਧਾਰ = ਪਾਰ-ਉਤਾਰਾ ॥੨॥
ਗੁਰੂ ਦੀ ਸੰਗਤਿ ਵਿਚ ਮਿਲ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ ॥੨॥


ਸਿੰਮ੍ਰਿਤਿ ਸਾਸਤ ਬੇਦ ਬੀਚਾਰੇ  

सिम्रिति सासत बेद बीचारे ॥  

Simriṯ sāsaṯ beḏ bīcẖāre.  

One may contemplate the Simritees, Shaastras and Vedas,  

ਭਾਵੇਂ ਇਨਸਾਨ ਸਿਮਰਤੀਆਂ ਸ਼ਾਸਤਰਾਂ ਅਤੇ ਵੇਦਾਂ ਨੂੰ ਘੋਖ ਲਵੇ,  

ਸਿੰਮ੍ਰਿਤਿ = ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਵੇਦ ਆਦਿਕਾਂ ਦੇ ਵਾਕਾਂ ਨੂੰ ਚੇਤੇ ਕਰ ਕੇ ਹਿੰਦੂ-ਸਮਾਜ ਦੀ ਅਗਵਾਈ ਲਈ ਲਿਖੇ ਹੋਏ ਧਾਰਮਿਕ ਗ੍ਰੰਥ। ਸਾਸਤ = ਸ਼ਾਸਤ੍ਰ, ਹਿੰਦੂ-ਫ਼ਲਸਫ਼ੇ ਦੇ ਗ੍ਰੰਥ-ਸਾਂਖ, ਪਤੰਜਲ ਜਾਂ ਜੋਗ, ਨਿਆਇ, ਵੈਸ਼ੈਸ਼ਿਕ, ਮੀਮਾਂਸਾ, ਵੇਦਾਂਤ।
ਹੇ ਭਾਈ! ਸਾਰੇ ਸ਼ਾਸਤ੍ਰ, ਸਿੰਮ੍ਰਿਤੀਆਂ ਅਤੇ ਵੇਦ ਵਿਚਾਰ ਕੇ ਵੇਖ ਲਏ ਹਨ।


ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥  

जपीऐ नामु जितु पारि उतारे ॥३॥  

Japī▫ai nām jiṯ pār uṯāre. ||3||  

but only by chanting the Naam, the Name of the Lord, is one saved and carried across. ||3||  

ਪ੍ਰੰਤੂ ਕੇਵਲ ਨਾਮ ਦਾ ਸਿਮਰਨ ਹੀ ਹੈ, ਜੋ ਉਸ ਦਾ ਪਾਰ ਉਤਾਰਾ ਕਰਦਾ ਹੈ।  

ਜਿਤੁ = ਜਿਸ ਦੀ ਰਾਹੀਂ ॥੩॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਇਸ ਹਰਿ-ਨਾਮ ਦੀ ਰਾਹੀਂ ਹੀ ਗੁਰੂ ਪਾਰ ਲੰਘਾਂਦਾ ਹੈ ॥੩॥


ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ  

जन नानक कउ प्रभ किरपा करीऐ ॥  

Jan Nānak ka▫o parabẖ kirpā karī▫ai.  

Have Mercy upon servant Nanak, O God,  

ਹੇ ਸਾਹਿਬ! ਗੋਲੇ ਨਾਨਕ ਉਤੇ ਰਹਿਮਤ ਧਾਰ,  

ਪ੍ਰਭ = ਹੇ ਪ੍ਰਭੂ!
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ।


ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥  

साधू धूरि मिलै निसतरीऐ ॥४॥६॥११॥  

Sāḏẖū ḏẖūr milai nisṯarī▫ai. ||4||6||11||  

and bless him with the dust of the feet of the Holy, that he may be emancipated. ||4||6||11||  

ਤਾਂ ਜੋ ਉਹ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਪਰਾਪਤ ਕਰ ਕੇ ਪਾਰ ਉਤਰ ਜਾਵੇ।  

ਧੂਰਿ = ਚਰਨ-ਧੂੜ। ਨਿਸਤਰੀਐ = ਪਾਰ ਲੰਘ ਸਕੀਦਾ ਹੈ ॥੪॥੬॥੧੧॥
(ਤੇਰੇ ਦਾਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ। (ਗੁਰੂ ਦੀ ਕਿਰਪਾ ਨਾਲ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ ॥੪॥੬॥੧੧॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਗੁਰ ਕਾ ਸਬਦੁ ਰਿਦੇ ਮਹਿ ਚੀਨਾ  

गुर का सबदु रिदे महि चीना ॥  

Gur kā sabaḏ riḏe mėh cẖīnā.  

I contemplate the Word of the Guru's Shabad within my heart;  

ਆਪਣੇ ਹਿਰਦੇ ਅੰਦਰ ਮੈਂ ਗੁਰਾਂ ਦੀ ਬਾਣੀ ਦਾ ਵੀਚਾਰ ਕੀਤਾ ਹੈ,  

ਰਿਦੇ ਮਹਿ = ਹਿਰਦੇ ਵਿਚ। ਚੀਨ੍ਹ੍ਹਾ = ਪਛਾਣਿਆ, ਵਿਚਾਰਿਆ।
ਹੇ ਭਾਈ! (ਜਿਨ੍ਹਾਂ ਵਡ-ਭਾਗੀਆਂ ਨੇ) ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਿਚਾਰਿਆ,


ਸਗਲ ਮਨੋਰਥ ਪੂਰਨ ਆਸੀਨਾ ॥੧॥  

सगल मनोरथ पूरन आसीना ॥१॥  

Sagal manorath pūran āsīnā. ||1||  

all my hopes and desires are fulfilled. ||1||  

ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਅਤੇ ਉਮੀਦਾਂ ਪੂਰੀਆਂ ਹੋ ਗਈਆਂ ਹਨ।  

ਸਗਲ = ਸਾਰੇ। ਆਸੀਨਾ = ਆਸਾਂ ॥੧॥
ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ੍ਹ ਗਈਆਂ ॥੧॥


ਸੰਤ ਜਨਾ ਕਾ ਮੁਖੁ ਊਜਲੁ ਕੀਨਾ  

संत जना का मुखु ऊजलु कीना ॥  

Sanṯ janā kā mukẖ ūjal kīnā.  

The faces of the humble Saints are radiant and bright;  

ਸੁਆਮੀ ਨੇ ਪਵਿੱਤਰ ਪੁਰਸ਼ ਦਾ ਚਿਹਰਾ ਰੋਸ਼ਨ ਕਰ ਦਿੱਤਾ ਹੈ,  

ਊਜਲੁ = ਉਜਲਾ, ਰੌਸ਼ਨ। ਕੀਨ੍ਹ੍ਹਾ = ਕਰ ਦਿਤਾ।
ਹੇ ਭਾਈ! ਉਹਨਾਂ ਸੰਤ ਜਨਾਂ ਦਾ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਗਿਆ,


ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ  

करि किरपा अपुना नामु दीना ॥१॥ रहाउ ॥  

Kar kirpā apunā nām ḏīnā. ||1|| rahā▫o.  

the Lord has mercifully blessed them with the Naam, the Name of the Lord. ||1||Pause||  

ਅਤੇ ਮਿਹਰ ਧਾਰ ਕੇ ਉਨ੍ਹਾਂ ਨੂੰ ਆਪਣਾ ਨਾਮ ਬਖਸ਼ਿਆ ਹੈ। ਠਹਿਰਾਉ।  

ਕਰਿ = ਕਰ ਕੇ ॥੧॥
ਪਰਮਾਤਮਾ ਨੇ ਮੇਹਰ ਕਰ ਕੇ (ਜਿਨ੍ਹਾਂ ਸੰਤ ਜਨਾਂ ਨੂੰ) ਆਪਣਾ ਨਾਮ ਬਖ਼ਸ਼ਿਆ ॥੧॥ ਰਹਾਉ॥


ਅੰਧ ਕੂਪ ਤੇ ਕਰੁ ਗਹਿ ਲੀਨਾ  

अंध कूप ते करु गहि लीना ॥  

Anḏẖ kūp ṯe kar gėh līnā.  

Holding them by the hand, He has lifted them up out of the deep, dark pit,  

ਹੱਥੋਂ ਫੜ ਕੇ, ਸੁਆਮੀ ਸੰਤਾ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ,  

ਅੰਧ ਕੂਪ ਤੇ = ਅੰਨ੍ਹੇ ਖੂਹ ਤੋਂ। ਕਰੁ = ਹੱਥ। ਗਹਿ = ਫੜ ਕੇ।
ਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਨੇ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਹੱਥ ਫੜ ਕੇ ਕੱਢ ਲਿਆ।


ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥  

जै जै कारु जगति प्रगटीना ॥२॥  

Jai jai kār jagaṯ pargatīnā. ||2||  

and their victory is celebrated throughout the world. ||2||  

ਅਤੇ ਉਨ੍ਹਾਂ ਦੀ ਜਿੱਤ ਸੰਸਾਰ ਵਿੱਚ ਪਰਸਿੱਧ ਹੋ ਜਾਂਦੀ ਹੈ।  

ਜੈ ਜੈਕਾਰੁ = ਫ਼ਤਹ ਦਾ ਡੰਕਾ, ਬਹੁਤ ਸੋਭਾ। ਜਗਤਿ = ਜਗਤ ਵਿਚ ॥੨॥
ਸਾਰੇ ਜਗਤ ਵਿਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ ॥੨॥


ਨੀਚਾ ਤੇ ਊਚ ਊਨ ਪੂਰੀਨਾ  

नीचा ते ऊच ऊन पूरीना ॥  

Nīcẖā ṯe ūcẖ ūn pūrīnā.  

He elevates and exalts the lowly, and fills the empty.  

ਸਾਈਂ ਨੀਵਿਆਂ ਨੂੰ ਉਚਾ ਕਰ ਦਿੰਦਾ ਹੈ ਤੇ ਖਾਲੀਆਂ ਨੂੰ ਭਰ ਦਿੰਦਾ ਹੈ।  

ਊਨ = ਊਣੇ, ਖ਼ਾਲੀ। ਪੂਰੀਨਾ = ਭਰ ਦਿੱਤੇ।
ਹੇ ਭਾਈ! ਉਹ ਮਨੁੱਖ ਨੀਵਿਆਂ ਤੋਂ ਉੱਚੇ ਬਣ ਗਏ, ਉਹ (ਪਹਿਲਾਂ ਗੁਣਾਂ ਤੋਂ) ਸੱਖਣੇ (ਗੁਣਾਂ ਨਾਲ) ਭਰ ਗਏ,


ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥  

अम्रित नामु महा रसु लीना ॥३॥  

Amriṯ nām mahā ras līnā. ||3||  

They receive the supreme, sublime essence of the Ambrosial Naam. ||3||  

ਮੈਂ ਸੁਰਜੀਤ ਕਰਨ ਵਾਲੇ ਨਾਮ ਦਾ ਪਰਮ ਅੰਮ੍ਰਿਤ ਪਰਾਪਤ ਕਰ ਲਿਆ ਹੈ।  

ਮਹਾ ਰਸੁ = ਬਹੁਤ ਸੁਆਦਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੩॥
(ਜਿਨ੍ਹਾਂ ਨੇ) ਆਤਮਕ ਜੀਵਨ ਦੇਣ ਵਾਲਾ ਅਤੇ ਬੜਾ ਸੁਆਦਲਾ ਹਰਿ-ਨਾਮ ਜਪਣਾ ਸ਼ੁਰੂ ਕਰ ਦਿੱਤਾ ॥੩॥


ਮਨ ਤਨ ਨਿਰਮਲ ਪਾਪ ਜਲਿ ਖੀਨਾ  

मन तन निरमल पाप जलि खीना ॥  

Man ṯan nirmal pāp jal kẖīnā.  

The mind and body are made immaculate and pure, and sins are burnt to ashes.  

ਮੇਰੀ ਆਤਮਾ ਤੇ ਦੇਹ ਪਵਿੱਤਰ ਹੋ ਗਈਆਂ ਹਨ, ਗੁਨਾਹਾਂ ਦਾ ਪਾਣੀ ਅਲੋਪ ਹੋ ਗਿਆ ਹੈ,  

ਨਿਰਮਲ = ਪਵਿੱਤਰ। ਜਲਿ = ਸੜ ਕੇ। ਖੀਨਾ = ਮੁੱਕ ਗਏ।
ਉਹਨਾਂ ਮਨੁੱਖਾਂ ਦੇ ਮਨ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ,


ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥  

कहु नानक प्रभ भए प्रसीना ॥४॥७॥१२॥  

Kaho Nānak parabẖ bẖa▫e parsīnā. ||4||7||12||  

Says Nanak, God is pleased with me. ||4||7||12||  

ਅਤੇ ਸੁਆਮੀ ਮੇਰੇ ਨਾਲ ਪਰਸੰਨ ਹੋ ਗਿਆ ਹੈ, ਗੁਰੂ ਜੀ ਫੁਰਮਾਉਂਦੇ ਹਨ।  

ਨਾਨਕ = ਹੇ ਨਾਨਕ! ਪ੍ਰਸੀਨਾ = ਪ੍ਰਸੰਨ ॥੪॥੭॥੧੨॥
ਹੇ ਨਾਨਕ! ਆਖ-(ਜਿਨ੍ਹਾਂ ਉਤੇ) ਪ੍ਰਭੂ ਜੀ ਪ੍ਰਸੰਨ ਹੋ ਗਏ ॥੪॥੭॥੧੨॥


ਬਿਲਾਵਲੁ ਮਹਲਾ  

बिलावलु महला ५ ॥  

Bilāval mėhlā 5.  

Bilaaval, Fifth Mehl:  

ਬਿਲਾਵਲ ਪੰਜਵੀਂ ਪਾਤਿਸ਼ਾਹੀ।  

xxx
xxx


ਸਗਲ ਮਨੋਰਥ ਪਾਈਅਹਿ ਮੀਤਾ  

सगल मनोरथ पाईअहि मीता ॥  

Sagal manorath pā▫ī▫ah mīṯā.  

All desires are fulfilled, O my friend,  

ਹੇ ਮੇਰੇ ਮਿੱਤਰ ਤੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ,  

ਪਾਈਅਹਿ = {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ} ਪਾ ਲਈਦੇ ਹਨ। ਮੀਤਾ = ਹੇ ਮਿੱਤਰ! ਲਾਈਐ = ਲਾਣਾ ਚਾਹੀਦਾ ਹੈ।
ਹੇ ਮਿੱਤਰ! (ਪਰਮਾਤਮਾ ਨਾਲ ਜੁੜ ਕੇ) ਮਨ ਦੀਆਂ ਸਾਰੀਆਂ ਮੁਰਾਦਾਂ ਹਾਸਲ ਕਰ ਲਈਦੀਆਂ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits